ਖ਼ਬਰਾਂ   ਰਾਸ਼ਟਰੀ  04 Jul 2020  ਪ੍ਰਯਾਗਰਾਜ ’ਚ ਇਕੋ ਪਰਵਾਰ ਦੇ 4 ਜੀਆਂ ਦਾ ਕਤਲ

ਪ੍ਰਯਾਗਰਾਜ ’ਚ ਇਕੋ ਪਰਵਾਰ ਦੇ 4 ਜੀਆਂ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ
Published Jul 4, 2020, 10:28 am IST
Updated Jul 4, 2020, 10:29 am IST
ਪ੍ਰਯਾਗਰਾਜ ਜ਼ਿਲ੍ਹੇ ਦੇ ਗੰਗਾਪਾਰ ਹੋਲਾਗੜ੍ਹ ਥਾਣਾ ਖੇਤਰ ਦੇ ਸ਼ੁਕੁਲ ਦਾ ਪੂਰਾ ਬਰਏ ਹਰਕ ਪਿੰਡ ‘ਚ ਵੀਰਵਾਰ ਦੇਰ ਰਾਤ ਇਕ ਹੀ
File Photo
 File Photo

ਪ੍ਰਯਾਗਰਾਜ, 3 ਜੁਲਾਈ : ਪ੍ਰਯਾਗਰਾਜ ਜ਼ਿਲ੍ਹੇ ਦੇ ਗੰਗਾਪਾਰ ਹੋਲਾਗੜ੍ਹ ਥਾਣਾ ਖੇਤਰ ਦੇ ਸ਼ੁਕੁਲ ਦਾ ਪੂਰਾ ਬਰਏ ਹਰਕ ਪਿੰਡ ‘ਚ ਵੀਰਵਾਰ ਦੇਰ ਰਾਤ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿਤਾ ਗਿਆ।  ਸੋਰਾਂਵ ਦੇ ਖੇਤਰ ਅਧਿਕਾਰੀ ਅਸ਼ੋਕ ਵੇਂਕਟ ਨੇ ਦਸਿਆ ਕਿ ਹੋਲਾਗੜ੍ਹ ਥਾਣਾ ਖੇਤਰ ਦੇ ਸ਼ੁਕੁਲ ਦਾ ਪੂਰਾ ਬਰਏ ਹਰਕ ਪਿੰਡ ’ਚ ਦੇਰ ਰਾਤ ਇਕ ਪਰਵਾਰ ਦੇ 4 ਮੈਂਬਰਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ’ਚ ਲੱਲਨ ਪ੍ਰਸਾਦ ਪਾਂਡੇ (50), ਉਨ੍ਹਾਂ ਦੀ ਧੀ ਸ਼ੀਬੂ (22), ਬੇਟੀ ਸੋਮੂ (20) ਅਤੇ ਬੇਟਾ ਪ੍ਰਿੰਸ (18) ਸ਼ਾਮਲ ਹਨ।

File PhotoFile Photo

ਉਥੇ ਹੀ ਲੱਲਨ ਪ੍ਰਸਾਦ ਦੀ ਪਤਨੀ ਊਸ਼ਾ ਦੇਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਅਤੇ ਉਨ੍ਹਾਂ ਨੂੰ ਹਸਤਪਾਲ ’ਚ ਭਰਤੀ ਕਰਵਾਇਆ ਗਿਆ ਹੈ। ਵੇਂਕਟ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਮ੍ਰਿਤਕ ਲੱਲਨ ਪ੍ਰਸਾਦ ਪਾਂਡੇ ਦਾ ਮਕਾਨ ਅੰਦਰੋਂ ਬੰਦ ਪਾਇਆ ਗਿਆ, ਜਿਸ ਨੂੰ ਜ਼ੋਰ ਲੱਗਾ ਕੇ ਖੋਲਿ੍ਹਆ ਗਿਆ। ਮਕਾਨ ਦੇ ਅੰਦਰ ਪਾਂਡੇ, ਉਨ੍ਹਾਂ ਦੀਆਂ 2 ਬੇਟੀਆਂ ਅਤੇ ਇਕ ਬੇਟਾ ਮ੍ਰਿਤ ਪਾਏ ਗਏ। ਪੁਲਿਸ ਇਸ ਘਟਨਾ ਦੀ ਜਾਂਚ ਕਰ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।        (ਏਜੰਸੀ)

Advertisement