ਅਗਲੇ 48 ਘੰਟਿਆਂ ’ਚ ਦੇਸ਼ ਦੇ ਕਈ ਸੂਬਿਆਂ ਵਿਚ ਹੋਵੇਗੀ ਭਾਰੀ ਬਾਰਸ਼ : ਮੌਸਮ ਵਿਭਾਗ਼
Published : Jul 4, 2020, 10:31 am IST
Updated : Jul 4, 2020, 10:31 am IST
SHARE ARTICLE
File Photo
File Photo

ਦੇਸ਼ ਦੇ ਕਈ ਸੂਬਿਆਂ ’ਚ ਬਾਹੁਤ ਛੇਤੀ ਹੀ ਚੰਗੀ ਬਾਰਸ਼ ਆਉਣ ਦੀ ਸੰਭਾਵਨਾ ਹੈ, ਇਸ ਦੇ ਨਾਲ ਹੀ ਜੇ ਮੌਸਮ ਵਿਭਾਗ ਦੀ ਮੰਨੀਏ ਤਾਂ

ਨਵੀਂ ਦਿੱਲੀ, 3 ਜੂਨ : ਦੇਸ਼ ਦੇ ਕਈ ਸੂਬਿਆਂ ’ਚ ਬਾਹੁਤ ਛੇਤੀ ਹੀ ਚੰਗੀ ਬਾਰਸ਼ ਆਉਣ ਦੀ ਸੰਭਾਵਨਾ ਹੈ, ਇਸ ਦੇ ਨਾਲ ਹੀ ਜੇ ਮੌਸਮ ਵਿਭਾਗ ਦੀ ਮੰਨੀਏ ਤਾਂ ਜਲਦੀ ਹੀ ਮੌਸਮ ਇਕ ਵਾਰ ਫਿਰ ਖ਼ਰਾਬ ਹੋ ਜਾਵੇਗਾ ਅਤੇ ਬਾਰਸ਼ ਹੋਣ ਦੀ ਵੀ ਉਮੀਦ ਹੈ। ਭਾਰਤ ਮੌਸਮ ਵਿਭਾਗ ਮੁਤਾਬਕ, ਕਈ ਸੂਬਿਆਂ ਦੇ ਬਹੁਤੇ ਸ਼ਹਿਰਾਂ ਵਿਚ ਅੱਜ ਅਤੇ ਅਗਲੇ ਕਈ ਦਿਨਾਂ ਲਈ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਕਿਧਰੇ ਜ਼ਬਰਦਸਤ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਜਾ ਰਹੀ ਹੈ। ਕੋਂਕਣ-ਗੋਆ, ਉਪ-ਹਿਮਾਲੀਅਨ ਪੱਛਮੀ ਬੰਗਾਲ-ਸਿੱਕਮ, ਕੇਂਦਰੀ ਮਹਾਰਾਸ਼ਟਰ, ਪੂਰਬੀ ਮੱਧ ਪ੍ਰਦੇਸ਼, ਬਿਹਾਰ, ਅਸਾਮ-ਮੇਘਾਲਿਆ, ਤੱਟੀ ਆਂਧਰਾ ਪ੍ਰਦੇਸ਼-ਯਨਮ,

ਤੱਟ ਕਰਨਾਟਕ, ਗੁਜਰਾਤ ਖੇਤਰ, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਸੌਰਾਸ਼ਟਰ-ਕੱਛ, ਵਿਦਰਭ ਵਿਭਾਗ ਦੁਆਰਾ , ਛੱਤੀਸਗੜ੍ਹ ਅਤੇ ਗੁਜਰਾਤ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਵਿਦਰਭ, ਛੱਤੀਸਗੜ੍ਹ, ਉੜੀਸਾ, ਅੰਡੇਮਾਨ-ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ-ਤ੍ਰਿਪੁਰਾ, ਤੇਲੰਗਾਨਾ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਝਾਰਖੰਡ, ਪੰਜਾਬ, ਹਰਿਆਣਾ, ਅਤੇ ਚੰਡੀਗੜ੍ਹ-ਦਿੱਲੀ ਵਿਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

File PhotoFile Photo

ਉਧਰ ਪੂਰਬੀ ਰਾਜਸਥਾਨ ਅਤੇ ਹਰਿਆਣਾ, ਚੰਡੀਗੜ੍ਹ-ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ-ਸਿੱਕਮ, ਓਡੀਸ਼ਾ, ਅੰਡੇਮਾਨ-ਨਿਕੋਬਾਰ ਆਈਲੈਂਡ, ਅਸਾਮ-ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ-ਤ੍ਰਿਪੁਰਾ, ਗੁਜਰਾਤ ਰਾਜ, ਝਾਰਖੰਡ, ਤੱਟਵਰਤੀ ਆਂਧਰਾ ਪ੍ਰਦੇਸ਼-ਯਨਮ, ਤੇਲੰਗਾਨਾ, ਰਿਆਲਸੀਮਾ, ਕਰਨਾਟਕ, ਕੇਰਲਾ-ਮਹੇ, ਤਾਮਿਲਨਾਡੂ, ਪੁਡੂਚੇਰੀ-ਕੈਰਿਕਲ ਅਤੇ ਲਕਸ਼ਦੀਪ ਦੇ ਇਲਾਕਿਆਂ ਵਿੱਚ ਗਰਜ ਅਤੇ ਤੂਫਾਨੀ ਦੀ ਸੰਭਾਵਨਾ ਹੈ।   (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement