ਮਹਾਰਾਸ਼ਟਰ ਦੇ ਪਾਲਘਰ 'ਚ ਕ੍ਰਾਈਮ ਬ੍ਰਾਂਚ ਦੀ ਛਾਪੇਮਾਰੀ, 1400 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ
Published : Aug 4, 2022, 7:52 pm IST
Updated : Aug 4, 2022, 7:52 pm IST
SHARE ARTICLE
Mumbai Police seized 703 kg of MD drug from Nalasopara area
Mumbai Police seized 703 kg of MD drug from Nalasopara area

ਪੁਲਿਸ ਵੱਲੋਂ 1400 ਕਰੋੜ ਰੁਪਏ ਦੀ ਕੀਮਤ ਦਾ 700 ਕਿਲੋ ਤੋਂ ਵੱਧ ਮੈਫੇਡ੍ਰੋਨ ਜ਼ਬਤ ਕੀਤਾ ਗਿਆ ਹੈ।

ਮੁੰਬਈ: ਮਹਾਰਾਸ਼ਟਰ ਕ੍ਰਾਈਮ ਬ੍ਰਾਂਚ ਦੇ ਐਂਟੀ ਨਾਰਕੋਟਿਕਸ ਸੈੱਲ ਵਰਲੀ ਯੂਨਿਟ ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਾਲਘਰ ਜ਼ਿਲ੍ਹੇ ਦੇ ਨਾਲਸੋਪਾਰਾ 'ਚ ਦਵਾਈ ਉਤਪਾਦਨ ਯੂਨਿਟ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 1400 ਕਰੋੜ ਰੁਪਏ ਦੀ ਕੀਮਤ ਦਾ 700 ਕਿਲੋ ਤੋਂ ਵੱਧ ਮੈਫੇਡ੍ਰੋਨ ਜ਼ਬਤ ਕੀਤਾ ਗਿਆ ਹੈ।

Mumbai Police seized 703 kg of MD drug from Nalasopara area
Mumbai Police seized 703 kg of MD drug from Nalasopara area

ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ 'ਚੋਂ 4 ਦੋਸ਼ੀ ਮੁੰਬਈ ਦੇ ਸਨ ਜਦਕਿ ਇਕ ਵਿਅਕਤੀ ਨਾਲਾਸੋਪਾਰਾ 'ਚ ਫੜਿਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਨੂੰ ਯੂਨਿਟ 'ਚ ਪਾਬੰਦੀਸ਼ੁਦਾ ਡਰੱਗ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ।

Mumbai Police seized 703 kg of MD drug from Nalasopara area
Mumbai Police seized 703 kg of MD drug from Nalasopara area

ਉਸ ਦੌਰਾਨ ਪਾਬੰਦੀਸ਼ੁਦਾ ਡਰੱਗ ਮੇਫੇਡ੍ਰੋਨ ਬਣਾਉਣ ਦੀ ਗੱਲ ਸਾਹਮਣੇ ਆਈ ਸੀ। ਅਧਿਕਾਰੀ ਮੁਤਾਬਕ ਇਹ ਹਾਲ ਦੇ ਸਮੇਂ ਵਿਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਮੇਫੇਡ੍ਰੋਨ ਨੂੰ 'ਮਿਓ ਮੇਓ' ਜਾਂ ਐਮਡੀ ਵਜੋਂ ਵੀ ਜਾਣਿਆ ਜਾਂਦਾ ਹੈ। ਨੈਸ਼ਨਲ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਦੇ ਤਹਿਤ ਇਸ 'ਤੇ ਪਾਬੰਦੀ ਲਗਾਈ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement