
ਅਤਿਵਾਦ ਦਾ ਖੌਫ਼ ਇਕ ਮਾਂ ਦੀਆਂ ਨਜ਼ਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ। ਜਿਸ ਦਾ ਜਵਾਨ ਪੁੱਤਰ ਅਤਿਵਾਦ ਦੀ ਇਸ ਦੁਨੀਆ ਦਾ ਇਕ ਮੋਹਰਾ ਬਣ ਚੁੱਕਿਆ ਹੈ
ਨਵੀ ਦਿੱਲੀ, ਅਤਿਵਾਦ ਦਾ ਖੌਫ਼ ਇਕ ਮਾਂ ਦੀਆਂ ਨਜ਼ਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ। ਜਿਸ ਦਾ ਜਵਾਨ ਪੁੱਤਰ ਅਤਿਵਾਦ ਦੀ ਇਸ ਦੁਨੀਆ ਦਾ ਇਕ ਮੋਹਰਾ ਬਣ ਚੁੱਕਿਆ ਹੈ। ਰੋ ਰੋ ਕੇ ਮਾਂ ਆਪਣੇ ਪੁੱਤਰ ਨੂੰ ਬਸ ਇਕੋ ਮਿਨਤ ਕਰ ਰਹੀ ਹੈ ਕੀ ਉਹ ਵਾਪਸ ਆ ਜਾਵੇ, ਅਤੇ ਇਸ ਮਾੜੀ ਦੁਨੀਆ ਨੂੰ ਛੱਡ ਦੇਵੇ। ਦਸ ਦਈਏ ਕਿ ਜ਼ਿਲ੍ਹਾ ਡੋਡਾ ਦੇ ਗਠ ਖੇਤਰ ਦੇ ਇਕ ਪਰਿਵਾਰ ਦੇ ਇੱਕ ਐਮਬੀਏ ਨੌਜਵਾਨ ਦੇ ਅਤਿਵਾਦੀ ਬਣਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਿਥੇ ਸੁਰੱਖਿਆ ਏਜੰਸੀਆਂ ਹੈਰਾਨ ਹਨ ਉਥੇ ਹੀ ਪਰਿਵਾਰ ਵੀ ਸਦਮੇ ਵਿਚ ਹੈ।
ਹਾਰੂਨ ਅੱਬਾਸ ਵਾਨੀ ਦੀ AK - 47 ਰਾਇਫਲ ਨਾਲ ਵਾਇਰਲ ਹੋਈ ਤਸਵੀਰ 'ਤੇ ਲਿਖਿਆ ਹੈ ਕਿ ਉਹ 1 ਸਤੰਬਰ ਨੂੰ ਹਿਜਬੁਲ ਮੁਜਾਹਿੱਦੀਨ ਅਤਿਵਾਦੀ ਸੰਗਠਨ ਵਿਚ ਸ਼ਾਮਿਲ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਏਮ . ਬੀ . ਏ ਹਾਰੂਨ ਅੱਬਾਸ ਵਾਨੀ ਸ਼੍ਰੀਨਗਰ ਵਿਚ ਇੱਕ ਨਿਜੀ ਕੰਪਨੀ 'ਵਿਚ ਕੰਮ ਕਰ ਰਿਹਾ ਸੀ। ਡੋਡਾ ਵਿਚ ਹੀ 2 ਮਹੀਨੇ ਦੇ ਅੰਦਰ ਹੀ ਇਹ ਦੂਜਾ ਮਾਮਲਾ ਹੈ।
ਇਸ ਤੋਂ ਪਹਿਲਾਂ 7 ਜੁਲਾਈ ਨੂੰ ਆਬਿਦ ਹੁਸੈਨ ਭੱਟ ਦੀ AK - 47 ਰਾਇਫਲ ਨਾਲ ਤਸਵੀਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਘਾਟੀ ਵਿਚ ਸੁਰੱਖਿਆ ਬਲਾਂ ਦੇ ਨਾਲ ਹੋਈ ਮੁੱਠਭੇੜ ਵਿਚ ਉਸ ਦੀ ਮੌਤ ਹੋ ਗਈ ਸੀ। ਹੁਣ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਇਲਾਕੇ ਵਿਚ ਅਤਿਵਾਦ ਦੇ ਪੈਰ ਫੈਲਾਉਣ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਹੋ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਹਾਰੂਨ ਦੀ ਵਾਇਰਲ ਹੋਈ ਫੋਟੋ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।