ਸ਼ਿਲਾਂਗ 'ਚ ਕਰਫ਼ੀਊ ਜਾਰੀ, ਹੋਰ ਝੜਪਾਂ
Published : Jun 4, 2018, 11:55 pm IST
Updated : Jun 4, 2018, 11:55 pm IST
SHARE ARTICLE
Army in Shillong
Army in Shillong

ਸ਼ਿਲਾਂਗ ਵਿਚ ਪੰਜਾਬੀ ਲਾਈਨ ਇਲਾਕੇ ਦੇ ਬਾਸ਼ਿੰਦੇ ਅਤੇ ਮੇਘਾਲਿਆ ਟਰਾਂਸਪੋਰਟ ਦੀਆਂ ਬਸਾਂ ਦੇ ਡਰਾਈਵਰਾਂ ਵਿਚਕਾਰ ਝੜਪ ਮਗਰੋਂ ਸ਼ਹਿਰ ਵਿਚ ਤਣਾਅ...

ਨਵੀਂ ਦਿੱਲੀ/ਸ਼ਿਲਾਂਗ : ਸ਼ਿਲਾਂਗ ਵਿਚ ਪੰਜਾਬੀ ਲਾਈਨ ਇਲਾਕੇ ਦੇ ਬਾਸ਼ਿੰਦੇ ਅਤੇ ਮੇਘਾਲਿਆ ਟਰਾਂਸਪੋਰਟ ਦੀਆਂ ਬਸਾਂ ਦੇ ਡਰਾਈਵਰਾਂ ਵਿਚਕਾਰ ਝੜਪ ਮਗਰੋਂ ਸ਼ਹਿਰ ਵਿਚ ਤਣਾਅ ਰਹਿਣ ਕਾਰਨ ਕੇਂਦਰੀ ਅਰਧਸੈਨਿਕ ਬਲਾਂ ਦੇ ਕਰੀਬ 1000 ਜਵਾਨ ਮੇਘਾਲਿਆ ਭੇਜੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਰਾਜ ਸਰਕਾਰ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੀ ਮੌਜੂਦਾ ਸਥਿਤੀ ਬਾਰੇ ਲਗਾਤਾਰ ਸੂਚਨਾ ਲੈ ਰਹੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਰਾਜ ਸਰਕਾਰ ਦੀ ਬੇਨਤੀ 'ਤੇ ਹਾਲਾਤ ਦੇ ਕੰਟਰੋਲ ਲਈ ਲੋੜੀਂਦੇ ਬਲ ਭੇਜੇ ਗਏ ਹਨ।

ਇਸੇ ਦੌਰਾਨ ਕਰਫ਼ੀਊ ਜਾਰੀ ਹੈ ਅਤੇ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਭੀੜ ਨੇ ਅੱਜ ਸੁਰੱਖਿਆ ਬਲਾਂ 'ਤੇ ਪਟਰੌਲ ਬੰਬ ਵੀ ਸੁੱਟੇ ਜਿਸ ਕਾਰਨ ਮਾਹੌਲ ਫਿਰ ਵਿਗੜ ਗਿਆ। ਕੁੱਝ ਥਾਈਂ ਝੜਪਾਂ ਹੋਣ ਦੀ ਵੀ ਖ਼ਬਰ ਹੈ।ਇਕ ਹੋਰ ਅਧਿਕਾਰੀ ਨੇ ਦਸਿਆ ਕਿ ਅਰਧਸੈਨਿਕ ਬਲਾਂ ਦੀਆਂ ਕਰੀਬ 10 ਕੰਪਨੀਆਂ ਮੇਘਾਲਿਆ ਭੇਜੀਆਂ ਗਈਆਂ ਹਨ। ਅਰਧਸੈਨਿਕ ਬਲ ਦੀ ਇਕ ਕੰਪਨੀ ਵਿਚ 100 ਜਵਾਨ ਹੁੰਦੇ ਹਨ। 

ਮੇਘਾਲਿਆ ਦੀ ਰਾਜਧਾਨੀ ਵਿਚ ਸਨਿਚਰਵਾਰ ਤੋਂ ਹੀ ਕਰਫ਼ੀਊ ਲੱਗਾ ਹੋਇਆ ਹੈ। ਸ਼ੁਕਰਵਾਰ ਨੂੰ ਪੁਲਿਸ ਅਤੇ ਸਥਾਲਕ ਲੋਕਾਂ ਵਿਚਕਾਰ ਝੜਪ ਹੋਈ ਸੀ। ਸ਼ੁਕਰਵਾਰ ਨੂੰ ਦੇਰ ਰਾਤ ਫ਼ੌਜ ਨੇ ਵੱਖ ਵੱਖ ਖੇਤਰਾਂ ਵਿਚ ਫ਼ਲੈਗ ਮਾਰਚ ਕੀਤਾ ਸੀ। ਇਹ ਪਹਾੜੀ ਸ਼ਹਿਰ ਵੀਰਵਾਰ ਤੋਂ ਹੀ ਹਿੰਸਾ ਦੀ ਲਪੇਟ ਵਿਚ ਹੈ ਕਿਉਂਕਿ ਸ਼ਿਲਾਂਗ ਦੇ ਪੰਜਾਬੀ ਲਾਈਨ ਇਲਾਕੇ ਦੇ ਬਾਸ਼ਿੰਦੇ ਅਤੇ ਮੇਘਾਲਿਆ ਰਾਜ ਆਵਾਜਾਈ ਦੀਆਂ ਬਸਾਂ ਦੇ ਡਰਾਈਵਰਾਂ ਵਿਚਕਾਰ ਝੜਪ ਹੋ ਗਈ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement