
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਐਲਾਨ ਦਿੱਤਾ ਹੈ।
ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਪ੍ਰੀਖਿਆ ਵਿਚ ਕੁੱਲ 829 ਉਮੀਦਵਾਰਾਂ ਦੀ ਚੋਣ ਕੀਤੀ ਗਈ। ਯੂਪੀਐਸਸੀ 2019 ਦੀ ਪ੍ਰੀਖਿਆ ਵਿਚ ਹਰਿਆਣਾ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨੇ ਟਾਪ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ 2018 ਦੇ ਸਿਵਲ ਸਰਵਿਸ ਪ੍ਰੀਖਿਆ ਵਿਚ 260ਵਾਂ ਰੈਂਕ ਹਾਸਲ ਕੀਤਾ ਸੀ।
UPSC
ਪ੍ਰਦੀਪ ਸਿੰਘ ਨੇ ਜਦੋਂ ਪਹਿਲੀ ਵਾਰ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਸੀ, ਤਾਂ ਉਸ ਸਮੇਂ ਉਹਨਾਂ ਦੀ ਉਮਰ ਸਿਰਫ਼ 22 ਸਾਲ ਸੀ। ਟਾਪਰ ਪ੍ਰਦੀਪ ਸੋਨੀਪਤ ਦੇ ਤੇਵੜੀ ਪਿੰਡ ਦੇ ਰਹਿਣ ਵਾਲੇ ਹਨ। ਉਹਨਾਂ ਦੇ ਪਿਤਾ ਆਮ ਕਿਸਾਨ ਹਨ। ਪ੍ਰਦੀਪ ਨੇ ਅਪਣੀ ਸਫਲਤਾ ਪਿੱਛੇ ਅਪਣੇ ਪਿਤਾ ਦੀ ਮਿਹਨਤ ਅਤੇ ਵਿਸ਼ਵਾਸ ਦਾ ਹੱਥ ਦੱਸਿਆ। ਪ੍ਰਦੀਪ ਨੇ ਦੱਸਿਆ ਕਿ ਇਹ ਉਹਨਾਂ ਦੀ ਚੌਥੀ ਕੋਸ਼ਿਸ਼ ਸੀ।
Pradeep Singh
ਪ੍ਰਦੀਪ ਸਿੰਘ ਨੇ ਕਿਹਾ ਕਿ ਇਕ ਅਧਿਕਾਰੀ ਦੇ ਤੌਰ ‘ਤੇ ਕਿਸਾਨ ਅਤੇ ਗਰੀਬਾਂ ਲਈ ਕੰਮ ਕਰਨਾ ਉਹਨਾਂ ਦੀ ਪਹਿਲ ਹੈ। ਪ੍ਰਦੀਪ ਸਿੰਘ ਫਿਲਹਾਲ ਭਾਰਤ ਸਰਕਾਰ ਅਧੀਨ ਰੇਵੇਨਿਊ ਸਰਵਿਸ ਤਹਿਤ ਸੇਵਾਵਾਂ ਨਿਭਾਅ ਰਹੇ ਹਨ। ਪ੍ਰਦੀਪ ਦਾ ਕਹਿਣਾ ਹੈ ਕਿ ਉਹ ਇਕ ਆਮ ਪਰਿਵਾਰ ਵਿਚੋਂ ਹਨ ਅਤੇ ਉਹਨਾਂ ਦੇ ਪਿਤਾ ਇਕ ਕਿਸਾਨ ਹਨ। ਪ੍ਰਦੀਪ ਅਪਣੇ ਗ੍ਰਹਿ ਰਾਜ ਹਰਿਆਣਾ ਦਾ ਕੈਡਰ ਲੈਣਾ ਚਾਹੁੰਦਾ ਹੈ। ਇਸ ਸਮੇਂ ਪ੍ਰਦੀਪ ਦੇ ਘਰ ਵਿਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ।
ਯੂਪੀਐਸਸੀ 2019 ਦੀ ਪ੍ਰੀਖਿਆ ਵਿਚ ਦੂਜਾ ਸਥਾਨ ਜਤਿਨ ਕਿਸ਼ੋਰ ਨੇ ਹਾਸਲ ਕੀਤਾ ਹੈ, ਜਦਕਿ ਤੀਜੇ ਸਥਾਨ ‘ਤੇ ਪ੍ਰਤੀਭਾ ਵਰਮਾ ਨੇ ਅਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਪ੍ਰਤੀਭਾ ਵਰਮਾ ਮਹਿਲਾ ਉਮੀਦਵਾਰਾਂ ਵਿਚ ਯੂਪੀਐਸਸੀ 2019 ਦੀ ਟਾਪਰ ਬਣ ਗਈ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਯੂਪੀਐਸਸੀ ਟਾਪਰ ਪ੍ਰਦੀਪ ਸਿੰਘ ਨੂੰ ਉਹਨਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਹੈ।
UPSC
ਉਹਨਾਂ ਨੇ ਕਿਹਾ ਕਿ, ‘ਹਰਿਆਣਾ ਦੇ ਆਮ ਪਰਿਵਾਰ ਦੇ ਬੇਟੇ ਪ੍ਰਦੀਪ ਸਿੰਘ ਨੇ ਯੂਪੀਐਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਟਾਪ ਕਰਕੇ ਨਾ ਸਿਰਫ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਬਲਕਿ ਇਹ ਸਾਬਿਤ ਕਰ ਦਿੱਤਾ ਹੈ ਕਿ ਹਰਿਆਣਾ ਦੇ ਨੌਜਵਾਨ ਬਹਾਦਰੀ, ਹੁਨਰ ਅਤੇ ਮਿਹਨਤ ਵਿਚ ਵੀ ਸਭ ਤੋਂ ਅੱਗੇ ਰਹੇ ਹਨ’।
हरियाणा के साधारण परिवार के बेटे प्रदीप सिंह ने #UPSC की सिविल सेवा परीक्षा टॉप करके न सिर्फ पूरे प्रदेश का नाम रोशन किया है बल्कि ये साबित कर दिया है कि हरियाणा के युवा बहादुरी, प्रतिभा और मेहनत में सदैव सबसे आगे रहे हैं।
— Dushyant Chautala (@Dchautala) August 4, 2020
Congratulations Pradeep.
गौरवशाली। pic.twitter.com/qq8IcBP9kp
ਯੂਪੀਐਸਸੀ 2019 ਦੀ ਨਿਯੁਕਤੀ ਲਈ 829 ਉਮੀਦਵਾਰਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਜਿਸ ਵਿਚ 304 ਜਨਰਲ ਕੈਟੇਗਰੀ ਦੇ ਉਮੀਦਵਾਰ ਹਨ। 78 ਈਡਬਲਿਯੂ ਦੇ ਉਮੀਦਵਾਰ, 251 ਓਬੀਸੀ ਦੇ ਉਮੀਦਵਾਰ, ਐਸਸੀ ਦੇ 129 ਅਤੇ ਐਸਟੀ ਦੇ 67 ਉਮੀਦਵਾਰ ਹਨ।