
ਉੱਤਰ ਪ੍ਰਦੇਸ਼ ਦੇ ਫਿਰੋਜਾਬਾਦ ਤੋਂ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ.....
ਫਿਰੋਜ਼ਾਬਾਦ, ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਇਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਹਾਦਸਾ ਆਰਐਸਐਸ ਕਰਮਚਾਰੀ ਸੰਘ ਦੇ ਸੰਦੀਪ ਸ਼ਰਮਾ ਦੇ ਨਾਲ ਦੇਰ ਰਾਤ ਵਾਪਰਿਆ ਹੈ। ਦੱਸ ਦਈਏ ਕਿ ਸੰਦੀਪ ਦੀ ਹੱਤਿਆ ਨੂੰ ਅੰਜਾਮ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਦਿੱਤਾ ਗਿਆ ਹੈ। ਸੰਦੀਪ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਹੈ। ਦੱਸ ਦਈਏ ਕਿ ਇਹ ਘਟਨਾ ਕਿਤੇ ਬਾਹਰ ਨਹੀਂ ਸਗੋਂ ਉਨ੍ਹਾਂ ਦੇ ਘਰ ਦੇ ਅੱਗੇ ਵਾਪਰੀ ਹੈ। ਸੰਦੀਪ 'ਤੇ ਗੋਲੀਆਂ ਉਸ ਵੇਲੇ ਚਲਾਈਆਂ ਗਈਆਂ ਜਦੋਂ ਉਹ ਅਪਣੇ ਗੇਟ ਅੱਗੇ ਸੈਰ ਕਰ ਰਹੇ ਸਨ।
RSS worker Sandeep Sharma shot deadਘਟਨਾ ਤੋਂ ਬਾਅਦ ਸੰਦੀਪ ਨੂੰ ਤੁਰਤ ਪਰਿਵਾਰ ਵਾਲਿਆਂ ਵੱਲੋਂ ਇਕ ਪ੍ਰਾਇਵੇਟ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਸੰਦੀਪ ਨੇ ਦਮ ਤੋੜ ਦਿੱਤਾ। ਉਧਰ ਹੀ ਆਰਐਸਐਸ ਕਰਮਚਾਰੀ ਦੀ ਹੱਤਿਆ ਤੋਂ ਬਾਅਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁੱਸੇ ਨਾਲ ਭਰੀ ਭੀੜ ਨੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਭੀੜ ਨੂੰ ਸ਼ਾਂਤ ਕਰਨ ਲਈ ਕਈ ਸਥਾਨਕ ਨੇਤਾ ਵੀ ਆਏ ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਵੀ ਨਾਕਾਮ ਹੀ ਰਹੀਆਂ। ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਵਲ ਇਹ ਨਿਸ਼ਾਨਾ ਸਾਧਿਆ ਹੈ ਕਿ ਉਹ ਇਸ ਮਾਮਲੇ 'ਤੇ ਚੁਪੀ ਧਾਰੀ ਬੈਠੇ ਹਨ ਅਤੇ ਕਾਰਵਾਈ ਵਿਚ ਢਿੱਲ ਕਰ ਰਹੇ ਹਨ।
Murderਉਧਰ ਵਿਧਾਇਕ ਮਨੀਸ਼ ਅਸੀਜਾ ਨੇ ਪੁਲਿਸ ਨੂੰ ਜਲਦ ਹੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਸੰਘ ਦੇ ਮੈਂਬਰਾਂ ਨੂੰ ਇਸ 'ਤੇ ਭਰੋਸਾ ਵੀ ਜਤਾਇਆ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧਿਆਨਦੇਣ ਯੋਗ ਹੈ ਕਿ ਉੱਤਰੀ ਠਾਣਾ ਦੇ ਦਿਆਲ ਨਗਰ ਨਿਵਾਸੀ ਸੰਦੀਪ ਸ਼ਰਮਾ (32) ਪੁੱਤਰ ਸਵਰਗਵਾਸੀ ਹਰਿਸ਼ਚੰਦਰ ਸ਼ਰਮਾ" ਰਾਸ਼ਟਰੀ ਸਵੈ ਸੇਵਕ ਸੰਘ ਦੇ ਮਹਾਂਨਗਰ ਵਾਤਾਵਰਨ ਮੁੱਖੀ ਸਨ। ਦੱਸ ਦਈਏ ਕਿ ਮੰਗਲਵਾਰ ਦੀ ਸ਼ਾਮ ਸੰਦੀਪ ਅਪਣੇ ਘਰ ਤੋਂ ਖਾਨਾ ਖਾਣ ਤੋਂ ਬਾਅਦ ਸੈਰ ਕਰਨ ਲਈ ਨਿਕਲੇ ਸਨ।
Murderਅਪਣੇ ਘਰ ਦੇ ਨੇੜੇ ਪਵਨ ਮੈਡੀਕਲ ਵਾਲੀ ਗਲੀ ਵਿਚ ਉਹ ਜਿਵੇਂ ਹੀ ਵਾਪਿਸ ਜਾਣ ਲਈ ਮੁੜੇ ਤਾਂ ਉਦੋਂ ਪਿੱਛੇ ਤੋਂ ਚਿੱਟੇ ਰੰਗ ਦੇ ਅਪਾਚੀ ਮੋਟਰਸਾਈਕਲ 'ਤੇ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਸੰਦੀਪ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਗੋਲੀ ਸੰਦੀਪ ਦੇ ਪਿੱਠ ਵਿਚ ਫਸ ਗਈ ਸੀ। ਫਾਇਰਿੰਗ ਦੀ ਅਵਾਜ ਸੁਣਕੇ ਆਲੇ ਦੁਆਲੇ ਦੇ ਲੋਕ ਭੱਜਕੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ। ਪਰ ਉਦੋਂ ਤਕ ਦੋਸ਼ੀ ਫ਼ਰਾਰ ਹੋ ਗਏ ਸਨ। ਗੋਲੀਆਂ ਲੱਗਣ ਨਾਲ ਸੰਦੀਪ ਮੌਕੇ ਉੱਤੇ ਗਿਰ ਗਏ ਅਤੇ ਹਸਪਤਾਲ ਜਾਕੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।