ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ।
ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਬੈਠੇ ਹਨ। ਇਸ ਨਾਲ ਹੀ ਅਡਾਨੀ ਦੁਨੀਆਂ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਉਨ੍ਹਾਂ ਦਾ ਏਸ਼ੀਆ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਹੋਣ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ। ਇਸ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਅਪਣੇ 13ਵੇਂ ਸਥਾਨ ’ਤੇ ਹਨ।
ਬਲੂਮਬਰਗ ਬਿਲੀਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿਚ ਐਲੋਨ ਮਸਕ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਕੋਲ ਕੁਲ 234 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਉਨ੍ਹਾਂ ਹੁਣ ਤਕ 96.6 ਅਰਬ ਡਾਲਰ ਦਾ ਇਜ਼ਾਫ਼ਾ ਅਪਣੀ ਸੰਪਤੀ ਵਿਚ ਕੀਤਾ ਹੈ। ਬਰਨਾਰਡ ਅਰਨੌਲਟ, ਜਿਸ ਦੀ ਕੁਲ ਜਾਇਦਾਦ 200 ਅਰਬ ਡਾਲਰ ਹੈ। ਇਸ ਸਾਲ ਹੁਣ ਤਕ, ਉਨ੍ਹਾਂ ਕੁਲ 38.2 ਅਰਬ ਡਾਲਰ ਦੀ ਕਮਾਈ ਕੀਤੀ ਹੈ।