Madhya Pradesh News: ਸਕੂਲੋਂ ਵਾਪਸ ਆ ਰਹੇ ਬੱਚਿਆਂ ਉੱਤੇ ਡਿੱਗੀ ਇਮਾਰਤ ਦੀ ਕੰਧ, 4 ਬੱਚਿਆਂ ਦੀ ਹੋਈ ਦਰਦਨਾਕ ਮੌਤ
Published : Aug 4, 2024, 9:57 am IST
Updated : Aug 4, 2024, 9:57 am IST
SHARE ARTICLE
The wall of the building fell on the children returning from school Rewa Madhya Pradesh
The wall of the building fell on the children returning from school Rewa Madhya Pradesh

Madhya Pradesh News: ਮ੍ਰਿਤਕ 3 ਬੱਚੇ ਇੱਕੋ ਪਰਿਵਾਰ ਦੇ ਹਨ

The wall of the building fell on the children returning from school Rewa Madhya Pradesh: ਮੱਧ ਪ੍ਰਦੇਸ਼ ਦੇ ਰੀਵਾ 'ਚ ਸਕੂਲ ਤੋਂ ਘਰ ਪਰਤ ਰਹੇ ਬੱਚਿਆਂ 'ਤੇ ਅਚਾਨਕ ਇਕ ਘਰ ਦੀ ਕੰਧ ਡਿੱਗ ਗਈ। ਮਲਬੇ ਹੇਠ ਦੱਬਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ।  ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਗੜ੍ਹ ਸ਼ਹਿਰ 'ਚ ਵਾਪਰਿਆ। ਬੱਚੇ ਸਨਰਾਈਜ਼ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ। ਮੀਂਹ ਕਾਰਨ ਚੌਥੀ ਜਮਾਤ ਤੱਕ ਦੇ ਬੱਚਿਆਂ ਨੂੰ ਅੱਧਾ ਘੰਟਾ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ: Paris Olympics 2024: ਡਬਲ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਸਮਾਪਤੀ ਸਮਾਰੋਹ ਵਿਚ ਭਾਰਤ ਦੀ ਝੰਡਾ ਬਰਦਾਰ ਹੋਵੇਗੀ, ਲਹਿਰਾਏਗੀ ਤਿਰੰਗਾ 

ਸਕੂਲ ਤੋਂ ਕਰੀਬ 20 ਮੀਟਰ ਦੀ ਦੂਰੀ 'ਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਦੋਂ ਬੱਚੇ ਘਰ ਜਾ ਰਹੇ ਸਨ। ਮ੍ਰਿਤਕਾਂ ਵਿਚੋਂ 3 ਬੱਚੇ ਇਕੋ ਪਰਿਵਾਰ ਦੇ ਅਤੇ ਭੈਣ-ਭਰਾ ਹਨ। ਜ਼ਖ਼ਮੀਆਂ ਨੂੰ ਮਲਬੇ ਤੋਂ ਬਾਹਰ ਕੱਢ ਕੇ ਗੰਗੇਵ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਇਕ ਲੜਕੀ ਨੂੰ ਗੰਭੀਰ ਹਾਲਤ ਵਿਚ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਪਵੇਗਾ ਮੀਂਹ, ਅਲਰਟ ਜਾਰੀ

ਦੇਰ ਸ਼ਾਮ ਪੁਲਿਸ ਨੇ ਖੰਡਰ ਬਣੇ ਮਕਾਨ ਦੇ ਮਾਲਕ ਰਮੇਸ਼ ਨਾਮਦੇਵ ਅਤੇ ਸਤੀਸ਼ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ। ਐਡੀਸ਼ਨਲ ਐਸਪੀ ਵਿਵੇਕ ਲਾਲ ਨੇ ਦੱਸਿਆ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐੱਮ ਪ੍ਰਤਿਭਾ ਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਮਲਬਾ ਹਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦੀ ਹੀ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦਿੱਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਪਛਾਣ ਅੰਕਿਤਾ ਗੁਪਤਾ (5), ਮਾਨਿਆ ਗੁਪਤਾ (7), ਸਿਧਾਰਥ ਗੁਪਤਾ (5) ਅਤੇ ਅਨੁਜ ਪ੍ਰਜਾਪਤੀ (5) ਵਜੋਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from The wall of the building fell on the children returning from school Rewa Madhya Pradesh, stay tuned to Rozana Spokesman)

Location: India, Madhya Pradesh, Rewa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement