ਪੁਲਿਸ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ’ਤੇ FIR ਦਰਜ ਕੀਤੀ ਹੈ।
ਇੰਦੌਰ: ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਾਬ ਛਿੜਕ ਕੇ 5 ਬੇਸਹਾਰਾ ਕੁੱਤਿਆਂ (5 helpless dogs) ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ’ਤੇ FIR ਦਰਜ ਕੀਤੀ ਹੈ। ਬੇਰਹਿਮੀ ਦੀ ਇਸ ਘਟਨਾ 'ਤੇ ਗੁੱਸੇ 'ਚ ਆਏ ਪਸ਼ੂ ਪ੍ਰੇਮੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਪਸ਼ੂ ਹਿਤੈਸ਼ੀ ਸੰਗਠਨ ਪੀਪਲ ਫਾਰ ਐਨੀਮਲਸ (People for Animals) ਦੇ ਇੰਦੌਰ ਯੂਨਿਟ ਦੇ ਪ੍ਰਧਾਨ ਪ੍ਰਿਆਂਸ਼ੂ ਜੈਨ ਨੇ ਕਿਹਾ ਕਿ ਸਾਨੂੰ ਸਾਡੀ ਹੈਲਪਲਾਈਨ 'ਤੇ ਸੂਚਨਾ ਮਿਲੀ ਸੀ ਕਿ ਉਜੈਨ ਦੇ ਨਾਗਝੀਰੀ ਥਾਣਾ ਖੇਤਰ ਵਿਚ ਅਣਜਾਣ ਲੋਕਾਂ ਨੇ 5 ਬੇਸਹਾਰਾ ਕੁੱਤਿਆਂ ਦੇ ਮੂੰਹ 'ਤੇ ਤੇਜ਼ਾਬ (Acid) ਛਿੜਕ ਦਿੱਤਾ, ਜਿਸ ਕਰ ਕੇ ਜ਼ਖਮੀ ਜਾਨਵਰ ਦਰਦ ਨਾਲ ਚੀਕ ਰਹੇ ਸਨ।
ਹੋਰ ਪੜ੍ਹੋ: 2022 Elections: ਪੰਜਾਬ 'ਚ ਬਣ ਸਕਦੀ ਹੈ AAP ਦੀ ਸਰਕਾਰ! ਮਿਲ ਸਕਦੀਆਂ ਨੇ 35.1 ਫੀਸਦੀ ਵੋਟਾਂ
ਉਨ੍ਹਾਂ ਨੇ ਦੱਸਿਆ ਕਿ ਸਥਾਨਕ ਨਾਗਰਿਕਾਂ ਨੇ ਪੰਜ ਕੁੱਤਿਆਂ ਦਾ ਇਲਾਜ ਨਜ਼ਦੀਕੀ ਪਸ਼ੂ ਹਸਪਤਾਲ ਵਿਚ ਕਰਵਾਇਆ। ਪਰ 4 ਤੋਂ 8 ਸਾਲ ਦੀ ਉਮਰ ਦੇ ਇਨ੍ਹਾਂ ਜਾਨਵਰਾਂ ਦੀ ਜਾਨ ਬਚਾਈ ਨਹੀਂ ਜਾ ਸਕੀ। ਜੈਨ ਨੇ ਦੱਸਿਆ ਕਿ ਇੰਦੌਰ ਤੋਂ ਕਰੀਬ 50 ਕਿਲੋਮੀਟਰ ਦੂਰ ਨਾਗਝਿਰੀ ਪਹੁੰਚਣ ਤੋਂ ਬਾਅਦ, ਉਹ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਅਣਮਨੁੱਖੀ (InHuman Act) ਘਟਨਾ ਦਾ ਵੇਰਵਾ ਦਿੱਤਾ। ਇਸ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਸਥਾਨਕ ਪੁਲਿਸ ਸਟੇਸ਼ਨ ਵਿਖੇ IPC ਦੀ ਧਾਰਾ 428 ਅਤੇ 429 ਦੇ ਅਧੀਨ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ FIR ਦਰਜ ਕੀਤੀ ਗਈ।
ਹੋਰ ਵੀ ਪੜੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ
ਉਨ੍ਹਾਂ ਕਿਹਾ ਕਿ, “ਬਹੁਤ ਸਾਰੇ ਪਸ਼ੂ ਪ੍ਰੇਮੀ ਬੇਸਹਾਰਾ ਕੁੱਤਿਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਨੂੰ ਲੈ ਕੇ ਗੁੱਸੇ ਵਿਚ ਹਨ। ਅਸੀਂ ਚਾਹੁੰਦੇ ਹਾਂ ਕਿ ਪੁਲਿਸ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਗ੍ਰਿਫ਼ਤਾਰ ਕਰੇ।” ਇਸ ਦੌਰਾਨ, ਮਾਮਲੇ ਦੀ ਜਾਂਚ ਕਰ ਰਹੇ ਨਾਗਝਿਰੀ ਥਾਣੇ ਦੇ ਸਬ-ਇੰਸਪੈਕਟਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਬੇਸਹਾਰਾ ਕੁੱਤਿਆਂ ਨੂੰ ਤੇਜ਼ਾਬ ਛਿੜਕ ਕੇ ਮਾਰਿਆ ਸੀ, ਉਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਹ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।