
ਸਥਾਨਕ ਟੈਲੀਵਿਜ਼ਨ ਰੀਪੋਰਟਾਂ ਅਨੁਸਾਰ, ਉਹ ਕੰਨਿਆਕੁਮਾਰੀ ’ਚ ਇਕ ਛੋਟੀ ਪਾਰਟੀ ਦਾ ਉਮੀਦਵਾਰ ਹੈ।
ਚੇਨਈ: ਤੇਲੰਗਾਨਾ ਦੇ ਕੰਨਿਆਕੁਮਾਰੀ ਜ਼ਿਲ੍ਹੇ ’ਚ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਸਿਰਫ਼ ਇਸ ਕਾਰਨ ਪੁਲਿਸ ਨੇ ਫੜ ਲਿਆ ਕਿਉਂਕਿ ਉਸ ਨੇ ‘ਕ੍ਰਿਪਾਨ’ ਪਾਈ ਹੋਈ ਸੀ। ਪੁਲਿਸ ਉਸ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਉਸ ਤੋਂ ਗਿਣਤੀ ਕੇਂਦਰ ’ਤੇ ਤਾਇਨਾਤ ਪੁਲਿਸ ਨੇ ਕਿਹਾ ਕਿ ਉਹ ‘ਚਾਕੂ’ ਦੇ ਸਬੰਧ ’ਚ ਉਸ ਵਿਅਕਤੀ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ, ਜਦਕਿ ਸਥਾਨਕ ਟੈਲੀਵਿਜ਼ਨ ਰੀਪੋਰਟਾਂ ਅਨੁਸਾਰ, ਉਹ ਕੰਨਿਆਕੁਮਾਰੀ ’ਚ ਇਕ ਛੋਟੀ ਪਾਰਟੀ ਦਾ ਉਮੀਦਵਾਰ ਹੈ।