ਬਿਹਾਰ ਦੇ ਸਾਬਕਾ MLA ਨੇ ਆਪਣੀ ਹੀ ਧੀ ਨੂੰ ਮਰਵਾਉਣ ਲਈ ਦਿੱਤੀ ਸੀ 20 ਲੱਖ ਦੀ ਸੁਪਾਰੀ
Published : Jul 4, 2022, 4:10 pm IST
Updated : Jul 4, 2022, 4:10 pm IST
SHARE ARTICLE
Ex-MLA Surendra Sharma held for bid to get daughter killed
Ex-MLA Surendra Sharma held for bid to get daughter killed

ਪੁਲਿਸ ਨੇ ਸਾਬਕਾ ਵਿਧਾਇਕ ਸੁਰੇਂਦਰ ਸ਼ਰਮਾ ਤੇ ਸੁਪਾਰੀ ਕਿੱਲਰ ਅਭਿਸ਼ੇਕ ਸਿੰਘ ਨੂੰ ਕੀਤਾ ਗ੍ਰਿਫ਼ਤਾਰ

 

ਪਟਨਾ: ਬਿਹਾਰ ਦੇ ਸਾਬਕਾ ਵਿਧਾਇਕ ਸੁਰੇਂਦਰ ਸ਼ਰਮਾ ਨੂੰ ਆਪਣੀ ਹੀ ਧੀ ਦੀ ਸੁਪਾਰੀ ਦੇਣ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ੂਟਰ ਨੇ ਉਸ ਦੀ ਧੀ 'ਤੇ ਗੋਲੀਬਾਰੀ ਕੀਤੀ ਸੀ ਪਰ ਉਹ ਵਾਲ-ਵਾਲ ਬਚ ਗਈ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦੋ ਬਦਨਾਮ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਦਰਅਸਲ ਸਾਰਨ ਜ਼ਿਲ੍ਹੇ ਦੇ ਮਰਹੌਰਾ ਤੋਂ ਸਾਬਕਾ ਵਿਧਾਇਕ ਸੁਰੇਂਦਰ ਸ਼ਰਮਾ ਨੇ ਬੇਟੀ ਦੇ ਅੰਤਰਜਾਤੀ ਵਿਆਹ ਤੋਂ ਨਾਖੁਸ਼ ਹੋ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਧੀ ਨੂੰ ਮਾਰਨ ਦੀ ਸੁਪਾਰੀ ਬੀਹਟਾ ਵਾਸੀ ਅਭਿਸ਼ੇਕ ਸਿੰਘ ਉਰਫ਼ ਛੋਟੇ ਸਰਕਾਰ ਨੂੰ ਦਿੱਤੀ ਸੀ। ਹਾਲਾਂਕਿ ਛੋਟੇ ਸਰਕਾਰ ਇਸ ਘਟਨਾ ਨੂੰ ਅੰਜਾਮ ਦੇਣ ਵਿਚ ਅਸਫਲ ਰਿਹਾ। ਐਸਐਸਪੀ ਡਾਕਟਰ ਮਾਨਵਜੀਤ ਸਿੰਘ ਢਿੱਲੋਂ ਦੀ ਵਿਸ਼ੇਸ਼ ਟੀਮ ਨੇ ਮੁਲਜ਼ਮ ਸਾਬਕਾ ਵਿਧਾਇਕ ਅਤੇ ਸੁਪਾਰੀ ਕਿਲਰ ਛੋਟੇ ਸਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ex-MLA Surendra Sharma held for bid to get daughter killedEx-MLA Surendra Sharma held for bid to get daughter killed

ਸੁਰੇਂਦਰ ਸ਼ਰਮਾ ਦੀ ਬੇਟੀ ਪਟਨਾ 'ਚ ਰਹਿਣ ਵਾਲੇ ਇਕ ਹੋਰ ਜਾਤੀ ਦੇ ਨੌਜਵਾਨ ਨੂੰ ਪਸੰਦ ਕਰਦੀ ਸੀ। ਉਸ ਨੇ ਸਾਲ 2021 ਵਿਚ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਸੀ। ਫਿਲਹਾਲ ਉਹ ਪਟਨਾ ਦੇ ਬੋਰਿੰਗ ਰੋਡ ਇਲਾਕੇ 'ਚ ਆਪਣੇ ਪਤੀ ਨਾਲ ਰਹਿ ਰਹੀ ਹੈ। ਸਾਬਕਾ ਵਿਧਾਇਕ ਦੀ ਬੇਟੀ ਦਾ ਬੋਰਿੰਗ ਰੋਡ ਵਿਚ ਵਪਾਰਕ ਅਦਾਰਾ ਹੈ। ਪਟਨਾ ਸਿਟੀ ਦੇ ਐਸਪੀ ਈਸਟ ਪ੍ਰਮੋਦ ਕੁਮਾਰ ਯਾਦਵ ਨੇ ਕਿਹਾ, "1 ਜੁਲਾਈ ਦੀ ਰਾਤ ਨੂੰ ਉਸ ਦੇ ਅਦਾਰੇ 'ਤੇ ਅਪਰਾਧੀਆਂ ਨੇ ਹਮਲਾ ਕੀਤਾ ਸੀ। ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕਿਆ”।

Arrested Arrested

ਸਾਬਕਾ ਵਿਧਾਇਕ ਨੇ ਆਪਣੀ ਧੀ ਨੂੰ ਮਰਵਾਉਣ ਲਈ ਛੋਟੇ ਸਰਕਾਰ ਨੂੰ 20 ਲੱਖ ਰੁਪਏ ਦਿੱਤੇ ਸਨ। ਛੋਟੇ ਸਰਕਾਰ, ਸਾਬਕਾ ਵਿਧਾਇਕ ਸੁਰੇਂਦਰ ਸ਼ਰਮਾ ਤੋਂ ਇਲਾਵਾ ਛੋਟੇ ਸਰਕਾਰ ਦੇ ਭਰਾ ਰਾਹੁਲ ਕੁਮਾਰ ਅਤੇ ਸਾਬਕਾ ਵਿਧਾਇਕ ਦੇ ਸਹਿਯੋਗੀ ਗਿਆਨੇਸ਼ਵਰ ਸ਼ਰਮਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸੁਪਾਰੀ ਕਿੱਲਰ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ, 9 ਗੋਲੀਆਂ, ਇਕ ਬਾਈਕ ਬਰਾਮਦ ਕੀਤੀ ਗਈ ਹੈ। ਸੁਰੇਂਦਰ ਸ਼ਰਮਾ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਹੱਤਿਆ ਦੇ ਇਕ ਮਾਮਲੇ ਵਿਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ, ਲਗਭਗ 15 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਹ ਬਾਹਰ ਆਏ ਸੀ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement