
2012 ਮਗਰੋਂ ਇਹ ਵੱਕਾਰੀ ਅਮਰੀਕੀ ਵਜੀਫ਼ਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਜਪਤੇਗ
ਜੰਮੂ : ਭਾਰਤੀ ਵਿਦਿਆਰਥੀ ਜਪਤੇਗ ਸਿੰਘ ਭੰਮਰਾ ਨੇ ਅਮਰੀਕਾ ਦੀ ਵੱਕਾਰੀ ‘HonorsGrandU 2025 Scholarship’ ਹਾਸਲ ਕੀਤੀ ਹੈ, ਜਿਸ ’ਚ ਉਸ ਨੇ ‘ਬਿਹਤਰ ਭਵਿੱਖ ਸਿਰਜੋ’ ਪੁਰਸਕਾਰ ਦੇ ਨਾਲ-ਨਾਲ 10,000 ਡਾਲਰ ਦੀ ਗ੍ਰਾਂਟ ਅਤੇ ਅਪਣੇ ‘ਸੋਲਰ ਮੈਕ ਇੰਜਣ’ ਪ੍ਰਾਜੈਕਟ ਲਈ 5000 ਡਾਲਰ ਦੀ ਵਾਧੂ ਗ੍ਰਾਂਟ ਵੀ ਹਾਸਲ ਕੀਤੀ ਹੈ।
ਸੀ.ਐਸ.ਆਈ.ਆਰ.-ਇੰਡੀਅਨ ਇੰਸਟੀਚਿਊਟ ਆਫ ਇੰਟੀਗ੍ਰੇਟਿਵ ਮੈਡੀਸਨ (ਆਈ.ਆਈ.ਆਈ.ਐਮ.) ਜੰਮੂ ਦੇ ਸੀਨੀਅਰ ਵਿਗਿਆਨੀ ਨਾਸਿਰ ਉਲ ਰਸ਼ੀਦ ਦੀ ਅਗਵਾਈ ਹੇਠ ਜਿਗਿਆਸਾ ਹੈਕਾਥੌਨ ਪਹਿਲ ਕਦਮੀ ਤਹਿਤ ਡਲਹੌਜ਼ੀ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਭੰਮਰਾ ਦੀ ਖੋਜ ਵਜੀਫ਼ੇ ਲਈ ਹਜ਼ਾਰਾਂ ਵਿਸ਼ਵ ਵਿਆਪੀ ਉਮੀਦਵਾਰਾਂ ਵਿਚੋਂ ਚੁਣੀ ਗਈ, ਜਿਸ ਨਾਲ ਉਸ ਨੂੰ ਇਸ ਸਾਲ ਦੁਨੀਆਂ ਭਰ ਵਿਚ ਦਿਤੇ ਗਏ ਪੰਜ ਵੱਕਾਰੀ ਵਜ਼ੀਫਿਆਂ ਵਿਚੋਂ ਇਕ ਮਿਲਿਆ ਹੈ।
ਆਨਰਜ਼ ਗ੍ਰੈਜੂਏਸ਼ਨ ਵਲੋਂ ਕਰਵਾਈ ‘HonorsGrandU 2025 Scholarship’, ਸਥਿਰਤਾ ਅਤੇ ਨਵੀਨਤਾ ’ਚ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੀ ਇਕ ਗੈਰ-ਮੁਨਾਫਾ ਪਹਿਲਕਦਮੀ - ਵਿਸ਼ਵ ਪੱਧਰ ’ਤੇ ਸਿਰਫ ਪੰਜ ਅਸਾਧਾਰਣ ਪ੍ਰਾਜੈਕਟਾਂ ਦੀ ਚੋਣ ਕਰਦੀ ਹੈ। ਪੰਜਾਂ ਜੇਤੂਆਂ ਨੂੰ ਅਮਰੀਕਾ ’ਚ ਕਾਲਜ ਟਿਊਸ਼ਨ ਲਈ 10,000 ਪ੍ਰਾਪਤ ਹੁੰਦੇ ਹਨ। ਇਨ੍ਹਾਂ ਜੇਤੂਆਂ ਵਿਚੋਂ ਚੋਟੀ ਦੀ ਤਕਨਾਲੋਜੀ ਨੂੰ ਅਪਣੀ ਖੋਜ ਹੋਰ ਬਿਹਤਰ ਕਰਨ ਲਈ ਵਾਧੂ 5000 ਡਾਲਰ ਦਿਤੇ ਜਾਂਦੇ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਭੰਮਰਾ ਦੇ ‘ਸੋਲਰ ਮੈਕ ਇੰਜਣ’, ਇਕ ਟਿਕਾਊ ਊਰਜਾ ਹੱਲ, ਨੇ ਨਾ ਸਿਰਫ ਵਜੀਫ਼ਾ ਜਿੱਤਿਆ, ਬਲਕਿ ਸਰਵਉੱਚ ਸਨਮਾਨ ਵੀ ਪ੍ਰਾਪਤ ਕੀਤਾ, ਜਿਸ ਨਾਲ ਇਹ ਵਿਸ਼ਵਵਿਆਪੀ ਵਿਦਿਆਰਥੀ ਖੋਜ ਵਿਚ ਭਾਰਤ ਲਈ ਇਕ ਇਤਿਹਾਸਕ ਪ੍ਰਾਪਤੀ ਬਣ ਗਈ। ਇਸ ਖੋਜ ਨੂੰ ਪਹਿਲਾਂ ਸੀ.ਐਸ.ਆਈ.ਆਰ. ਜਿਗਿਆਸਾ ਹੈਕਥਨ 2024 ਦਾ ਜੇਤੂ ਐਲਾਨ ਕੀਤਾ ਗਿਆ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਇਕ ਘੱਟ ਪ੍ਰਤੀਰੋਧ ਜਨਰੇਟਰ ਹੈ ਜੋ ਸਿੱਧੇ ਮਕੈਨੀਕਲ ਤੋਂ ਇਲੈਕਟ੍ਰੀਕਲ ਊਰਜਾ ਪਰਿਵਰਤਨ ਲਈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਵਰਤੋਂ ਕਰਦਾ ਹੈ। ਭੰਮਰਾ ਨੇ ਸੀ.ਐਸ.ਆਈ.ਆਰ.-ਆਈ.ਆਈ.ਆਈ.ਐਮ. ਦੀਆਂ ਅਤਿ ਆਧੁਨਿਕ ਸਹੂਲਤਾਂ ’ਚ ਅਪਣਾ ਪ੍ਰੋਟੋਟਾਈਪ ਵਿਕਸਿਤ ਕੀਤਾ, ਅਤਿ ਆਧੁਨਿਕ ਖੋਜ ਸਾਧਨਾਂ, ਉਦਯੋਗ ਕਨੈਕਸ਼ਨਾਂ ਅਤੇ ਤਕਨੀਕੀ ਮੁਹਾਰਤ ਤਕ ਪਹੁੰਚ ਪ੍ਰਾਪਤ ਕੀਤੀ, ਸੰਸਥਾ ਦੇ ਖੁੱਲ੍ਹੇ ਨਵੀਨਤਾ ਵਾਤਾਵਰਣ ਪ੍ਰਣਾਲੀ ਨੇ ਉਨ੍ਹਾਂ ਦੇ ਵਿਚਾਰ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਤਕਨਾਲੋਜੀ ’ਚ ਬਦਲਣ ’ਚ ਮਹੱਤਵਪੂਰਣ ਭੂਮਿਕਾ ਨਿਭਾਈ।
ਅਪਣੀ ਖੋਜ ਬਾਰੇ ਉਨ੍ਹਾਂ ਕਿਹਾ, ‘‘ਸੀ.ਐਸ.ਆਈ.ਆਰ.-ਆਈ.ਆਈ.ਐਮ.’’ ਨੇ ਮੈਨੂੰ ਖੋਜ ਲਈ ਸੰਪੂਰਨ ਵਾਤਾਵਰਣ ਪ੍ਰਦਾਨ ਕੀਤਾ - ਪ੍ਰਯੋਗਸ਼ਾਲਾਵਾਂ ਤਕ ਪਹੁੰਚ, ਮਾਹਰਾਂ ਦੀ ਅਗਵਾਈ ਅਤੇ ਵੱਡਾ ਸੋਚਣ ਲਈ ਉਤਸ਼ਾਹ।’’