
ਰਫ਼ਤਾਰ ਇੰਨੀ ਤੇਜ਼ ਸੀ ਕਿ ਟਰੇਨ ਦਾ ਇੰਜਣ ਮਗਲਾਡੀ ਦੇ ਡੱਬੇ ਨਾਲ ਟਕਰਾ ਗਿਆ।
ਓਡੀਸ਼ਾ - ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ (7 ਜੂਨ) ਨੂੰ ਹੋਏ ਰੇਲ ਹਾਦਸੇ 'ਚ ਰੇਲਵੇ ਬੋਰਡ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਇਹ ਹਾਦਸਾ ਸਿਗਨਲ 'ਚ ਖ਼ਰਾਬੀ ਕਾਰਨ ਹੋਇਆ ਹੈ। ਇਸ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਇਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਘਟਨਾ ਦੀ ਤਸਵੀਰ ਬਿਆਨ ਕੀਤੀ।
ਉਹਨਾਂ ਨੇ ਦੱਸਿਆ, ਕੋਰੋਨਮੰਡਲ ਐਕਸਪ੍ਰੈਸ ਨੂੰ ਬਹਾਨਾਗਾ ਸਟੇਸ਼ਨ ਤੋਂ ਰਵਾਨਾ ਹੋਣ ਲਈ ਹਰੀ ਝੰਡੀ ਮਿਲ ਗਈ ਸੀ। ਇਸ ਟਰੇਨ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਹਾਦਸੇ ਦੌਰਾਨ ਇਹ 128 ਦੀ ਰਫ਼ਤਾਰ ਨਾਲ ਚੱਲ ਰਹੀ ਸੀ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਓਵਰ ਸਪੀਡਿੰਗ ਦਾ ਮਾਮਲਾ ਨਹੀਂ ਹੈ।
ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਸਿਗਨਲ 'ਚ ਸਮੱਸਿਆ ਸੀ। ਹਰੀ ਝੰਡੀ ਮਿਲਣ ਕਾਰਨ ਉਹ ਆਪਣੀ ਰਫ਼ਤਾਰ ਨਾਲ ਦੌੜ ਰਹੀ ਸੀ ਅਤੇ ਲੂਪ ਲਾਈਨ ਵਿਚ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਰਫ਼ਤਾਰ ਇੰਨੀ ਤੇਜ਼ ਸੀ ਕਿ ਟਰੇਨ ਦਾ ਇੰਜਣ ਮਗਲਾਡੀ ਦੇ ਡੱਬੇ ਨਾਲ ਟਕਰਾ ਗਿਆ।
ਜਯਾ ਵਰਮਾ ਨੇ ਅੱਗੇ ਕਿਹਾ ਕਿ ਮਾਲ ਗੱਡੀ ਪਟੜੀ ਤੋਂ ਨਹੀਂ ਉਤਰੀ ਕਿਉਂਕਿ ਮਾਲ ਰੇਲਗੱਡੀ ਲੋਹਾ ਲੈ ਕੇ ਜਾ ਰਹੀ ਸੀ, ਇਸ ਲਈ ਕੋਰੋਮੰਡਲ ਐਕਸਪ੍ਰੈਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇਹ ਵੱਡੀ ਗਿਣਤੀ ਵਿਚ ਮੌਤਾਂ ਅਤੇ ਸੱਟਾਂ ਦਾ ਕਾਰਨ ਹੈ। ਕੋਰੋਮੰਡਲ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ ਡੱਬੇ ਡਾਊਨ ਲਾਈਨ 'ਤੇ ਆ ਗਏ ਅਤੇ 126 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਡਾਊਨ ਲਾਈਨ ਪਾਰ ਕਰ ਰਹੀ ਯਸ਼ਵੰਤਪੁਰ ਐਕਸਪ੍ਰੈਸ ਦੇ ਪਿਛਲੇ ਦੋ ਡੱਬਿਆਂ ਨਾਲ ਟਕਰਾ ਗਏ।
ਜਯਾ ਵਰਮਾ ਨੇ ਅੱਗੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਪਰ ਹੁਣੇ ਇਸ ਬਾਰੇ ਖੁਲਾਸਾ ਨਹੀਂ ਕਰ ਸਕਦੇ ਕਿਉਂਕਿ ਜਾਂਚ ਜਾਰੀ ਹੈ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਜਯਾ ਨੇ ਕਿਹਾ, "ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿਚ ਕੀ ਹੋਇਆ ਹੋਵੇਗਾ।" ਸਾਡੇ ਕੋਲ ਇੱਕ ਡਿਜ਼ੀਟਲ ਰਿਕਾਰਡ ਹੈ ਜੋ ਕੋਈ ਗਲਤੀ ਨਹੀਂ ਦਿਖਾ ਰਿਹਾ ਹੈ ਪਰ ਹਾਦਸਾ ਵਾਪਰ ਗਿਆ ਮਤਲਬ ਕੁਝ ਗਲਤ ਹੋਇਆ ਹੈ। ਅਸੀਂ ਸ਼ੁਰੂਆਤ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ CRS ਰਿਪੋਰਟ ਦੀ ਉਡੀਕ ਕਰ ਰਹੇ ਹਾਂ।