ਵਿਸਤਾਰਵਾਦ ਦਾ ਯੁੱਗ ਹੁਣ ਖ਼ਤਮ ਹੋ ਗਿਐ ਮੋਦੀ ਦਾ ਚੀਨ ਵਲ ਇਸ਼ਾਰਾ
Published : Jul 4, 2020, 8:56 am IST
Updated : Jul 4, 2020, 8:56 am IST
SHARE ARTICLE
PM Modi
PM Modi

ਲਦਾਖ਼ ਖੇਤਰ ਨੂੰ 130 ਕਰੋੜ ਭਾਰਤੀਆਂ ਦੇ ਮਾਣ-ਸਨਮਾਨ ਦਾ ਪ੍ਰਤੀਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ

ਨਵੀਂ ਦਿੱਲੀ, 3 ਜੁਲਾਈ : ਲਦਾਖ਼ ਖੇਤਰ ਨੂੰ 130 ਕਰੋੜ ਭਾਰਤੀਆਂ ਦੇ ਮਾਣ-ਸਨਮਾਨ ਦਾ ਪ੍ਰਤੀਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਜਿਹੜੀ ਬਹਾਦਰੀ ਵਿਖਾਈ ਹੈ, ਉਸ ਨਾਲ ਦੁਨੀਆਂ ਨੂੰ ਭਾਰਤ ਦੀ ਤਾਕਤ ਦਾ ਸੁਨੇਹਾ ਮਿਲ ਗਿਆ। ਨਾਲ ਹੀ ਉਨ੍ਹਾਂ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ ਕਿ ਵਿਸਤਾਰਵਾਦ ਦਾ ਯੁਗ ਖ਼ਤਮ ਹੋ ਗਿਆ ਹੈ ਅਤੇ ਇਹ ਯੁਗ ਵਿਕਾਸਵਾਦ ਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਪਹਾੜੀ ਖੇਤਰ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਸੰਬੋਧਤ ਕਰਦਿਆਂ ਇਹ ਗੱਲ ਕਹੀ। ਇਸ ਤੋਂ ਪਹਿਲਾਂ ਮੋਦੀ ਨੇ ਅਚਾਨਕ ਲੇਹ ਪਹੁੰਚ ਕੇ ਉਥੇ ਫ਼ੌਜੀਆਂ ਦਾ ਹੌਸਲਾ ਵਧਾਇਆ। ਭਾਰਤ ਅਤੇ ਚੀਨ ਦੀ ਫ਼ੌਜ ਵਿਚਾਲੇ ਪੂਰਬੀ ਲਦਾਖ਼ ਵਿਚ ਜਾਰੀ ਤਣਾਅ ਵਿਚਾਲੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫ਼ੀ ਅਹਿਮੀਅਤ ਰਖਦਾ ਹੈ। ਉਨ੍ਹਾਂ ਕਿਹਾ, ‘ਕਮਜ਼ੋਰ ਕਦੇ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ ਅਤੇ ਬਹਾਦਰੀ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ।’

Narendra Modi Narendra Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਦਾਖ਼ ਦਾ ਇਹ ਪੂਰਾ ਹਿੱਸਾ ਭਾਰਤ ਦਾ ਮੱਥਾ ਹੈ। 130 ਕਰੋੜ ਭਾਰਤੀਆਂ ਦੇ ਮਾਣ ਸਨਮਾਨ ਦਾ ਪ੍ਰਤੀਕ ਹੈ। ਇਹ ਜ਼ਮੀਨ ਭਾਰਤ ਲਈ ਤਿਆਗ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਦੇਸ਼ਭਗਤਾਂ ਦੀ ਧਰਤੀ ਹੈ।  ਉਨ੍ਹਾਂ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹੋਈ ਹਿੰਸਕ ਝੜਪ ਦਾ ਅਸਿੱਧਾ ਜ਼ਿਕਰ ਕਰਦਿਆਂ ਕਿਹਾ, ‘ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਜੋ ਬਹਾਦਰੀ ਵਿਖਾਈ ਹੈ, ਉਸ ਨੇ ਪੂਰੀ ਦੁਨੀਆਂ ਨੂੰ ਇਹ ਸੁਨੇਹਾ ਦਿਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ? ਉਨ੍ਹਾਂ ਕਿਹਾ, ‘ਦੇਸ਼ ਦੇ ਬਹਾਦਰ ਜਵਾਨਾਂ ਨੇ ਗਲਵਾਨ ਘਾਟੀ ਵਿਚ ਜੋ ਬਹਾਦਰੀ ਵਿਖਾਈ ਹੈ, ਇਹ ਵੱਡੀ ਮਿਸਾਲ ਹੈ। ਦੇਸ਼ ਨੂੰ ਤੁਹਾਡੇ ’ਤੇ ਮਾਣ ਹੈ।’ ਉਨ੍ਹਾਂ ਕਿਹਾ, ‘ਵਿਸਤਾਰਵਾਦ ਦਾ ਯੁੱਗ ਹੁਣ ਖ਼ਤਮ ਹੋ ਚੁਕਾ ਹੈ। ਇਹ ਯੁਗ ਵਿਕਾਸਵਾਦ ਦਾ ਹੈ। 

