
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਅਖਾੜੇ 'ਤੇ ਆਪਣੇ ਖਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ।
ਨਵੀਂ ਦਿੱਲੀ - ਪਹਿਲਵਾਨਾਂ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਵਿਸ਼ਵ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਦੇ ਸਮਰਥਨ ਵਿਚ ਹੁਣ ਸਾਧੂ-ਸੰਤ ਵੀ ਸਾਹਮਣੇ ਆ ਰਹੇ ਹਨ। ਅਯੁੱਧਿਆ 'ਚ ਹਨੂੰਮਾਨਗੜ੍ਹੀ ਦੇ ਸੰਤ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਸਮਰਥਨ 'ਚ ਰੈਲੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰ ਲਈ ਦਿੱਲੀ ਜਾਣਾ ਪਿਆ ਜਾਂ ਭਾਰਤ ਬੰਦ ਕਰਨਾ ਪਿਆ ਤਾਂ ਉਹ ਉਸ ਲਈ ਵੀ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਅਖਾੜੇ 'ਤੇ ਆਪਣੇ ਖਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ।
ਅਯੁੱਧਿਆ ਹਨੂੰਮਾਨਗੜ੍ਹੀ ਦੇ ਸੰਤਾਂ ਨੇ ਬ੍ਰਿਜ ਭੂਸ਼ਣ ਸ਼ਰਨ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਦਿੱਲੀ ਜਾ ਕੇ ਭਾਰਤ ਬੰਦ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਬ੍ਰਿਜ ਭੂਸ਼ਣ ਨਾਲ ਖਿਡਾਰਨਾਂ ਦੀਆਂ ਜੋ ਵੀ ਫੋਟੋਆਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਉਹ ਤਣਾਅ ਵਿਚ ਨਹੀਂ ਸਗੋਂ ਮੁਸਕਰਾਉਂਦੇ ਹੋਏ ਹੀ ਨਜ਼ਰ ਆ ਰਹੇ ਹਨ। ਜੇਕਰ ਖਿਡਾਰੀ ਆਪਣੇ ਮੈਡਲ ਗੰਗਾ ਵਿਚ ਸੁੱਟਣਾ ਚਾਹੁੰਦੇ ਹਨ ਤਾਂ ਮੈਡਲ ਦੇ ਨਾਲ-ਨਾਲ ਨੌਕਰੀ ਅਤੇ ਪੈਸੇ ਵੀ ਵਾਪਸ ਕਰ ਦੇਣ।
ਹਨੂੰਮਾਨਗੜ੍ਹੀ ਦੇ ਸੰਤਾਂ ਨੇ ਕਿਹਾ ਕਿ ਬ੍ਰਿਜ ਭੂਸ਼ਣ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ, ਇਹ ਸਾਜ਼ਿਸ਼ ਹਰਿਆਣਾ ਦੇ ਕਿਸੇ ਅਖਾੜੇ ਦੇ ਇਸ਼ਾਰੇ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਹੁਣ ਮੈਡਲ ਲਿਆ ਕੇ ਦਿਖਾਉਂਦੇ ਹਨ ਤਾਂ ਹਨੂੰਮਾਨਗੜ੍ਹੀ ਦੇ ਸੰਤ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੇਣਗੇ। ਇਸ ਤੋਂ ਪਹਿਲਾਂ ਅਯੁੱਧਿਆ ਵਿਚ ਸੰਤਾਂ-ਮਹਾਂਪੁਰਖਾਂ ਨੇ 5 ਜੂਨ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਮਰਥਨ ਵਿਚ ਇੱਕ ਵਿਸ਼ਾਲ ਰੈਲੀ ਬੁਲਾਈ ਸੀ, ਜਿਸ ਵਿਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਹਾਲਾਂਕਿ ਬਾਅਦ ਵਿੱਚ ਇਸਨੂੰ ਰੱਦ ਕਰ ਦਿੱਤਾ ਗਿਆ।