Rajasthan News : ਲਵ ਮੈਰਿਜ ਦੀ ਮਿਲੀ ਦਰਦਨਾਕ ਸਜ਼ਾ, ਕੁੜੀ ਦੇ ਪਰਿਵਾਰ ਵਾਲਿਆਂ ਨੇ ਜਵਾਈ ਦਾ ਵੱਢਿਆ ਨੱਕ

By : GAGANDEEP

Published : May 4, 2024, 3:19 pm IST
Updated : May 5, 2024, 6:51 am IST
SHARE ARTICLE
Son in law cut nose Rajasthan News in punjabi
Son in law cut nose Rajasthan News in punjabi

Rajasthan News : ਨੌਜਵਾਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਕਰਵਾਇਆ ਭਰਤੀ

Son in law cut nose Rajasthan News in punjabi : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਲਵ ਮੈਰਿਜ ਤੋਂ ਨਾਰਾਜ਼ ਇਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਵਾਈ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਨੱਕ ਵੱਢ ਦਿੱਤਾ। ਪੁਲਿਸ ਅਧਿਕਾਰੀ ਅਨੀਤਾ ਰਾਣੀ ਨੇ ਦੱਸਿਆ ਕਿ ਜੋਧਪੁਰ ਦੇ ਝਾਂਵਰ ਪਿੰਡ ਦੇ ਰਹਿਣ ਵਾਲੇ ਚੇਲਾਰਾਮ ਟਾਂਕ (23) ਨੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਲਵ ਮੈਰਿਜ ਕਰਵਾਇਆ ਸੀ। ਉਸ ਨੇ ਦੱਸਿਆ ਕਿ ਚੇਲਾਰਾਮ ਟਾਕ (23) ਅਤੇ ਉਸ ਦੀ ਪਤਨੀ ਪਾਲੀ ਦੇ ਇੰਦਰਾ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। 

ਇਹ ਵੀ ਪੜ੍ਹੋ: LPU Firing News: ਜਨਮ ਦਿਨ ਮਨਾ ਕੇ ਆਏ ਮੁੰਡਿਆਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਯੂਨੀਵਰਸਿਟੀ ਦੇ ਗੇਟ 'ਤੇ ਖੜੇ ਸਨ  

ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਚੇਲਾਰਾਮ ਪਾਲੀ ਦੀ ਇੰਦਰਾ ਕਾਲੋਨੀ 'ਚ ਰਹਿੰਦਾ ਸੀ। ਲੜਕੀ ਦੇ 5-7 ਪਰਿਵਾਰਕ ਮੈਂਬਰ ਵੀਰਵਾਰ ਨੂੰ ਝਾਂਵਰ ਤੋਂ ਕਾਰ ਰਾਹੀਂ ਪਾਲੀ ਪਹੁੰਚੇ। ਰਾਤ 9 ਵਜੇ ਇਨ੍ਹਾਂ ਵਿੱਚੋਂ ਦੋ ਨੌਜਵਾਨ ਚੇਲਾਰਾਮ ਦੇ ਘਰ ਆਏ। ਘਰ ਵਿਚ ਕੇਵਲ ਚੇਲਾਰਾਮ ਅਤੇ ਉਸ ਦੀ ਪਤਨੀ ਹੀ ਸਨ। ਦੋਵਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਕੋਈ ਸ਼ਿਕਾਇਤ ਨਹੀਂ ਹੈ। ਵਿਆਹ ਤਾਂ ਹੋ ਗਿਆ, ਹੁਣ ਕਿਹੋ ਜਿਹੀ ਨਫ਼ਰਤ ਹੈ? ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਰਿਵਾਰ ਦੋਵਾਂ ਨੂੰ ਆਪਣਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਦੋਹਾਂ ਨੂੰ ਆਪਣੇ ਨਾਲ ਜਾਣ ਲਈ ਕਿਹਾ।

ਇਹ ਵੀ ਪੜ੍ਹੋ: Talbir Singh Gill : ਤਲਬੀਰ ਗਿੱਲ ਨੇ ਖੋਲ੍ਹ ਦਿੱਤੇ ਅਕਾਲੀ ਦਲ ਦੇ ਅੰਦਰਲੇ ਰਾਜ਼, ਕਿਹਾ-ਸ਼੍ਰੋਮਣੀ ਕਮੇਟੀ ਦੇ ਸਕੱਤਰ ਖਾਂਦੇ ਅਫੀਮ  

ਦੋਵੇਂ ਨੌਜਵਾਨ ਚੇਲਾਰਾਮ ਅਤੇ ਉਸ ਦੀ ਪਤਨੀ ਨੂੰ ਘਰੋਂ ਲੈ ਗਏ ਅਤੇ ਇੰਦਰਾ ਕਲੋਨੀ ਕਾਰ ਵਿਚ ਬਿਠਾ ਦਿਤਾ। ਕਾਰ ਵਿਚ ਪਹਿਲਾਂ ਹੀ 3-4 ਲੋਕ ਸਵਾਰ ਸਨ। ਜਿਵੇਂ ਹੀ ਉਹ ਪਾਲੀ-ਜੋਧਪੁਰ ਹਾਈਵੇ 'ਤੇ ਪਹੁੰਚੇ ਤਾਂ ਨੌਜਵਾਨਾਂ ਨੇ ਕਾਰ 'ਚ ਹੀ ਚੇਲਾਰਾਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਾਲੀ ਤੋਂ ਝਾਂਵਰ (ਜੋਧਪੁਰ) ਦੀ ਦੂਰੀ ਲਗਭਗ 70 ਕਿਲੋਮੀਟਰ ਹੈ। ਉਹ ਚੇਲਾਰਾਮ ਨੂੰ ਰਾਤ 11 ਵਜੇ ਝਾਂਵਰ ਪਹੁੰਚਣ ਤੱਕ ਕੁੱਟਦੇ ਰਹੇ। ਝਾਂਵਰ ਵਰ ਕੋਲ ਪਹੁੰਚ ਕੇ ਉਨ੍ਹਾਂ ਨੇ ਇਕ ਥਾਂ 'ਤੇ ਕਾਰ ਰੋਕ ਦਿੱਤੀ ਅਤੇ ਚੇਲਾਰਾਮ ਦੇ ਹੱਥ-ਪੈਰ ਤੋੜ ਦਿੱਤੇ। ਫਿਰ ਪਿੱਪਲ ਦੇ ਦਰੱਖਤ ਹੇਠਾਂ ਚਾਕੂ ਨਾਲ ਉਸ ਦਾ ਨੱਕ ਵੱਢ ਦਿੱਤਾ ਗਿਆ। ਚੇਲਾਰਾਮ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਉਥੇ ਸੁੱਟ ਦਿੱਤਾ ਗਿਆ। ਲੜਕੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।=

ਨੌਜਵਾਨ ਦੀ ਹਾਲਤ ਗੰਭੀਰ, ਸਰਜਰੀ ਕੀਤੀ ਜਾਵੇਗੀ
ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਜ਼ਖ਼ਮੀ ਚੇਲਾਰਾਮ ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਲੈ ਗਏ। ਜ਼ਖਮੀ ਚੇਲਾਰਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਲਾਜ ਜਾਰੀ ਹੈ। ਡਾ: ਰਜਨੀਸ਼ ਗਾਲਵਾ ਚੇਲਾਰਾਮ ਦੀ ਸਰਜਰੀ ਕਰਨਗੇ।

(For more Punjabi news apart from Son in law cut nose Rajasthan News in punjabi  stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement