ਤਤਸਾਰਾ ਪਰਵਾਰ ਮਰਹੂਮ ਪਿਤਾ ਨੂੰ ਮਿਲਣ ਦੇ ਭਰਮ ਦਾ ਸ਼ਿਕਾਰ ਸੀ
Published : Jul 4, 2018, 1:10 pm IST
Updated : Jul 4, 2018, 1:10 pm IST
SHARE ARTICLE
Relatives Of Bhatia Family
Relatives Of Bhatia Family

ਪੁਲਿਸ ਨੂੰ ਸ਼ੱਕ ਹੈ ਕਿ ਉੱਤਰੀ ਦਿੱਲੀ ਦੇ ਬੁਰਾੜੀ ਵਿਚ ਇਕ ਜੁਲਾਈ ਨੂੰ ਅਪਣੇ ਘਰ ਵਿਚ ਸ਼ੱਕੀ ਹਾਲਤਾਂ ਵਿਚ ਮਰਿਆ ਮਿਲਿਆ ਭਾਟੀਆ ਪਰਵਾਰ 'ਸਾਂਝੇ ਮਨੋਵਿਕਾਰ' ...

ਨਵੀਂ ਦਿੱਲੀ, ਪੁਲਿਸ ਨੂੰ ਸ਼ੱਕ ਹੈ ਕਿ ਉੱਤਰੀ ਦਿੱਲੀ ਦੇ ਬੁਰਾੜੀ ਵਿਚ ਇਕ ਜੁਲਾਈ ਨੂੰ ਅਪਣੇ ਘਰ ਵਿਚ ਸ਼ੱਕੀ ਹਾਲਤਾਂ ਵਿਚ ਮਰਿਆ ਮਿਲਿਆ ਭਾਟੀਆ ਪਰਵਾਰ 'ਸਾਂਝੇ ਮਨੋਵਿਕਾਰ' ਤੋਂ ਗ੍ਰਸਤ ਹੋ ਸਕਦਾ ਹੈ। ਇਸ ਪਰਵਾਰ ਦੇ 11 ਜੀਅ ਮਰੇ ਹੋਏ ਮਿਲੇ ਸਨ। ਪੀੜਤਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਪਰਵਾਰ ਦੇ ਮੈਂਬਰ ਕਾਫ਼ੀ ਮਦਦਗਾਰ ਸਨ ਹਾਲਾਂਕਿ ਉਹ ਅਪਣੇ ਪਰਵਾਰ ਦੇ ਮੈਂਬਰਾਂ ਬਾਰੇ ਕਦੇ ਵੀ ਗੱਲ ਨਹੀਂ ਕਰਦੇ ਸਨ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਰਵਾਰ ਵਿਚ ਸਾਂਝੇ ਮਨੋਵਿਕਾਰ ਦੇ ਲੱਛਣ ਵਿਖਾਈ ਦਿਤੇ ਹਨ।

ਉਨ੍ਹਾਂ ਕਿਹਾ, 'ਸਾਂਝੇ ਮਨੋਵਿਕਾਰ ਦਾ ਮਤਲਬ ਹੈ ਕਿ 45 ਸਾਲਾ ਲਲਿਤ ਭਾਟੀਆ ਅਜਿਹਾ ਵਿਅਕਤੀ ਸੀ ਜਿਸ ਨੂੰ ਅਪਣੀ ਮੌਤ ਮਗਰੋਂ ਅਪਣੇ ਮ੍ਰਿਤਕ ਪਿਤਾ ਨਾਲ ਗੱਲ ਕਰਨ ਦਾ ਭਰਮ ਸੀ। ਉਸ ਦੇ ਵਿਸ਼ਵਾਸ ਨੂੰ ਪਰਵਾਰ ਦੇ ਹੋਰ ਜੀਆਂ ਨੇ ਵੀ ਮੰਨ ਲਿਆ।ਗੁਆਂਢੀ ਨੇ ਦਸਿਆ ਕਿ ਭਾਟੀਆ ਪਰਵਾਰ ਕਦੇ ਵੀ ਗੁਆਂਢੀਆਂ ਨੂੰ ਅਪਣੇ ਘਰ ਨਹੀਂ ਸੱਦਦਾ ਸੀ। ਉਨ੍ਹਾਂ ਕਿਹਾ, 'ਪਰਵਾਰ ਬਹੁਤਾ ਸਮਾਂ ਖ਼ੁਦ ਨੂੰ ਅਲੱਗ ਰਖਦਾ ਸੀ ਹਾਲਾਂਕਿ ਉਹ ਬਹੁਤ ਦੋਸਤਾਨਾ ਸਨ ਅਤੇ ਕਦੇ ਵੀ ਸਾਡੇ ਨਾਲ ਨਿਜੀ ਮਾਮਲਿਆਂ ਬਾਰੇ ਚਰਚਾ ਨਹੀਂ ਕਰਦੇ ਸਨ।'

ਭਾਟੀਆ ਪਰਵਾਰ ਦੇ ਮਕਾਨ ਦੀ ਕੰਧ ਦੇ ਇਕ ਪਾਸੇ ਸ਼ੱਕੀ 11 ਪਾਈਪਾਂ ਬਾਰੇ ਗੱਲ ਕਰਦਿਆਂ ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਇਨ੍ਹਾਂ ਪਾਈਪਾਂ ਨੂੰ ਤਿੰਨ/ਚਾਰ ਮਹੀਨੇ ਪਹਿਲਾਂ ਲਗਵਾਇਆ ਸੀ। ਭਾਟੀਆ ਪਰਵਾਰ ਨਾਲ ਅਕਸਰ ਗੁਰਦਵਾਰੇ ਜਾਣ ਵਾਲੀ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਦੇ ਘਰ ਨਹੀਂ ਗਈ ਸੀ। ਸੂਤਰਾਂ ਮੁਤਾਬਕ ਪੁਲਿਸ ਦਾੜ੍ਹੀ ਵਾਲੇ ਬੰਦੇ ਦੀ ਭਾਲ ਕਰ ਰਹੀ ਹੈ ਜਿਹੜਾ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ। ਬਜ਼ੁਰਗ ਔਰਤ ਨੇ ਕਿਹਾ, 'ਅਸੀਂ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਵਿਚੋਂ ਸਮਾਨ ਖ਼ਰੀਦਦੇ ਸੀ ਅਤੇ ਅਕਸਰ ਗੁਰਦਵਾਰੇ ਜਾਂਦੇ ਸੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement