
ਚਾਕੂ ਨਾਲ ਸਿਰ 'ਤੇ ਵੀ ਕੀਤੇ ਗਏ ਸਨ ਵਾਰ
ਨਵੀਂ ਦਿੱਲੀ : 28 ਮਈ ਨੂੰ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਉਸ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਕੂ ਦੇ ਹਮਲੇ ਕਾਰਨ ਮ੍ਰਿਤਕ ਦੀਆਂ ਆਂਦਰਾਂ ਬਾਹਰ ਆ ਗਈਆਂ ਸਨ। ਇਸ ਤੋਂ ਇਲਾਵਾ ਸਰੀਰ ਦੇ ਕੁਝ ਅੰਗ ਵੀ ਬਾਹਰ ਲਟਕ ਰਹੇ ਸਨ। ਉਸ ਦੇ ਸਿਰ ਵਿਚ ਵੀ ਚਾਕੂ ਮਾਰਿਆ ਗਿਆ ਸੀ। ਪੁਲਿਸ ਨੇ ਇਸ ਕਤਲ ਦੇ ਦੋਸ਼ੀ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਹਸਪਤਾਲ ਤੋਂ 17 ਪੰਨਿਆਂ ਦੀ ਚਾਰਜਸ਼ੀਟ ਮਿਲੀ ਹੈ। ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਨਾਬਾਲਗ ਲੜਕੀ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ। ਉਸ ਨੇ ਪੀੜਤਾ ਦੇ ਸਿਰ ਵਿਚ ਚਾਕੂ ਵੀ ਮਾਰਿਆ ਅਤੇ ਫਿਰ ਪੱਥਰ ਨਾਲ ਉਸ ਦਾ ਸਿਰ ਕੁਚਲ ਦਿਤਾ। ਮ੍ਰਿਤਕਾ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੇ ਸਿਰ ਦੀਆਂ ਹੱਡੀਆਂ ਵਿਚ ਚੀਰ ਅਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।
ਸੂਤਰਾਂ ਨੇ ਦਸਿਆ ਕਿ ਪੀੜਤ ਦੇ ਸਰੀਰ 'ਤੇ ਚਾਕੂ ਦੇ 16 ਜ਼ਖ਼ਮਾਂ 'ਚੋਂ ਸਭ ਤੋਂ ਵੱਧ ਜ਼ਖ਼ਮ ਮੋਢੇ ਅਤੇ ਕਮਰ 'ਤੇ ਮੌਜੂਦ ਹਨ। ਇਸ ਤੋਂ ਇਲਾਵਾ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟੀਆਂ ਹੋਈਆਂ ਮਿਲੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸ ਬੇਰਹਿਮੀ ਨਾਲ ਉਸ ਦਾ ਕਤਲ ਕੀਤਾ ਗਿਆ ਸੀ। ਡਾਕਟਰਾਂ ਅਨੁਸਾਰ ਲਾਸ਼ 'ਤੇ ਡੂੰਘੇ ਜ਼ਖ਼ਮਾਂ ਦੇ ਕਈ ਨਿਸ਼ਾਨ ਹਨ।
ਇਹ ਵੀ ਪੜ੍ਹੋ: MP ਵਿਕਰਮਜੀਤ ਸਿੰਘ ਸਾਹਨੀ ਨੇ ਸਾਕਾ ਨੀਲਾ ਤਾਰਾ ਦੇ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ
ਪੁਲਿਸ ਨੇ 1 ਮਈ ਨੂੰ ਕਤਲ ਦੇ ਹਥਿਆਰ ਚਾਕੂ ਅਤੇ ਜੁੱਤੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ 28 ਮਈ ਨੂੰ ਨਵੀਂ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਸਾਹਿਲ ਨਾਂਅ ਦੇ 20 ਸਾਲਾ ਵਿਅਕਤੀ ਨੇ ਨਾਬਾਲਗ ਦੀ ਕਈ ਵਾਰ ਚਾਕੂ ਮਾਰ ਕੇ ਹਤਿਆ ਕਰ ਦਿਤੀ ਅਤੇ ਉਸ ਦਾ ਸਿਰ ਪੱਥਰ ਨਾਲ ਕੁਚਲ ਦਿਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਯੂਪੀ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਘਟਨਾ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਵਾਇਰਲ ਹੋਈ ਹੈ ਜਿਸ ਵਿਚ ਸਾਹਿਲ ਨੂੰ ਕਥਿਤ ਤੌਰ 'ਤੇ ਲੜਕੀ ’ਤੇ ਕਈ ਵਾਰ ਚਾਕੂ ਨਾਲ ਵਾਰ ਕਰਦਾ ਦਿਖਾਇਆ ਗਿਆ ਹੈ। ਉਹ ਜ਼ਮੀਨ 'ਤੇ ਡਿੱਗਣ 'ਤੇ ਵੀ ਚਾਕੂ ਮਾਰਦਾ ਰਿਹਾ। ਸਾਹਿਲ ਨੇ ਉਸ ਨੂੰ ਲੱਤ ਵੀ ਮਾਰੀ ਅਤੇ ਫਿਰ ਨੇੜੇ ਪਿਆ ਵੱਡਾ ਪੱਥਰ ਚੁੱਕ ਕੇ ਉਸ ਦੇ ਸਿਰ 'ਤੇ ਮਾਰਿਆ।