
ਅਪਣੀ ਨਿਜੀ ਬੱਚਤ ਤੇ ਖ਼ੁਦ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਕਰ ਕੇ ਜੋੜੇ ਦਾਨ ਲਈ ਪੈਸੇ
ਨਵੀਂ ਦਿੱਲੀ : ਲੋਕ ਕਲਿਆਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਦਿਤੇ ਗਏ ਦਾਨ ਦੀ ਕੁਲ ਰਾਸ਼ੀ 103 ਕਰੋੜ ਰੁਪਏ ਤੋਂ ਵੱਧ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
pm narendra modi
ਮੋਦੀ ਨੇ ਅਪਣੀ ਬੱਚਤ 'ਚੋਂ ਕੁੜੀਆਂ ਦੀ ਸਿਖਿਆ ਤੋਂ ਲੈ ਕੇ ਗੰਗਾ ਦੀ ਸਫ਼ਾਈ ਵਰਗੇ ਕੰਮਾਂ ਲਈ ਦਾਨ ਕੀਤਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੂੰ ਪ੍ਰਾਪਤ ਤੋਹਫ਼ਿਆਂ ਦੀ ਨੀਲਾਮੀ ਤੋਂ ਮਿਲੇ ਧਨ ਨੂੰ ਵੀ ਜਨਤਕ ਹਿੱਤ ਲਈ ਦਾਨ ਕੀਤਾ ਗਿਆ ਹੈ।
Narendra Modi
ਹਾਲ ਹੀ 'ਚ ਮੋਦੀ ਨੇ ਕੋਵਿਡ-19 ਦੇ ਮੱਦੇਨਜ਼ਰ ਸਥਾਨਤ ਕੀਤੇ ਗਏ ਪ੍ਰਧਾਨ ਮੰਤਰੀ ਐਮਰਜੈਂਸੀ ਸਥਿਤੀ ਨਾਗਰਿਕ ਮਦਦ ਅਤੇ ਰਾਹਤ ਫੰਡ (ਪੀ.ਐੱਮ. ਕੇਅਰਜ਼) 'ਚ 2.25 ਲੱਖ ਰੁਪਏ ਦਾਨ ਕੀਤੇ ਗਏ।
Corona Virus
ਬੁਧਵਾਰ ਨੂੰ ਜਨਤਕ ਕੀਤੇ ਗਏ ਖਾਤਿਆਂ ਦੇ ਵੇਰਵੇ ਅਨੁਸਾਰ, ਮਾਰਚ 'ਚ ਸਥਾਪਨਾ ਦੇ ਸਿਰਫ਼ 5 ਦਿਨਾਂ ਅੰਦਰ ਇਸ ਫੰਡ 'ਚ 3,076.62 ਕਰੋੜ ਰੁਪਏ ਜਮ੍ਹਾ ਹੋਏ ਸਨ। ਲੋਕ ਹਿੱਤ ਲਈ ਮੋਦੀ ਵਲੋਂ ਦਿਤੇ ਗਏ ਦਾਨ ਨੂੰ ਰੇਖਾਂਕਿਤ ਕਰਦੇ ਹੋਏ ਸੂਤਰਾਂ ਨੇ ਦਸਿਆ ਕਿ 2019 'ਚ ਕੁੰਭ ਮੇਲੇ 'ਚ ਸਫ਼ਾਈ ਕਰਮੀਆਂ ਦੇ ਕਲਿਆਣ ਲਈ ਬਣਾਏ ਗਏ ਫੰਡ 'ਚ ਪ੍ਰਧਾਨ ਮੰਤਰੀ ਨੇ ਅਪਣੀ ਨਿੱਜੀ ਬਚਤ 'ਚੋਂ 21 ਲੱਖ ਰੁਪਏ ਦਾਨ ਦਿਤੇ ਸਨ।
Narendra Modi
ਸੂਤਰਾਂ ਨੇ ਕਿਹਾ ਕਿ ਦਖਣੀ ਕੋਰੀਆ 'ਚ 2019 'ਚ ਸਿਓਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਤੋਂ ਪ੍ਰਧਾਨ ਮੰਤਰੀ ਨੇ ਪੁਰਸਕਾਰ 'ਚ ਮਿਲੀ 1.30 ਕਰੋੜ ਰੁਪਏ ਦੀ ਰਾਸ਼ੀ ਨੂੰ ਨਮਾਮਿ ਗੰਗੇ ਪ੍ਰਾਜੈਕਟ 'ਚ ਦਾਨ ਦੇਣ ਦਾ ਐਲਾਨ ਕੀਤਾ ਸੀ। ਸੂਤਰਾਂ ਅਨੁਸਾਰ, ਮੋਦੀ ਵਲੋਂ ਲੋਕ ਕਲਿਆਣ ਲਈ ਦਿਤੇ ਗਏ ਦਾਨ ਦੀ ਕੁਲ ਰਾਸ਼ੀ ਹੁਣ 103 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।