
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲੇਅਰ ਸ਼ਾਟ ਦੇ ਇਸ਼ਤਿਹਾਰ ਨੂੰ ਹਟਾਉਣ ਲਈ ਟਵਿੱਟਰ ਅਤੇ ਯੂਟਿਊਬ ਨੂੰ ਪੱਤਰ ਲਿਖਿਆ ਹੈ।
ਨਵੀਂ ਦਿੱਲੀ: ਬਾਡੀ ਸਪਰੇਅ ਬ੍ਰਾਂਡ ਲੇਅਰ ਸ਼ਾਟ ਨਾਲ ਸਬੰਧਤ ਦੋ ਇਸ਼ਤਿਹਾਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਇਸ 'ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਵਿਵਾਦਿਤ ਵਿਗਿਆਪਨ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲੇਅਰ ਸ਼ਾਟ ਦੇ ਇਸ਼ਤਿਹਾਰ ਨੂੰ ਹਟਾਉਣ ਲਈ ਟਵਿੱਟਰ ਅਤੇ ਯੂਟਿਊਬ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਇਸ਼ਤਿਹਾਰਾਂ ਨਾਲ ਸਬੰਧਤ ਨਿਯਮਾਂ ਅਨੁਸਾਰ ਜਾਂਚ ਵੀ ਕੀਤੀ ਜਾ ਰਹੀ ਹੈ।
ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਹਨਾਂ ਇਸ਼ਤਿਹਾਰਾਂ ਨੂੰ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ ਸੀ। ਮਾਲੀਵਾਲ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਸ ਵਿਸ਼ੇ 'ਤੇ ਉਹਨਾਂ ਦਿਵਾਈ ਸੀ। ਇਸ ਪੱਤਰ 'ਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪਰਫਿਊਮ ਬ੍ਰਾਂਡ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਸੀ ਕਿ ਇਸ਼ਤਿਹਾਰ ਸਮੂਹਿਕ ਬਲਾਤਕਾਰ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ। ਦਿੱਲੀ ਪੁਲਿਸ ਸਾਈਬਰ ਕ੍ਰਾਈਮ ਨੂੰ ਭੇਜੇ ਨੋਟਿਸ ਵਿਚ ਕਮਿਸ਼ਨ ਦੇ ਚੇਅਰਮੈਨ ਨੇ ਐਫਆਈਆਰ ਦਰਜ ਕਰਨ ਅਤੇ ਟੀਵੀ ਤੋਂ ਇਸ਼ਤਿਹਾਰ ਹਟਾਉਣ ਦੀ ਮੰਗ ਕੀਤੀ ਸੀ। ਪੱਤਰ ਵਿਚ ਦਿੱਲੀ ਪੁਲਿਸ ਨੂੰ 09.06.2022 ਤੱਕ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
I&B ministry tells YouTube, Twitter to remove ‘inappropriate’ Layer’r Shot ads
ਸਵਾਤੀ ਮਾਲੀਵਾਲ ਨੇ ਕਿਹਾ, ''ਮੈਂ ਹੈਰਾਨ ਹਾਂ! ਸਾਡੇ ਟੈਲੀਵਿਜ਼ਨ ਸਕਰੀਨਾਂ 'ਤੇ ਕਿੰਨੇ ਸ਼ਰਮਨਾਕ ਅਤੇ ਬੇਤੁਕੇ ਇਸ਼ਤਿਹਾਰ ਦਿਖਾਏ ਜਾ ਰਹੇ ਹਨ! ਇਹ ਸਮੂਹਿਕ ਬਲਾਤਕਾਰ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ! ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾਵੇ, ਇਸ਼ਤਿਹਾਰ ਬੰਦ ਕੀਤੇ ਜਾਣ ਅਤੇ ਇਸ ਕੰਪਨੀ ਨੂੰ ਸਖ਼ਤ ਤੋਂ ਸਖ਼ਤ ਜੁਰਮਾਨਾ ਲਾਇਆ ਜਾਵੇ। ਦਿੱਲੀ ਪੁਲਿਸ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ”।
ਕੰਪਨੀ ਦੇ ਦੋ ਇਸ਼ਤਿਹਾਰਾਂ ਵਿਚ ਕੀ ਦਿਖਾਇਆ ਗਿਆ ਹੈ?
ਪਹਿਲੇ ਇਸ਼ਤਿਹਾਰ ਵਿਚ ਚਾਰ ਮੁੰਡੇ ਇਕ ਸਟੋਰ ਵਿਚ ਗੱਲ ਕਰ ਰਹੇ ਹਨ। ਚਾਰੇ ਮੁੰਡੇ ਪਰਫਿਊਮ ਦੀ ਆਖਰੀ ਬਚੀ ਹੋਈ ਬੋਤਲ ਨੂੰ ਦੇਖਦੇ ਹਨ ਅਤੇ ਆਪਸ ਵਿਚ ਚਰਚਾ ਕਰਦੇ ਹਨ ਕਿ ਅਸੀਂ ਚਾਰ ਹਾਂ ਅਤੇ ਇਹ ਇਕ ਹੀ ਹੈ ਤਾਂ "ਸ਼ਾਟ" ਕੌਣ ਲਵੇਗਾ। ਪਰ ਇਸ ਵਾਰਤਾਲਾਪ ਦੌਰਾਨ ਇਸ਼ਤਿਹਾਰ ਵਿਚ ਬਾਡੀ ਸਪਰੇਅ ਦੀ ਥਾਂ ਇਕ ਕੁੜੀ ਦਿਖਾਈ ਗਈ ਹੈ। ਕੁੜੀ ਪਿੱਛੇ ਮੁੜਦੀ ਹੈ ਅਤੇ ਚਾਰ ਮੁੰਡਿਆਂ 'ਤੇ ਗੁੱਸੇ ਹੋ ਜਾਂਦੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਉਹ ਉਸੇ ਬਾਰੇ ਗੱਲ ਕਰ ਰਹੇ ਹਨ। ਦੂਜਾ ਵਿਗਿਆਪਨ ਬੈੱਡਰੂਮ ਵਿਚ ਇਕ ਜੋੜੇ ਨਾਲ ਸ਼ੁਰੂ ਹੁੰਦਾ ਹੈ। ਅਚਾਨਕ ਲੜਕੇ ਦੇ ਚਾਰ ਦੋਸਤ ਕਮਰੇ ਵਿਚ ਦਾਖਲ ਹੁੰਦੇ ਹਨ ਅਤੇ ਬਹੁਤ ਹੀ ਭੱਦਾ ਸਵਾਲ ਪੁੱਛਦੇ ਹਨ। ਇਸ ਦੌਰਾਨ ਵੀ ਉਹ ਪਰਫਿਊਮ ਦੀ ਗੱਲ ਕਰਦੇ ਹਨ।