ਪ੍ਰਧਾਨ ਮੰਤਰੀ ਮੋਦੀ ਨੇ ਸਮਾਜਕ ਕਾਰਜਾਂ ਲਈ 103 ਕਰੋੜ ਰੁਪਏ ਕੀਤੇ ਦਾਨ
Published : Sep 4, 2020, 1:15 am IST
Updated : Sep 4, 2020, 1:15 am IST
SHARE ARTICLE
image
image

ਪ੍ਰਧਾਨ ਮੰਤਰੀ ਮੋਦੀ ਨੇ ਸਮਾਜਕ ਕਾਰਜਾਂ ਲਈ 103 ਕਰੋੜ ਰੁਪਏ ਕੀਤੇ ਦਾਨ

ਅਪਣੀ ਨਿਜੀ ਬੱਚਤ ਤੇ ਖ਼ੁਦ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਕਰ ਕੇ ਜੋੜੇ ਦਾਨ ਲਈ ਪੈਸੇ
 

ਨਵੀਂ ਦਿੱਲੀ, 3 ਸਤੰਬਰ : ਲੋਕ ਕਲਿਆਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਦਿਤੇ ਗਏ ਦਾਨ ਦੀ ਕੁਲ ਰਾਸ਼ੀ 103 ਕਰੋੜ ਰੁਪਏ ਤੋਂ ਵੱਧ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਮੋਦੀ ਨੇ ਅਪਣੀ ਬੱਚਤ 'ਚੋਂ ਕੁੜੀਆਂ ਦੀ ਸਿਖਿਆ ਤੋਂ ਲੈ ਕੇ ਗੰਗਾ ਦੀ ਸਫ਼ਾਈ ਵਰਗੇ ਕੰਮਾਂ ਲਈ ਦਾਨ ਕੀਤਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੂੰ ਪ੍ਰਾਪਤ ਤੋਹਫ਼ਿਆਂ ਦੀ ਨੀਲਾਮੀ ਤੋਂ ਮਿਲੇ ਧਨ ਨੂੰ ਵੀ ਜਨਤਕ ਹਿੱਤ ਲਈ ਦਾਨ ਕੀਤਾ ਗਿਆ ਹੈ। ਹਾਲ ਹੀ 'ਚ ਮੋਦੀ ਨੇ ਕੋਵਿਡ-19 ਦੇ ਮੱਦੇਨਜ਼ਰ ਸਥਾਨਤ ਕੀਤੇ ਗਏ ਪ੍ਰਧਾਨ ਮੰਤਰੀ ਐਮਰਜੈਂਸੀ ਸਥਿਤੀ ਨਾਗਰਿਕ ਮਦਦ ਅਤੇ ਰਾਹਤ ਫੰਡ (ਪੀ.ਐੱਮ. ਕੇਅਰਜ਼) 'ਚ 2.25 ਲੱਖ ਰੁਪਏ ਦਾਨ ਕੀਤੇ ਗਏ। ਬੁਧਵਾਰ ਨੂੰ ਜਨਤਕ ਕੀਤੇ ਗਏ ਖਾਤਿਆਂ ਦੇ ਵੇਰਵੇ ਅਨੁਸਾਰ, ਮਾਰਚ 'ਚ ਸਥਾਪਨਾ ਦੇ ਸਿਰਫ਼ 5 ਦਿਨਾਂ ਅੰਦਰ ਇਸ ਫੰਡ 'ਚ 3,076.62 ਕਰੋੜ ਰੁਪਏ ਜਮ੍ਹਾ ਹੋਏ ਸਨ। ਲੋਕ ਹਿੱਤ ਲਈ ਮੋਦੀ ਵਲੋਂ ਦਿਤੇ ਗਏ ਦਾਨ ਨੂੰ ਰੇਖਾਂਕਿਤ ਕਰਦੇ ਹੋਏ ਸੂਤਰਾਂ ਨੇ ਦਸਿਆ ਕਿ 2019 'ਚ ਕੁੰਭ ਮੇਲੇ 'ਚ ਸਫ਼ਾਈ ਕਰਮੀਆਂ ਦੇ ਕਲਿਆਣ ਲਈ ਬਣਾਏ ਗਏ ਫੰਡ 'ਚ ਪ੍ਰਧਾਨ ਮੰਤਰੀ ਨੇ ਅਪਣੀ ਨਿੱਜੀ ਬਚਤ 'ਚੋਂ 21 ਲੱਖ ਰੁਪਏ ਦਾਨ imageimageਦਿਤੇ ਸਨ।
ਸੂਤਰਾਂ ਨੇ ਕਿਹਾ ਕਿ ਦਖਣੀ ਕੋਰੀਆ 'ਚ 2019 'ਚ ਸਿਓਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਤੋਂ ਪ੍ਰਧਾਨ ਮੰਤਰੀ ਨੇ ਪੁਰਸਕਾਰ 'ਚ ਮਿਲੀ 1.30 ਕਰੋੜ ਰੁਪਏ ਦੀ ਰਾਸ਼ੀ ਨੂੰ ਨਮਾਮਿ ਗੰਗੇ ਪ੍ਰਾਜੈਕਟ 'ਚ ਦਾਨ ਦੇਣ ਦਾ ਐਲਾਨ ਕੀਤਾ ਸੀ। ਸੂਤਰਾਂ ਅਨੁਸਾਰ, ਮੋਦੀ ਵਲੋਂ ਲੋਕ ਕਲਿਆਣ ਲਈ ਦਿਤੇ ਗਏ ਦਾਨ ਦੀ ਕੁਲ ਰਾਸ਼ੀ ਹੁਣ 103 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।                       (ਪੀ.ਟੀ.ਆਈ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement