ਪੁਲਿਸ ਨੇ ਲਾਪਤਾ ਔਰਤ ਦੀ ਪਛਾਣ ਕਮਲਜੀਤ ਕੌਰ (37) ਪਤਨੀ ਜਸਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ, ਪੰਜਾਬ ਵਜੋਂ ਕੀਤੀ ਹੈ।
ਚਮੋਲੀ - ਹੇਮਕੁੰਟ ਸਾਹਿਬ ਦੇ ਘੰਗਰੀਆ ਰੋਡ 'ਤੇ ਅਟਲਕੁੜੀ ਵਿਖੇ ਐਤਵਾਰ ਨੂੰ ਗਲੇਸ਼ੀਅਰ ਟੁੱਟ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ SDRF ਦੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਬਰਫ਼ 'ਚ ਫਸੇ ਚਾਰ ਯਾਤਰੀਆਂ ਨੂੰ ਬਚਾਇਆ ਗਿਆ। ਜਦਕਿ ਇੱਕ ਮਹਿਲਾ ਗਲੇਸ਼ੀਅਰ ਤੋਂ ਲਾਪਤਾ ਹੈ। ਪੁਲਿਸ ਨੇ ਲਾਪਤਾ ਔਰਤ ਦੀ ਪਛਾਣ ਕਮਲਜੀਤ ਕੌਰ (37) ਪਤਨੀ ਜਸਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ, ਪੰਜਾਬ ਵਜੋਂ ਕੀਤੀ ਹੈ।
ਪੁਲਿਸ ਸੁਪਰਡੈਂਟ ਪ੍ਰਮੇਂਦਰ ਡੋਭਾਲ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6 ਵਜੇ ਅਟਲਕੁੜੀ ਨੇੜੇ ਵਾਪਰੀ। ਪੰਜ ਸ਼ਰਧਾਲੂ ਹੇਮਕੁੰਟ ਸਾਹਿਬ ਤੋਂ ਘੰਗਰੀਆ ਪਰਤ ਰਹੇ ਸਨ। ਇਸ ਦੌਰਾਨ ਘੰਗੜੀਆ 'ਚ ਗਲੇਸ਼ੀਅਰ ਤਿਲਕ ਕੇ ਸੜਕ 'ਤੇ ਆ ਗਿਆ। ਇਸ ਦੌਰਾਨ ਭਾਰੀ ਬਰਫ਼ ਵਿਚ ਫਸੇ ਚਾਰ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਪਰ ਇੱਕ ਯਾਤਰੀ ਲਾਪਤਾ ਹੈ। SDRF ਅਤੇ NDRF ਦੀਆਂ ਟੀਮਾਂ ਯਾਤਰੀ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਰਸਤਾ ਅਜੇ ਵੀ ਬੰਦ ਹੈ। ਸੜਕ ਨੂੰ ਖੋਲ੍ਹਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਪੁਲਿਸ ਸੁਪਰਡੈਂਟ ਡੋਭਾਲ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਬਚਾਅ ਲਈ ਇੱਕ ਹੈਲੀਕਾਪਟਰ ਵੀ ਮੌਕੇ 'ਤੇ ਭੇਜਿਆ ਗਿਆ ਸੀ, ਪਰ ਦੇਰ ਸ਼ਾਮ ਅਤੇ ਭਾਰੀ ਬਰਫ਼ਬਾਰੀ ਕਾਰਨ ਇਹ ਉੱਥੇ ਨਹੀਂ ਉਤਰ ਸਕਿਆ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਹੇਮਕੁੰਟ ਤੋਂ ਪਰਤਣ ਵਾਲੇ ਆਖਰੀ ਜਥੇ ਵਿਚ ਪੰਜ ਸ਼ਰਧਾਲੂ ਸ਼ਾਮਲ ਸਨ। ਲਾਪਤਾ ਮਹਿਲਾ ਯਾਤਰੀ ਦੀ ਭਾਲ ਜਾਰੀ ਹੈ।