ਤੇਜ਼ੀ ਨਾਲ ਬਦਲਦੇ ਹੋਏ ਸਮੇਂ ਵਿਚ ਵਿਕਾਸਵਾਦ ਹੀ ਸਾਰਥਕ ਹੈ। ਵਿਕਾਸਵਾਦ ਲਈ ਮੌਕਾ ਹੈ ਅਤੇ ਵਿਕਾਸਵਾਦ ਭਵਿੱਖ ਦਾ ਆਧਾਰ ਵੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੀਆਂ ਸ਼ਤਾਬਦੀਆਂ ਵਿਚ ਵਿਸਤਾਰਵਾਦ ਨੇ ਹੀ ਇਨਸਾਨੀਅਤ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਕੀਤਾ ਅਤੇ ਇਨਸਾਨੀਅਤ ਦੀ ਤਬਾਹੀ ਦਾ ਯਤਨ ਕੀਤਾ। ਉਨ੍ਹਾਂ ਕਿਹਾ, ‘ਵਿਸਤਾਰਵਾਦ ਦੀ ਜ਼ਿੱਦ ਕਿਸੇ ’ਤੇ ਸਵਾਰ ਹੋ ਜਾਂਦੀ ਹੈ ਤਾਂ ਉਸ ਨੇ ਹਮੇਸ਼ਾ ਸੰਸਾਰ ਸ਼ਾਂਤੀ ਸਾਹਮਣੇ ਖ਼ਤਰਾ ਪੈਦਾ ਕੀਤਾ ਹੈ ਅਤੇ ਇਹ ਨਾ ਭੁੱਲੋ ਕਿ ਇਹ ਇਤਿਹਾਸ ਗਵਾਹ ਹੈ। ਅਜਿਹੀਆਂ ਤਾਕਤਾਂ ਮਿਟ ਗਈਆਂ ੲਨ ਜਾਂ ਮੁੜਨ ਨੂੰ ਮਜਬੂਰ ਹੋ ਗਈ ਹੈ।’      

ਮੋਦੀ ਨੇ ਕਿਹਾ, ‘ਸੰਸਾਰ ਦਾ ਹਮੇਸ਼ਾ ਇਹੋ ਅਨੁਭਵ ਰਿਹਾ ਹੈ ਅਤੇ ਇਸੇ ਅਨੁਭਵ ਦੇ ਆਧਾਰ ’ਤੇ ਹੁਣ ਇਸ ਵਾਰ ਮੁੜ ਪੂਰੀ ਦੁਨੀਆਂ ਨੇ ਵਿਸਤਾਰਵਾਦ ਵਿਰੁਧ ਮਨ ਬਣਾ ਲਿਆ ਹੈ। ਅੱਜ ਸੰਸਾਰ ਵਿਕਾਸਵਾਦ ਨੂੰ ਸਮਰਪਿਤ ਹੈ ਅਤੇ ਵਿਕਾਸਵਾਦ ਦਾ ਸਵਾਗਤ ਕਰ ਰਿਹਾ ਹੈ।’ ਸਿੰਧੂ ਨਦੀ ਦੇ ਤਟ ’ਤੇ 1100 ਫ਼ੁਟ ਦੀ ਉਚਾਈ ’ਤੇ ਪੈਂਦੀ ਨਿਮੂ ਸੱਭ ਤੋਂ ਦੁਰਲੱਭ ਥਾਵਾਂ ਵਿਚੋਂ ਇਕ ਹੈ। ਇਹ ਇਲਾਕਾ ਪਰਬਤ ਲੜੀ ਨਾਲ ਘਿਰਿਆ ਹੋਇਆ ਹੈ। ਪ੍ਰਧਾਨ ਮੰਤਰੀ ਇਥੋਂ ਫ਼ੌਜੀਆਂ ਨੂੰ ਸੰਬੋਧਤ ਕਰ ਰਹੇ ਸੀ। (ਏਜੰਸੀ) 

File PhotoFile Photo

ਕੋਈ ਵੀ ਧਿਰ ਸਰਹੱਦ ’ਤੇ ਹਾਲਾਤ ਗੁੰਝਲਦਾਰ ਨਾ ਬਣਾਏ : ਚੀਨ
ਪ੍ਰਧਾਨ ਮੰਤਰੀ ਦੇ ਲਦਾਖ਼ ਦੌਰੇ ਬਾਰੇ ਚੀਨ ਨੇ ਕਿਹਾ ਹੈ ਕਿ ਕਿਸੇ ਵੀ ਧਿਰ ਨੂੰ ਸਰਹੱਦ ’ਤੇ ਹਾਲਾਤ ਨੂੰ ਮੁਸ਼ਕਲ ਨਹੀਂ ਬਣਾਉਣਾ ਚਾਹੀਦਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਉ ਲਿਜੀਯਾਨ ਨੇ ਪੱਤਰਕਾਰਾਂ ਨੂੰ ਕਿਹਾ, ‘ਚੀਨ ਅਤੇ ਭਾਰਤ ਫ਼ੌਜੀ ਤੇ ਕੂਟਨੀਤਕ ਤਰੀਕਿਆਂ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਹਨ। ਕਿਸੇ ਵੀ ਧਿਰ ਨੂੰ ਅਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਜਿਸ ਨਾਲ ਸਰਹੱਦ ’ਤੇ ਹਾਲਾਤ ਹੋਰ ਗੁੰਝਲਦਾਰ ਹੋ ਜਾਣ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement