ਮਨ ਨਹੀਂ ਭਰਿਆ ਤਾਂ ਪੱਥਰ ਨਾਲ ਕੁਚਲਿਆ ਸਿਰ
ਨਵੀਂ ਦਿੱਲੀ : ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿਤੀ ਗਈ। ਲੜਕੀ ਨੂੰ ਲੋਕਾਂ ਦੇ ਸਾਹਮਣੇ ਸੜਕ ਵਿਚਕਾਰ ਬੇਰਹਿਮੀ ਨਾਲ ਕੁੱਟਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਨੇ ਲੜਕੀ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ ਅਤੇ ਫਿਰ ਉਸ 'ਤੇ ਭਾਰੀ ਪੱਥਰ ਨਾਲ ਵਾਰ ਕੀਤਾ। ਕਤਲ ਦੀ ਵੀਡੀਓ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਜਿਸ ਥਾਂ 'ਤੇ ਲੜਕੀ ਨੂੰ ਚਾਕੂਆਂ ਨਾਲ ਮਾਰਿਆ ਜਾ ਰਿਹਾ ਸੀ, ਉਥੇ ਲੋਕ ਵੀ ਲੰਘਦੇ ਦੇਖੇ ਜਾ ਰਹੇ ਸਨ। ਪਰ ਕਿਸੇ ਨੇ ਦਖ਼ਲ ਨਹੀਂ ਦਿਤਾ।
ਪੁਲਿਸ ਅਨੁਸਾਰ ਮੁਲਜ਼ਮ ਅਤੇ ਲੜਕੀ ਆਪਸ ਵਿਚ ਦੋਸਤ ਸਨ ਪਰ ਕੱਲ੍ਹ ਉਨ੍ਹਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਦੋਂ ਲੜਕੀ ਆਪਣੇ ਦੋਸਤ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ 'ਤੇ ਜਾ ਰਹੀ ਸੀ ਤਾਂ ਸਾਹਿਲ ਨੇ ਉਸ ਨੂੰ ਰਸਤੇ 'ਚ ਰੋਕ ਕੇ ਉਸ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਪੱਥਰ ਨਾਲ ਉਸ 'ਤੇ ਹਮਲਾ ਕਰ ਦਿਤਾ। ਫਿਲਹਾਲ ਫਰਾਰ ਦੋਸ਼ੀ ਸਾਹਿਲ ਦੀ ਭਾਲ 'ਚ ਸੰਭਾਵਿਤ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।