ਕੋੋਰੋਨਾ ਵਾਇਰਸ ਦਾ ਟੀਕਾ 15 ਅਗੱਸਤ ਤਕ ਆ ਸਕਦੈ
Published : Jul 4, 2020, 9:11 am IST
Updated : Jul 4, 2020, 9:11 am IST
SHARE ARTICLE
Photo
Photo

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਵਿਡ-19 ਦਾ ਭਾਰਤ ਵਿਚ ਬਣਿਆ ਟੀਕਾ ਇਲਾਜ ਵਰਤੋਂ ਲਈ

ਨਵੀਂ ਦਿੱਲੀ, 3 ਜੁਲਾਈ : ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਵਿਡ-19 ਦਾ ਭਾਰਤ ਵਿਚ ਬਣਿਆ ਟੀਕਾ ਇਲਾਜ ਵਰਤੋਂ ਲਈ 15 ਅਗੱਸਤ ਤਕ ਉਪਲਭਧ ਕਰਾਉਣ ਦੇ ਮਕਸਦ ਨਾਲ ਚੋਣਵੀਆਂ ਇਲਾਜ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਭਾਰਤ ਬਾਇਉਟੈਕ ਕੰਪਨੀ ਦੀ ਮਦਦ ਨਾਲ ਬਣਾਏ ਜਾ ਰਹੇ ਸੰਭਾਵੀ ਟੀਕੇ ‘ਕੋਵੈਕਸੀਨ’ ਨੂੰ ਪਰਖ ਲਈ ਮਨਜ਼ੂਰੀ ਦੇਣ ਦੀ ਕਵਾਇਦ ਤੇਜ਼ ਕਰਨ। ਇਸ ਵੇਲੇ ਕਲੀਨਿਕਲ ਪਰਖ ਲਈ 12 ਥਾਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਆਈਸੀਐਮਆਰ ਨੇ ਇਲਾਜ ਸੰਸਥਾਵਾਂ ਅਤੇ ਉਘੇ ਜਾਂਚਕਾਰਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਵਿਸ਼ਾ ਨਾਮਜ਼ਦਗੀ ਸੱਤ ਜੁਲਾਈ ਤੋਂ ਪਹਿਲਾਂ ਸ਼ੁਰੂ ਹੋ ਜਾਵੇ।

ਭਾਰਤ ਦੇ ਪਹਿਲੇ ਦੇਸ਼ ਵਿਚ ਬਣੇ ਸੰਭਾਵੀ ਕੋਵਿਡ-19 ਟੀਕੇ ਨੂੰ ਡੀਸੀਜੀਆਈ ਕੋਲੋਂ ਇਨਸਾਨ ’ਤੇ ਪਰਖ ਦੀ ਹਾਲ ਹੀ ਵਿਚ ਆਗਿਆ ਮਿਲੀ ਹੈ। ‘ਕੋਵੈਕਸੀਨ’ ਨੂੰ ਹੈਦਰਾਬਾਦ ਦੀ ਕੰਪਨੀ ਭਾਰਤ ਬਾਇਉਟੈਕ ਨੇ ਆਈਸੀਐਮਆਰ ਅਤੇ ਕੌਮੀ ਵਿਸ਼ਾਣੂ ਵਿਗਿਆਨ ਸੰਸਥਾ ਯਾਨੀ ਐਨਆਈਵੀ ਨਾਲ ਮਿਲ ਕੇ ਵਿਕਸਤ ਕੀਤਾ ਹੈ। ਆਈਸੀਐਮਆਰ ਦੇ ਮੁਖੀ ਡਾ. ਬਲਰਾਮ ਭਾਰਗਵ ਨੇ 12 ਥਾਵਾਂ ਦੇ ਪ੍ਰਮੁੱਖ ਜਾਂਚਕਾਰਾਂ ਨੂੰ ਲਿਖੇ ਪੱਤਰ ਵਿਚ ਕੋਵੈਕਸੀਨ ਦੇ ਦੇਸ਼ ਵਿਚ ਵਿਕਸਤ ਪਹਿਲਾ ਟੀਕਾ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਖਰਲੀ ਤਰਜੀਹ ਵਾਲੇ ਪ੍ਰਾਜੈਕਟਾਂ ਵਿਚ ਸ਼ਾਮਲ ਹੈ ਜਿਸ ਦੀ ਸਰਕਾਰ ਵੱਡੇ ਪੱਧਰ ’ਤੇ ਨਿਗਰਾਨੀ ਕਰ ਰਹੀ ਹੈ।

File PhotoFile Photo

ਭਾਰਗਵ ਨੇ ਕਿਹਾ, ‘ਸਾਰੀਆਂ ਕਲੀਨਿਕਲ ਪਰਖਾਂ ਪੂਰੀਆਂ ਹੋਣ ਮਗਰੋਂ 15 ਅਗੱਸਤ ਤਕ ਟੀਕੇ ਨੂੰ ਇਲਾਜ ਵਰਤੋਂ ਲਈ ਉਪਲਭਧ ਕਰਾਉਣ ਦਾ ਟੀਚਾ ਰਖਿਆ ਗਿਆ ਹੈ। ਬੀਬੀਆਈਐਲ ਇਸ ਟੀਚੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਪਰ ਆਖ਼ਰੀ ਨਤੀਜਾ ਇਸ ਪ੍ਰਾਜੈਕਟ ਵਿਚ ਸ਼ਾਮਲ ਸਾਰੇ ਕਲੀਨਿਕ ਪਰਖ ਸਥਾਨਾਂ ਦੇ ਸਹਿਯੋਗ ’ਤੇ ਨਿਰਭਰ ਹੋਵੇਗਾ।’ ਪੱਤਰ ਮੁਤਾਬਕ ਕਲੀਨਿਕ ਪਰਖ ਸਬੰਧੀ ਸਾਰੀਆਂ ਮਨਜ਼ੂਰੀਆਂ ਦੀ ਕਵਾਇਦ ਤੇਜ਼ ਕਰਨ ਲਈ ਆਖਿਆ ਗਿਆ ਹੈ। ਆਈਸਐਮਆਰ ਦੇ ਬੁਲਾਰੇ ਰਜਨੀਕਾਂਤ ਸ੍ਰੀਵਾਸਤਵ ਨੇ ਕਿਹਾ ਕਿ ਪੱਤਰ ਮੌਲਿਕ ਹੈ ਅਤੇ ਟੀਕੇ ਦੀ ਪਰਖ ਦਾ ਕੰਮ ਤੇਜ਼ੀ ਨਾਲ ਕਰਨ ਲਈ ਆਖਿਆ ਗਿਆ ਹੈ।  (ਏਜੰਸੀ)

ਟੀਕੇ ਦੀ ਪਰਖ ਜਾਨਵਰਾਂ ’ਤੇ ਸਫ਼ਲ ਰਹੀ
ਨਵੀਂ ਦਿੱਲੀ, 3 ਜੁਲਾਈ : ਭਾਰਤੀ ਦਵਾਈ ਡਾਇਰੈਕਟਰੋਰੇਟ (ਡੀਸੀਜੀਆਈ) ਨੇ ਅਹਿਮਾਬਾਦ ਦੀ ਕੰਪਨੀ ਜ਼ਾਇਡਸ ਕੈਡਿਲਾ ਹੈਲਥਕੇਅਰ ਲਿਮਟਿਡ ਨੂੰ ਕੋਵਿਡ-19 ਨਾਲ ਸਿੱਝਣ ਲਈ ਦੇਸ਼ ਵਿਚ ਬਣਾਏ ਗਏ ਸੰਭਾਵੀ ਟੀਕੇ ਦੀ ਇਨਸਾਨਾਂ ’ਤੇ ਪਰਖ ਕਰਨ ਲਈ ਮਨਜ਼ੂਰੀ ਦੇ ਦਿਤੀ ਹੈ। ਮਾਹਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਅਤੇ ਮਹਾਂਮਾਰੀ ਦੌਰਾਨ ਐਮਰਜੈਂਸੀ ਇਲਾਜ ਲੋੜਾਂ ਨੂੰ ਵੇਖਦਿਆਂ ਮਨਜ਼ੂਰੀ ਦੀ ਕਵਾਇਦ ਵਿਚ ਤੇਜ਼ੀ ਲਿਆਂਦੀ ਗਈ ਹੈ। ਸੂਤਰਾਂ ਮੁਤਾਬਕ ਇਸ ਕੰਪਨੀ ਨੇ ਟੀਕੇ ਦੀ ਪਰਖ ਜਾਨਵਰਾਂ ’ਤੇ ਪੂਰੀ ਕਰ ਲਈ ਹੈ ਜੋ ਸਫ਼ਲ ਰਹੀ ਹੈ ਅਤੇ ਹੁਣ ਇਨਸਾਨਾਂ ’ਤੇ ਪਹਿਲੇ ਅਤੇ ਦੂਜੇ ਗੇੜ ਦੀ ਕਲੀਨਿਕਲ ਪਰਖ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਸੂਤਰਾਂ ਨੇ ਦਸਿਆ ਕਿ ਕੰਪਨੀ ਨੇ ਪਸ਼ੂਆਂ ’ਤੇ ਪਰਖ ਸਬੰਧੀ ਡੇਟਾ ਡੀਸੀਜੀਆਈ ਨੂੰ ਸੌਂਪਿਆ ਸੀ ਜਿਸ ਮੁਤਾਬਕ ਸੰਭਾਵੀ ਟੀਕਾ ਸੁਰੱਖਿਆ ਅਤੇ ਰੋਗ ਨਾਲ ਲੜਨ ਦੀ ਤਾਕਤ ਪੈਦਾ ਕਰਨ ਪੱਖੋਂ ਸਫ਼ਲ ਰਿਹਾ ਹੈ ਜਿਸ ਮਗਰੋਂ ਇਨਸਾਨਾਂ ’ਤੇ ਪਰਖ ਦੀ ਆਗਿਆ ਦੇ ਦਿਤੀ ਗਈ। ਸੂਤਰਾਂ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਗੇੜ ਦੀ ਪਰਖ ਪੂਰੀ ਕਰਨ ਵਿਚ ਲਗਭਗ ਤਿੰਨ ਮਹੀਨੇ ਲਗਣਗੇ। (ਏਜੰਸੀ) 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement