ਸਾਲ 2022 ਵਿਚ ਸੁਰਖੀਆਂ ਬਣੇ ED ਦੇ ਇਹ 10 ਮਾਮਲੇ
Published : Aug 4, 2022, 7:44 pm IST
Updated : Aug 4, 2022, 7:44 pm IST
SHARE ARTICLE
10 high-profile ED cases of 2022 that made headlines
10 high-profile ED cases of 2022 that made headlines

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ 8 ਸਾਲਾਂ ਵਿਚ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ 3020 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 99,356 ਕਰੋੜ ਰੁਪਏ ਜ਼ਬਤ ਕੀਤੇ।



ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ 8 ਸਾਲਾਂ ਵਿਚ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ 3020 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 99,356 ਕਰੋੜ ਰੁਪਏ ਜ਼ਬਤ ਕੀਤੇ।  ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮਾਨਸੂਨ ਇਜਲਾਸ ਦੌਰਾਨ ਰਾਜ ਸਭਾ ਨੂੰ ਦੱਸਿਆ ਕਿ 2014 ਵਿਚ ਐਨਡੀਏ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਈਡੀ ਨੇ ਹੁਣ ਤੱਕ ਈਡੀ ਨੇ 99,356 ਕਰੋੜ ਰੁਪਏ ਦੇ ਅਪਰਾਧ ਦੀ ਕਮਾਈ ਨੂੰ ਜ਼ਬਤ ਕੀਤਾ ਹੈ ਅਤੇ 888 ਮਾਮਲਿਆਂ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ, ਨਤੀਜੇ ਵਜੋਂ 23 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 2022 ਵਿਚ ਸੁਰਖੀਆਂ ਬਣੇ ਈਡੀ ਦੇ 10 ਵੱਡੇ ਮਾਮਲਿਆਂ ਬਾਰੇ ਆਓ ਜਾਣਦੇ ਹਾਂ:

Sonia Gandhi chairs meeting of top Congress leadersSonia Gandhi and Rahul Gandhi

1. ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ- ਨੈਸ਼ਨਲ ਹੈਰਾਲਡ ਮਾਮਲਾ

ਨੈਸ਼ਨਲ ਹੈਰਾਲਡ ਕੇਸ ਜਿਸ ਵਿਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਨੇਤਾ ਰਾਹੁਲ ਗਾਂਧੀ ਅਤੇ ਹੋਰਾਂ 'ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਹਨ, ਦੇ ਸਬੰਧ ਵਿਚ ਈਡੀ ਨੇ 2 ਅਗਸਤ ਨੂੰ ਰਾਸ਼ਟਰੀ ਰਾਜਧਾਨੀ ਵਿਚ 12 ਸਥਾਨਾਂ ਅਤੇ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕੇਸ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਹੈ ਅਤੇ ਇਹ ਮਾਮਲਾ ਕਰੀਬ ਨੌਂ ਮਹੀਨੇ ਪਹਿਲਾਂ ਦਰਜ ਕੀਤਾ ਗਿਆ ਸੀ, ਜਦੋਂ ਇਕ ਹੇਠਲੀ ਅਦਾਲਤ ਨੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਵੱਲੋਂ ਦਾਇਰ ਇਕ ਨਿੱਜੀ ਅਪਰਾਧਿਕ ਸ਼ਿਕਾਇਤ ਦੇ ਆਧਾਰ 'ਤੇ ਆਮਦਨ ਕਰ ਵਿਭਾਗ ਦੀ ਜਾਂਚ ਦਾ ਨੋਟਿਸ ਲਿਆ ਸੀ। ਇਸ ਤੋਂ ਬਾਅਦ ਈਡੀ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਹੇਰਾਲਡ ਹਾਊਸ ਦੀ ਇਮਾਰਤ ਵਿਚ ਯੰਗ ਇੰਡੀਅਨ ਦਫ਼ਤਰ ਨੂੰ ਸੀਲ ਕਰ ਦਿੱਤਾ।

Bhupinder HoneyBhupinder Honey

2. ਭੁਪਿੰਦਰ ਸਿੰਘ ਹਨੀ- ਰੇਤ ਮਾਈਨਿੰਗ ਮਾਮਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜਾਇਦਾਦ ਦੇ ਟਿਕਾਣਿਆਂ 'ਤੇ ਈਡੀ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਛਾਪੇਮਾਰੀ ਕੀਤੀ ਸੀ। ਹਨੀ ਨੂੰ ਈਡੀ ਨੇ 3 ਫਰਵਰੀ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਏਜੰਸੀ ਨੇ ਹਨੀ ਦੇ ਟਿਕਾਣਿਆਂ ਤੋਂ 10 ਕਰੋੜ ਰੁਪਏ, 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਜ਼ਬਤ ਕੀਤੀ ਹੈ। ਇਹ 2022 ਦੇ ਸਭ ਤੋਂ ਵੱਡੇ ਛਾਪਿਆਂ ਵਿਚੋਂ ਇਕ ਸੀ। ਈਡੀ ਨੇ ਕਥਿਤ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਚੰਨੀ ਤੋਂ ਵੀ ਪੁੱਛਗਿੱਛ ਕੀਤੀ ਸੀ।

Pooja SinghalPooja Singhal

3. ਝਾਰਖੰਡ ਦੀ ਆਈਏਐਸ ਪੂਜਾ ਸਿੰਘਲ-ਮਾਈਨਿੰਗ ਮਾਮਲਾ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਸਹਿਯੋਗੀ ਆਈਏਐਸ ਅਧਿਕਾਰੀ ਪੂਜਾ ਸਿੰਘਲ ਉੱਤੇ ਸੂਬੇ ਦੇ ਖੁੰਟੀ ਅਤੇ ਚਤਰਾ ਜ਼ਿਲ੍ਹਿਆਂ ਵਿਚ ਮਨਰੇਗਾ ਫੰਡਾਂ ਦੇ ਕਥਿਤ ਗਬਨ ਨਾਲ ਜੁੜੇ ਇਕ ਮਨੀ ਲਾਂਡਰਿੰਗ ਮਾਮਲੇ ਵਿਚ ਛਾਪਾ ਮਾਰਿਆ ਗਿਆ ਸੀ। ਉਸ ਨੂੰ ਇਸ ਸਾਲ ਮਈ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੂਜਾ ਸਿੰਘਲ ਅਤੇ ਉਸ ਦੇ ਚਾਰਟਰਡ ਅਕਾਊਂਟੈਂਟ ਤੋਂ ਕਰੀਬ 20 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ। ਈਡੀ ਨੇ ਉਸ ਦੇ ਪਤੀ ਅਭਿਸ਼ੇਕ ਝਾਅ ਦੀ ਮਲਕੀਅਤ ਵਾਲੇ ਰਾਂਚੀ ਦੇ ਪਲਸ ਹਸਪਤਾਲ 'ਤੇ ਵੀ ਛਾਪਾ ਮਾਰਿਆ ਸੀ। ਪੂਜਾ ਸਿੰਘਲ ਖਾਨ ਅਤੇ ਭੂ-ਵਿਗਿਆਨ ਵਿਭਾਗ ਦੀ ਸਕੱਤਰ ਅਤੇ ਝਾਰਖੰਡ ਰਾਜ ਖਣਿਜ ਵਿਕਾਸ ਨਿਗਮ ਲਿਮਟਿਡ  ਦੀ ਮੈਨੇਜਿੰਗ ਡਾਇਰੈਕਟਰ ਸੀ।

Partha Chatterjee and Arpita MukherjeePartha Chatterjee and Arpita Mukherjee

4. ਪਾਰਥ ਚੈਟਰਜੀ ਅਤੇ ਅਰਪਿਤਾ ਮੁਖਰਜੀ- SSC ਭਰਤੀ ਘੁਟਾਲਾ

ਈਡੀ ਨੇ ਪਿਛਲੇ ਮਹੀਨੇ ਪੱਛਮੀ ਬੰਗਾਲ ਐਸਐਸਸੀ ਭਰਤੀ ਘੁਟਾਲੇ ਦੀ ਜਾਂਚ ਦੌਰਾਨ ਬੰਗਾਲ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੀ ਰਿਹਾਇਸ਼ ਤੋਂ ਗਹਿਣਿਆਂ ਸਮੇਤ ਲਗਭਗ 50 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਪਾਰਥਾ ਚੈਟਰਜੀ ਦੀ ਗ੍ਰਿਫਤਾਰੀ ਅਰਪਿਤਾ ਮੁਖਰਜੀ ਦੇ ਕੋਲਕਾਤਾ ਨਿਵਾਸ ਤੋਂ 21 ਕਰੋੜ ਰੁਪਏ ਦੀ ਨਕਦੀ ਅਤੇ ਗਹਿਣਿਆਂ ਦੀ ਬਰਾਮਦਗੀ ਤੋਂ ਬਾਅਦ ਹੋਈ। ਚੈਟਰਜੀ ਤੋਂ ਦੂਰੀ ਬਣਾ ਚੁੱਕੀ ਤ੍ਰਿਣਮੂਲ ਕਾਂਗਰਸ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਇਸ ਦੀ ਜਾਂਚ ਜਾਰੀ ਹੈ ਅਤੇ ਈਡੀ ਅਜੇ ਵੀ ਦੋਵਾਂ ਮੁਲਜ਼ਮਾਂ ਨਾਲ ਜੁੜੀਆਂ ਹੋਰ ਜਾਇਦਾਦਾਂ ਦੀ ਤਲਾਸ਼ ਕਰ ਰਹੀ ਹੈ। ਈਡੀ ਨੇ ਇਸ ਘਪਲੇ ਵਿਚ ਇਸ ਸਾਲ ਹੁਣ ਤੱਕ ਸਭ ਤੋਂ ਵੱਧ ਬਰਾਮਦਗੀ ਕੀਤੀ ਹੈ। ਹਾਲਾਂਕਿ ਚੈਟਰਜੀ ਨੇ ਸਕੂਲ ਸੇਵਾ ਕਮਿਸ਼ਨ ਘੁਟਾਲੇ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ "ਪੈਸਾ ਉਸ ਦਾ ਨਹੀਂ ਹੈ"।

 Satyendar JainSatyendar Jain

5. ਸਤੇਂਦਰ ਜੈਨ-ਮਨੀ ਲਾਂਡਰਿੰਗ ਮਾਮਲਾ

'ਆਪ' ਨੇਤਾ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਇਸ ਸਾਲ ਮਈ ਵਿਚ ਈਡੀ ਦੁਆਰਾ ਪੀਐਮਐਲਏ ਦੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਸੀਬੀਆਈ ਨੇ 24 ਅਗਸਤ 2017 ਵਿਚ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਇਕ ਮਾਮਲੇ ਵਿਚ ਉਹਨਾਂ ਖਿਲਾਫ ਐਫਆਈਆਰ ਦਰਜ ਕੀਤੀ ਸੀ। ਈਡੀ ਨੇ ਕਿਹਾ ਕਿ ਉਸ ਨੇ ਕਈ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਜ਼ਬਤ ਕੀਤੇ ਹਨ। ਈਡੀ ਨੇ ਕਿਹਾ ਕਿ ਕੁੱਲ ਚੱਲ ਸੰਪੱਤੀ ਇੱਕ "ਅਣਪਛਾਤੇ ਸਰੋਤ" ਤੋਂ ਜ਼ਬਤ ਕੀਤੀ ਗਈ ਸੀ ਅਤੇ ਛਾਪੇਮਾਰੀ ਵਾਲੇ ਸਥਾਨਾਂ ’ਤੇ "ਗੁਪਤ" ਪਾਈ ਗਈ ਸੀ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਜੈਨ ਅਤੇ ਉਸ ਨਾਲ ਜੁੜੇ ਲੋਕਾਂ ਖਿਲਾਫ ਛਾਪੇਮਾਰੀ ਤੋਂ ਬਾਅਦ 2 ਕਰੋੜ ਰੁਪਏ ਤੋਂ ਵੱਧ ਨਕਦ ਅਤੇ 1.8 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਸੀ। ਪਿਛਲੇ ਮਹੀਨੇ ਈਡੀ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਸਤੇਂਦਰ ਜੈਨ ਦੀ ਪਤਨੀ ਪੂਨਮ ਜੈਨ ਤੋਂ ਪੁੱਛਗਿੱਛ ਕੀਤੀ ਸੀ। ਐਫਆਈਆਰ ਵਿਚ ਦਿੱਲੀ ਦੇ ਮੰਤਰੀ ਦੇ ਨਾਲ ਉਹਨਾਂ ਦਾ ਨਾਂ ਵੀ ਦਰਜ ਕੀਤਾ ਗਿਆ ਹੈ।

Karti ChidambaramKarti Chidambaram

6. ਕਾਰਤੀ ਚਿਦੰਬਰਮ- ਚੀਨੀ ਵੀਜ਼ਾ ਕੇਸ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੀਨੀ ਵੀਜ਼ਾ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ 'ਤੇ ਮਾਮਲਾ ਦਰਜ ਕੀਤਾ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਸਾਲ ਮਈ ਵਿਚ ਪੀ ਚਿਦੰਬਰਮ ਅਤੇ ਉਸ ਦੇ ਪੁੱਤਰ ਕਾਰਤੀ ਨਾਲ ਜੁੜੇ ਵੱਖ-ਵੱਖ ਟਿਕਾਣਿਆਂ 'ਤੇ ਦੇਸ਼ ਵਿਆਪੀ ਛਾਪੇਮਾਰੀ ਕੀਤੀ ਸੀ। ਐਫਆਈਆਰ ਦੋਸ਼ਾਂ 'ਤੇ ਆਧਾਰਿਤ ਹੈ ਕਿ ਕਾਰਤੀ ਨੇ ਵੇਦਾਂਤਾ ਗਰੁੱਪ ਤੋਂ ਪੰਜਾਬ ਵਿਚ ਇਕ ਪਾਵਰ ਪ੍ਰੋਜੈਕਟ ਲਈ ਵੇਦਾਂਤਾ ਦੀ ਸਹਾਇਕ ਕੰਪਨੀ ਨਾਲ ਮਿਲ ਕੇ ਕੰਮ ਕਰਨ ਵਾਲੀ ਇਕ ਕੰਪਨੀ ਦੇ 300 ਚੀਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲਈ ਸੀ।

Sanjay RautSanjay Raut

7. ਸੰਜੇ ਰਾਉਤ- ਪਾਤਰਾ ਚੌਲ ਘੁਟਾਲਾ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਪਾਤਰਾ ਚੌਲ ਘੁਟਾਲਾ ਮਾਮਲੇ ਦੇ ਸਬੰਧ ਵਿਚ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਇਸ ਸਮੇਂ ਈਡੀ ਦੀ ਹਿਰਾਸਤ ਵਿਚ ਹਨ। ਈਡੀ ਨੇ ਰਾਉਤ ਦੇ ਭਾਂਡੂਪ ਬੰਗਲੇ 'ਤੇ ਛਾਪਾ ਮਾਰਿਆ ਅਤੇ 11.5 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ। ਈਡੀ ਨੇ ਛਾਪੇਮਾਰੀ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ ਵੀ ਬਰਾਮਦ ਕੀਤੇ ਹਨ, ਜਿਸ ਵਿਚ ਰਾਉਤ ਵੱਲੋਂ ਅਲੀਬਾਗ ਵਿਚ ਜ਼ਮੀਨ ਦੇ 10 ਪਲਾਟ ਵੇਚਣ ਵਾਲਿਆਂ ਨੂੰ 3 ਕਰੋੜ ਰੁਪਏ ਨਕਦ ਅਦਾ ਕਰਨ ਸਬੰਧੀ ਰਿਕਾਰਡ ਵੀ ਸ਼ਾਮਲ ਹੈ। ਏਜੰਸੀ ਨੇ ਰਾਉਤ 'ਤੇ ਸਬੂਤਾਂ ਨਾਲ ਛੇੜਛਾੜ ਕਰਨ ਅਤੇ ਮੁੱਖ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਹੈ।

yes bankyes bank

8. ਯੈੱਸ ਬੈਂਕ- DHFL ਧੋਖਾਧੜੀ ਮਾਮਲਾ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੈੱਸ ਬੈਂਕ- DHFL ਧੋਖਾਧੜੀ ਮਾਮਲੇ ਵਿਚ ਕੁੱਲ 415 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ, ਜਿਸ ਵਿਚੋਂ ਕੁੱਲ 251 ਕਰੋੜ ਦੀ ਜਾਇਦਾਦ ਸੰਜੇ ਛਾਬੜੀਆ ਅਤੇ 164 ਕਰੋੜ ਰੁਪਏ ਦੀ ਜਾਇਦਾਦ ਅਵਿਨਾਸ਼ ਭੋਸਲੇ ਦੀ ਹੈ। ਈਡੀ ਨੇ ਦੋਹਾਂ ਦੇ ਖਿਲਾਫ ਮਨੀ ਲਾਂਡਰਿੰਗ ਰੋਕੂ ਐਕਟ 2002 ਦੇ ਉਪਬੰਧਾਂ ਦੇ ਤਹਿਤ ਦੋ ਆਰਜ਼ੀ ਕੁਰਕੀ ਦੇ ਹੁਕਮ ਜਾਰੀ ਕੀਤੇ ਹਨ। ਇਨਫੋਰਸਮੈਂਟ ਏਜੰਸੀ ਨੇ ਕਿਹਾ ਕਿ ਇਸ ਤਾਜ਼ਾ ਅਟੈਚਮੈਂਟ ਨਾਲ ਕੁੱਲ ਜਾਇਦਾਦ 1,827 ਕਰੋੜ ਰੁਪਏ ਹੋ ਜਾਂਦਾ ਹੈ। ਈਡੀ ਨੇ ਜੂਨ ਵਿਚ ਸੰਜੇ ਛਾਬੜੀਆ ਅਤੇ ਅਵਿਨਾਸ਼ ਭੋਸਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵੇਂ ਨਿਆਂਇਕ ਹਿਰਾਸਤ ਵਿਚ ਹਨ।

Nawab MalikNawab Malik

9. ਨਵਾਬ ਮਲਿਕ

ਮਨੀ ਲਾਂਡਰਿੰਗ ਮਾਮਲੇ ਸਬੰਧੀ ਈਡੀ ਦੀ ਜਾਂਚ ਅਨੁਸਾਰ ਮਹਾਰਾਸ਼ਟਰ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਦੇ ਲੰਬੇ ਸਮੇਂ ਤੋਂ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੀ ਡੀ-ਕੰਪਨੀ ਨਾਲ ਸਬੰਧ ਸਨ। ਈਡੀ ਨੇ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿਚ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾਇਰ ਕੀਤੀ ਹੈ। ਸ਼ਿਕਾਇਤ ਵਿਚ ਈਡੀ ਨੇ ਮਲਿਕ ਦੇ ਡੀ-ਕੰਪਨੀ ਨਾਲ ਕਥਿਤ ਸਬੰਧ ਦਾ ਜ਼ਿਕਰ ਕੀਤਾ ਅਤੇ 1996 ਵਿਚ ਕੁਰਲਾ ਪੱਛਮੀ ਵਿਚ ਗੋਵਾਲਾ ਬਿਲਡਿੰਗ ਕੰਪਾਊਂਡ ਨੂੰ "ਹੜੱਪਣ" ਦੀ ਸਾਜ਼ਿਸ਼ ਰਚਣ ਦਾ ਦਾਅਵਾ ਕੀਤਾ ਹੈ। ਮਲਿਕ ਈਡੀ ਦੀ ਹਿਰਾਸਤ ਵਿਚ ਹਨ।

Farooq AbdullahFarooq Abdullah

10. ਫਾਰੂਕ ਅਬਦੁੱਲਾ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਫੰਡ ਘੁਟਾਲੇ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਰੁੱਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਜੰਮੂ ਅਤੇ ਕਸ਼ਮੀਰ ਕ੍ਰਿਕੇਟ ਐਸੋਸੀਏਸ਼ਨ (ਜੇਕੇਸੀਏ) ਦੇ ਫੰਡਾਂ ਨੂੰ ਜੇਕੇਸੀਏ ਦੇ ਅਹੁਦੇਦਾਰਾਂ ਸਮੇਤ ਵੱਖ-ਵੱਖ ਨਿੱਜੀ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਨ ਅਤੇ ਜੇਕੇਸੀਏ ਬੈਂਕ ਖਾਤਿਆਂ ਤੋਂ ਅਣਪਛਾਤੀ ਨਕਦੀ ਕਢਵਾਉਣ ਦੇ ਤਰੀਕੇ ਨਾਲ ਸਬੰਧਤ ਹੈ। ਈਡੀ ਨੇ 21 ਸਤੰਬਰ 2015 ਦੇ ਮਾਮਲੇ ਵਿਚ ਜੇਕੇਸੀਏ ਦੇ ਅਹੁਦੇਦਾਰਾਂ ਵਿਰੁੱਧ 11 ਜੁਲਾਈ 2018 ਨੂੰ ਸੀਬੀਆਈ ਦੁਆਰਾ ਦਾਇਰ ਚਾਰਜਸ਼ੀਟ ਦੇ ਆਧਾਰ 'ਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਵਿਚ ਈਡੀ ਦੁਆਰਾ ਪਛਾਣ ਕੀਤੀ ਗਈ ਅਪਰਾਧ ਦੀ ਰਕਮ ਹੁਣ ਤੱਕ 51.90 ਕਰੋੜ ਰੁਪਏ ਹੈ ਜਿਸ ਵਿਚੋਂ 21.55 ਕਰੋੜ ਰੁਪਏ ਦੀ ਜਾਇਦਾਦ ਈਡੀ ਦੁਆਰਾ ਕੁਰਕ ਕੀਤੀ ਗਈ ਹੈ।

ਇਹਨਾਂ ਮਾਮਲਿਆਂ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫਰਵਰੀ ਵਿਚ ਮਨੀ ਲਾਂਡਰਿੰਗ ਮਾਮਲੇ ਵਿਚ ਵਾਸ਼ਿੰਗਟਨ ਪੋਸਟ ਦੇ ਕਾਲਮਨਵੀਸ ਰਾਣਾ ਅਯੂਬ ਦੇ 1.77 ਕਰੋੜ ਰੁਪਏ ਕੁਰਕ ਕੀਤੇ ਸਨ। ਇਕ ਅਧਿਕਾਰੀ ਅਨੁਸਾਰ ਅਯੂਬ ਨੇ ਕਥਿਤ ਤੌਰ 'ਤੇ ਨਿੱਜੀ ਖਰਚਿਆਂ ਲਈ ਤਿੰਨ ਮੁਹਿੰਮਾਂ ਲਈ ਦਾਨ ਦੇ ਹਿੱਸੇ ਦੀ ਵਰਤੋਂ ਕੀਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM
Advertisement