
ਅਮੇਠੀ ਲੋਕ ਸਭਾ ਸੀਟ 'ਤੇ ਸਮ੍ਰਿਤੀ ਇਰਾਨੀ 54 ਹਜ਼ਾਰ ਵੋਟਾਂ ਨਾਲ ਪਿੱਛੇ , ਕੇਐੱਲ ਸ਼ਰਮਾ ਅੱਗੇ
Amethi Election Results 2024 : ਲੋਕ ਸਭਾ ਚੋਣਾਂ 2024 ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ 4 ਘੰਟੇ ਬਾਅਦ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਯੂਪੀ ਦੀਆਂ ਵੀਆਈਪੀ ਸੀਟਾਂ ਵਿੱਚ ਸ਼ਾਮਲ ਅਮੇਠੀ ਵਿੱਚ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਪਛੜਦੀ ਨਜ਼ਰ ਆ ਰਹੀ ਹੈ।
ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਇਸ ਸੀਟ 'ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਤੋਂ 54837 ਹਜ਼ਾਰ ਵੋਟਾਂ ਨਾਲ ਪਿੱਛੇ ਹੈ। ਸਮ੍ਰਿਤੀ ਇਰਾਨੀ ਨੂੰ ਹੁਣ ਤੱਕ 137412 ਵੋਟਾਂ ਮਿਲੀਆਂ ਹਨ ਅਤੇ ਕਾਂਗਰਸ ਦੇ ਕਿਸ਼ੋਰੀ ਲਾਲ ਨੇ ਹੁਣ ਤੱਕ 192249 ਵੋਟਾਂ ਹਾਸਲ ਕੀਤੀਆਂ ਹਨ।
ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਅਮੇਠੀ 'ਚ ਲੱਗਾ ਸੀ। ਸਮ੍ਰਿਤੀ ਇਰਾਨੀ ਨੂੰ ਇਸ ਵਾਰ ਵੀ ਅਜਿਹਾ ਹੀ ਝਟਕਾ ਲੱਗ ਰਿਹਾ ਹੈ। 2019 ਵਿੱਚ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ 55,000 ਵੋਟਾਂ ਨਾਲ ਹਰਾਇਆ ਸੀ। ਪਰ ਇਸ ਵਾਰ ਕਾਂਗਰਸ ਨੇ ਰਣਨੀਤਕ ਫੈਸਲਾ ਲੈਂਦਿਆਂ ਆਪਣੀ ਪਾਰਟੀ ਦੇ ਬਹੁਤ ਵਫਾਦਾਰ ਮੰਨੇ ਜਾਂਦੇ ਕਿਸ਼ੋਰੀ ਲਾਲ ਨੂੰ ਸਮ੍ਰਿਤੀ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਹੈ। ਜਿਵੇਂ-ਜਿਵੇਂ ਗਿਣਤੀ ਦਾ ਸਮਾਂ ਬੀਤ ਰਿਹਾ ਹੈ, ਕਿਸ਼ੋਰੀ ਲਾਲ ਸਮ੍ਰਿਤੀ ਨੂੰ ਸਖ਼ਤ ਮੁਕਾਬਲਾ ਦੇ ਰਹੇ ਹਨ।
ਇਸ ਵਾਰ ਰਾਹੁਲ ਗਾਂਧੀ ਨੇ ਅਮੇਠੀ ਦੀ ਬਜਾਏ ਰਾਏਬਰੇਲੀ ਤੋਂ ਚੋਣ ਲੜਨਾ ਚੁਣਿਆ ਹੈ ਫਿਰ ਸਮ੍ਰਿਤੀ ਇਰਾਨੀ ਨੇ ਤੁਰੰਤ ਮੌਕੇ ਦਾ ਫਾਇਦਾ ਉਠਾਉਂਦਿਆਂ ਐਲਾਨ ਕੀਤਾ ਕਿ ਇਤਿਹਾਸ ਰਚ ਗਿਆ ਹੈ। ਹਾਲਾਂਕਿ, ਕਾਂਗਰਸ ਵੱਲੋਂ ਸਮ੍ਰਿਤੀ ਇਰਾਨੀ ਦੇ ਖਿਲਾਫ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਦੇ ਵਫਾਦਾਰ ਰਹੇ ਕਿਸ਼ੋਰੀ ਲਾਲ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਨਾ ਇੱਕ ਰਣਨੀਤਕ ਫੈਸਲਾ ਮੰਨਿਆ ਜਾ ਰਿਹਾ ਹੈ।