ਸ਼ਿਲਾਂਗ 'ਚ ਤਣਾਅ ਅਜੇ ਵੀ ਬਰਕਰਾਰ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਸੁੱਟਿਆ ਬੰਬ
Published : Jun 4, 2018, 9:28 am IST
Updated : Jun 4, 2018, 9:28 am IST
SHARE ARTICLE
shillong security forces
shillong security forces

ਸ਼ਿਲਾਂਗ ਵਿਚ ਸ਼ੁਕਰਵਾਰ ਦੀ ਹਿੰਸਾ ਦੇ ਬਾਅਦ ਤੋਂ ਤਣਾਅ ਅਜੇ ਵੀ ਬਰਕਰਾਰ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਬੰਬ ਸੁੱਟਿਆ।

ਨਵੀਂ ਦਿੱਲੀ : ਸ਼ਿਲਾਂਗ ਵਿਚ ਸ਼ੁਕਰਵਾਰ ਦੀ ਹਿੰਸਾ ਦੇ ਬਾਅਦ ਤੋਂ ਤਣਾਅ ਅਜੇ ਵੀ ਬਰਕਰਾਰ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਬੰਬ ਸੁੱਟਿਆ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਇੱਥੇ ਦੋ ਗੁੱਟਾਂ ਵਿਚ ਹੋਈ ਹਿੰਸਕ ਝੜਪ ਦੇ ਬਾਅਦ ਤੋਂ ਹੀ ਕਰਫਿਊ ਲਗਾ ਦਿਤਾ ਗਿਆ ਸੀ, ਜਿਸ ਵਿਚ ਐਤਵਾਰ ਨੂੰ ਕੁੱਝ ਦੇਰ ਢਿੱਲ ਦਿਤੀ ਗਈ ਸੀ ਪਰ ਪਟਰੌਲ ਬੰਬ ਸੁੱਟੇ ਜਾਣ ਦੀ ਘਟਨਾ ਨਾਲ ਇਕ ਵਾਰ ਫਿਰ ਹਾਲਾਤ ਤਣਾਅ ਪੂਰਨ ਹੋ ਗਏ ਹਨ। 

protesters threw petrol bombs on security forcesprotesters threw petrol bombs on security forcesਇਸ ਪੂਰੇ ਮਾਮਲੇ ਵਿਚ ਮੁੱਖ ਮੰਤਰੀ ਕੋਨਰੈਡ ਸੰਗਮਾ ਨੇ ਕਿਹਾ ਕਿ ਸ਼ੁਕਰਵਾਰ ਨੂੰ ਹੋਈ ਹਿੰਸਕ ਝੜਪ ਦੇ ਪਿੱਛੇ ਇਕ ਸੋਚੀ ਸਮਝੀ ਸਾਜਿਸ਼ ਹੈ। ਹਾਲਾਂਕਿ ਇਸ ਹਿੰਸਾ ਦੇ ਵਿਚਕਾਰ ਇਕ ਵਾਰ ਫਿਰ ਸਾਲਾਂ ਪੁਰਾਣਾ ਉਹ ਸੰਘਰਸ਼ ਸਾਹਮਣੇ ਆ ਗਿਆ ਹੈ ਜੋ ਇੱਥੋਂ ਦੇ ਮੂਲ ਆਦਿਵਾਸੀਆਂ ਅਤੇ ਪਰਵਾਸੀਆਂ ਦੇ ਵਿਚਕਾਰ ਜ਼ਮੀਨ ਨੂੰ ਲੈ ਕੇ ਰਿਹਾ ਹੈ। 

shillong security forcesshillong security forcesਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਦੋ ਸਮਾਜਾਂ ਦੇ ਵਿਚਕਾਰ ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਝੜਪ ਤੋਂ ਬਾਅਦ ਸ਼ਾਂਤੀ ਤਾਂ ਹੈ ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ। ਮੁੱਖ ਮੰਤਰੀ ਕੋਨਰੈਡ ਸੰਗਮਾ ਦਾ ਦਾਅਵਾ ਹੈ ਕਿ ਇਸ ਝੜਪ ਦੇ ਪਿੱਛੇ ਇਕ ਸੋਚੀ ਸਮਝੀ ਸਾਜਿਸ਼ ਹੈ ਪਰ ਇਸ ਮਾਮਲੇ ਨਾਲ ਇਕ ਵਾਰ ਫਿਰ ਸਾਲਾਂ ਪੁਰਾਣਾ ਸੰਘਰਸ਼ ਸਾਹਮਣੇ ਆਇਆ ਗਿਆ ਹੈ ਜੋ ਇੱਥੋਂ ਦੇ ਮੂਲ ਆਦਿਵਾਸੀਆਂ ਅਤੇ ਪਰਵਾਸੀਆਂ ਦੇ ਵਿਚਕਾਰ ਜ਼ਮੀਨ ਨੂੰ ਲੈ ਕੇ ਰਿਹਾ ਹੈ। 

shillong security forcesshillong security forces34 ਸਾਲ ਦੀ ਸੰਜਨਾ ਸ਼ਿਲਾਂਗ ਵਿਚ ਪਲੀ ਵਧੀ ਹੈ। ਉਨ੍ਹਾਂ ਦੇ ਪੁਰਖ਼ੇ ਬ੍ਰਿਟਿਸ਼ ਰਾਜ ਵਿਚ ਪੰਜਾਬ ਤੋਂ ਇੱਥੇ ਲਿਆਂਦੇ ਗਏ ਸਨ। ਉਦੋਂ ਤੋਂ ਹੀ ਉਹ ਸ਼ਿਲਾਂਗ ਦੀ ਪੰਜਾਬੀ ਲਾਈਨ ਵਿਚ ਰਹਿੰਦੇ ਹਨ। ਇਹ ਪਰਵਾਸੀਆਂ ਦੀ ਕਾਲੋਨੀ ਹੈ ਜੋ ਹਾਲ ਦੀ ਝੜਪ ਦੌਰਾਨ ਨਿਸ਼ਾਨੇ 'ਤੇ ਰਹੀ। ਸਨਿਚਰਵਾਰ ਰਾਤ ਕਰੀਬ ਦੋ ਸੌ ਪਰਵਾਸੀ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਸਨ, ਇਸ ਕਾਲੋਨੀ ਤੋਂ ਭੱਜ ਗਏ ਸਨ ਅਤੇ ਨੇੜੇ ਹੀ ਫ਼ੌਜ ਦੀ ਛਾਉਣੀ ਵਿਚ ਉਨ੍ਹਾਂ ਨੇ ਸ਼ਰਣ ਲੈ ਲਈ ਸੀ।

shillong security forcesshillong security forcesਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇਕ ਟੀਮ ਐਤਵਾਰ ਨੂੰ ਪੰਜਾਬੀ ਲਾਈਨ ਪਹੁੰਚੀ। ਉਨ੍ਹਾਂ ਨੇ ਪਰਵਾਸੀਆਂ ਨੂੰ ਧੀਰਜ ਬੰਨ੍ਹਾਇਆ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਦਰਅਸਲ ਸਥਾਨਕ ਖਾਸੀ ਸਮਾਜ ਹਮੇਸ਼ਾਂ ਤੋਂ ਹੀ ਇੱਥੇ ਸਰਕਾਰੀ ਜ਼ਮੀਨ 'ਤੇ ਪੰਜਾਬੀਆਂ ਦੇ ਰਹਿਣ ਦਾ ਵਿਰੋਧ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਤੇ ਹੋਰ ਜਾਣ ਦੀ ਮੰਗ ਕਰਦਾ ਰਿਹਾ ਹੈ। ਵੀਰਵਾਰ ਨੂੰ ਹੋਏ ਸੰਘਰਸ਼ ਤੋਂ ਬਾਅਦ ਲੰਬੇ ਸਮੇਂ ਤੋਂ ਚੱਲ ਰਿਹਾ ਇਹ ਤਣਾਅ ਸਾਹਮਣੇ ਨਿਕਲ ਕੇ ਆ ਗਿਆ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement