ਰਾਹੁਲ ਗਾਂਧੀ ਨੇ ਲੱਭੀ ਆਰਐਸਐਸ ਦੀ ਕਾਟ, ਹੁਣ ਜਲਦ ਕਰਨਗੇ ਵੱਡਾ ਐਲਾਨ
Published : Jul 1, 2018, 6:12 pm IST
Updated : Jul 1, 2018, 6:12 pm IST
SHARE ARTICLE
rahul gandhi
rahul gandhi

ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਲਗਾਤਾਰ ਮਿਲ ਰਹੀ ਹਾਰ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੰਤਾ ਵਿਚ ਪਾ ਦਿਤਾ ਹੈ।...

ਨਵੀਂ ਦਿੱਲੀ : ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਲਗਾਤਾਰ ਮਿਲ ਰਹੀ ਹਾਰ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੰਤਾ ਵਿਚ ਪਾ ਦਿਤਾ ਹੈ। ਕਾਂਗਰਸ ਨੂੰ ਸੱਤਾ ਦੇ ਸ਼ਿਖ਼ਰ 'ਤੇ ਪਹੁੰਚਾਉਣ ਲਈ ਹੁਣ ਰਾਹੁਲ ਗਾਂਧੀ ਨੇ ਅਪਣੇ ਪੁਰਾਣੇ ਸੰਗਠਨ ਸੇਵਾ ਦਲ ਵਿਚ ਨਵੀਂ ਜਾਨ ਫੂਕਣ ਦਾ ਫ਼ੈਸਲਾ ਕੀਤਾ ਹੈ।

rahul gandhirahul gandhiਉਤਰ ਪ੍ਰਦੇਸ਼ ਕਾਂਗਰਸ ਇਕਾਈ ਨਾਲ ਜੁੜੇ ਸੀਨੀਅਰ ਅਹੁਦੇਦਾਰਾਂ ਦਾ ਦਾਅਵਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸੇਵਾ ਦਲ ਦੀ ਵਰਤੋਂ ਨਾ ਸਿਰਫ਼ ਪਾਰਟੀ ਦਾ ਜਨ ਆਧਾਰ ਵਧਾਉਣ ਲਈ ਕੀਤੀ ਜਾਵੇਗੀ, ਬਲਕਿ ਇਹ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀ ਇਕ ਮਜ਼ਬੂਤ ਕਾਟ ਦੇ ਤੌਰ 'ਤੇ ਵੀ ਉਭਰੇਗਾ। 
ਅਹੁਦੇਦਾਰਾਂ ਦਾ ਦਾਅਵਾ ਹੈ ਕਿ ਰਾਹੁਲ ਗਾਂਧੀ ਮਾਨਸੂਨ ਸੈਸ਼ਨ ਤੋਂ ਬਾਅਦ ਅਪਣੇ ਸੰਸਦੀ ਖੇਤਰ ਅਮੇਠੀ ਅਤੇ ਅਪਣੀ ਮਾਂ ਸੋਨੀਆ ਗਾਂਧੀ ਦੀ ਸੰਸਦੀ ਸੀਟ ਰਾਏਬਰੇਲੀ ਤੋਂ ਇਕੱਠੇ ਇਸ ਦੀ ਸ਼ੁਰੂਆਤ ਕਰ ਸਕਦੇ ਹਨ।

rahul gandhirahul gandhi ਕਾਂਗਰਸ ਅਹੁਦੇਦਾਰ ਅਨੁਸਾਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਸੇਵਾ ਦਲ ਨੂੰ ਫਿਰ ਤੋਂ ਸਰਗਰਮ ਕਰਨ ਦੀ ਤਿਆਰੀ ਵਿਚ ਜੁਟੇ ਹਨ। ਉਨ੍ਹਾਂ ਨੇ ਸੇਵਾ ਦਲ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਕਾਬਲੇ ਖੜ੍ਹਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਕਾਂਗਰਸ ਦੇ ਇਸ ਅਹੁਦੇਦਾਰ ਨੇ ਦਸਿਆ ਕਿ ਜਦੋਂ ਤਕ ਕਾਂਗਰਸ ਸੇਵਾ ਦਲ ਸਰਗਰਮ ਰਿਹਾ, ਉਦੋਂ ਤਕ ਕਾਂਗਰਸ ਆਰਐਸਐਸ ਦੀ ਹਰ ਚਾਲ ਦੀ ਕਾਟ ਆਸਾਨੀ ਨਾਲ ਕੱਢ ਲੈਂਦੀ ਸੀ।

rahul gandhirahul gandhiਬਾਅਦ ਵਿਚ ਸੇਵਾ ਦਲ ਲਗਾਤਾਰ ਕਮਜ਼ੋਰ ਹੁੰਦਾ ਗਿਆ ਅਤੇ ਆਰਐਸਐਸ ਮਜ਼ਬੂਤ ਹੁੰਦਾ ਜਾ ਰਿਹਾ ਹੈ। ਕਾਂਗਰਸ ਦੇ ਸੂਤਰ ਵੀ ਦਸਦੇ ਹਨ ਕਿ ਸੇਵਾ ਦਲ ਦਾ ਇਤਿਹਾਸ ਕਾਂਗਰਸ ਜਿੰਨਾ ਹੀ ਪੁਰਾਣਾ ਹੈ। ਇਸ ਦੀ ਕਾਰਜਸ਼ੈਲੀ ਬਿਲਕੁਲ ਆਰਐਸਐਸ ਵਾਂਗ ਹੀ ਰਹੀ ਹੈ। ਮੌਜੂਦਾ ਸਮੇਂ ਵਿਚ ਕਾਂਗਰਸ ਦਾ ਇਹ ਅਹਿਮ ਸੰਗਠਨ ਬਿਲਕੁਲ ਮਰਨ ਕਿਨਾਰੇ ਪਹੁੰਚ ਗਿਆ ਹੈ।

rahul gandhirahul gandhiਦਰਅਸਲ ਕਾਂਗਰਸ ਸੇਵਾ ਦਲ ਦਾ ਗਠਨ ਸਾਲ 1923 ਵਿਚ ਹਿੰਦੁਸਤਾਨ ਸੇਵਾ ਦਲ ਦੇ ਨਾਮ ਨਾਲ ਹੋਇਆ ਸੀ। ਬਾਅਦ ਵਿਚ ਇਸ ਨੂੰ ਕਾਂਗਰਸ ਸੇਵਾ ਦਲ ਦਾ ਨਾਮ ਦੇ ਦਿਤਾ। ਆਰਐਸਐਸ ਵਾਂਗ ਹੀ ਕਦੇ ਕਾਂਗਰਸ ਸੇਵਾ ਦਲ 'ਤੇ ਵੀ ਪਾਬੰਦੀ ਲੱਗੀ ਸੀ। ਅੰਗਰੇਜ਼ੀ ਹਕੂਮਤ ਦੌਰਾਨ ਸਾਲ 1932 ਤੋਂ ਲੈ ਕੇ 1937 ਤਕ ਹਿੰਦੁਸਤਾਨ ਸੇਵਾ ਦਲ ਨੂੰ ਪਾਬੰਦੀਸ਼ੁਦਾ ਕਰ ਦਿਤਾ ਸੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement