CBI ਜਾਂਚ ਲਈ ਸੋਨਾਲੀ ਫੋਗਾਟ ਦੇ ਪਰਿਵਾਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ
Published : Sep 4, 2022, 9:39 am IST
Updated : Sep 4, 2022, 11:17 am IST
SHARE ARTICLE
Sonali Phogat's family knocked the High Court's door
Sonali Phogat's family knocked the High Court's door

ਗੋਆ ਪੁਲਿਸ ਦੀ ਜਾਂਚ ਤੋਂ ਨਹੀਂ ਸਤੁਸ਼ਟ ਸੋਨਾਲੀ ਫੋਗਾਟ ਦਾ ਪਰਿਵਾਰ

 

ਕਰਨਾਲ: ਭਾਜਪਾ ਲੀਡਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ’ਚ ਸੀਬੀਆਈ ਜਾਂਚ ਨੂੰ ਲੈ ਕੇ ਪਰਿਵਾਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਰਿਵਾਰ ਵਲੋਂ ਮੰਗਲਵਾਰ ਨੂੰ ਹਾਈਕੋਰਟ ’ਚ ਰਿਟ ਦਾਇਰ ਕੀਤੀ ਜਾਵੇਗੀ। ਇਸ ਤੋਂ ਇਲਾਵਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਸ ਬਾਰੇ ਪੱਤਰ ਲਿਖ ਕੇ ਦਿੱਤਾ ਗਿਆ ਹੈ।

ਇਸ ਬਾਰੇ ਸੋਨਾਲੀ ਫੋਗਾਟ ਦੇ ਭਾਣਜੇ ਵਿਕਾਸ ਨੇ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਸੋਨਾਲੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੋਆ ਪੁਲਿਸ ਸਿਰਫ਼ ਟਾਈਮ ਪਾਸ ਕਰ ਰਹੀ ਹੈ। ਪ੍ਰਦੇਸ਼ ਸਰਕਾਰ ਵੀ ਸੀਬੀਆਈ ਜਾਂਚ ਨੂੰ ਲੈ ਕੇ ਚਿੰਤਿਤ ਨਹੀਂ ਹੈ। ਸੀਐੱਮ ਨੂੰ ਦੁਆਰਾ ਮਿਲਣ ਦਾ ਸਮਾਂ ਵੀ ਲਿਆ ਗਿਆ ਹੈ।
ਜੇਕਰ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੁੰਦੀ ਤਾਂ ਆਰੋਪੀ ਸੁਧੀਰ ਨੂੰ ਗੋਆ ਪੁਲਿਸ ਆਪਣੇ ਨਾਲ ਲੈ ਕੇ ਆਉਂਦੀ। ਇਹ ਸਭ ਕੁੱਝ ਗੋਆ ਪੁਲਿਸ ਦੁਆਰਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਸੀਬੀਆਈ ਜਾਂਚ ਨੂੰ ਲੈ ਕੇ ਪ੍ਰਦੇਸ਼ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਗੱਲ ਬਾਤ ਕਰ ਚੁੱਕੇ ਹਨ। ਫਾਰਮ ਹਾਊਸ ’ਤੇ ਆਏ ਕਈ ਭਾਜਪਾ ਨੇਤਾ ਗੁਹਾਰ ਲਗਾ ਚੁੱਕੇ ਹਨ। ਮਗਰ ਉਸ ਤੋਂ ਬਾਅਦ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ ਜਾ ਰਹੀ।

ਸੋਨਾਲੀ ਫੋਗਾਟ ਦੇ ਪਤੀ ਸੰਜੇ ਫੋਗਾਟ ਦੇ ਭਤੀਜੇ ਐਡਵੋਕੇਟ ਵਿਕਾਸ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ ਨਹੀਂ ਕੀਤੀ ਹੈ। ਹੁਣ ਸੀਬੀਆਈ ਜਾਂਚ ਲਈ ਹਾਈ ਕੋਰਟ ਜਾਣਗੇ।  ਵਿਕਾਸ ਦਾ ਕਹਿਣਾ ਹੈ ਕਿ ਸਰਕਾਰ ਦੋਸ਼ੀ ਸੁਧੀਰ ਦੀ ਹੀ ਮਦਦ ਕਰ ਰਹੀ ਹੈ।

ਸੋਨਾਲੀ ਦੇ ਭਰਾ ਰਿੰਕੂ ਢਾਕਾ ਦਾ ਕਹਿਣਾ ਹੈ ਕਿ ਉਹ ਗੋਆ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਜਾਂਚ ਲਈ ਆਈ ਗੋਆ ਪੁਲਿਸ ਸੰਪੱਤੀ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਗੋਆ ਪੁਲਿਸ ਦਾ ਇੱਥੇ ਆਉਣ ਦਾ ਮਕਸਦ ਸਿਰਫ਼ ਟਾਈਮ ਪਾਸ ਕਰਨਾ ਹੈ। ਸੋਨਾਲੀ ਦੀ ਮੌਤ ਤੋਂ ਬਾਅਦ ਦੋ ਦਿਨਾਂ ਤੱਕ ਮੁਲਜ਼ਮ ਸੁਧੀਰ ਨੇ ਉਸ ਦਾ ਮੋਬਾਈਲ ਫ਼ੋਨ ਆਪਣੇ ਕੋਲ ਰੱਖਿਆ। ਗੋਆ ਪੁਲਿਸ ਸੁਧੀਰ ਦੇ ਮੋਬਾਈਲ ਫ਼ੋਨ ਦੀ ਰਿਕਾਰਡਿੰਗ ਵੀ ਚੈੱਕ ਨਹੀਂ ਕਰ ਸਕੀ ਹੈ। ਰਿਕਾਰਡਿੰਗ ਦੀ ਜਾਂਚ ਕਰੀਏ ਤਾਂ ਪਤਾ ਲੱਗ ਸਕਦਾ ਹੈ ਕਿ ਸੋਨਾਲੀ ਦੀ ਮੌਤ ਤੋਂ ਬਾਅਦ ਸੁਧੀਰ ਨੇ ਕਿਸ ਨਾਲ ਸੰਪਰਕ ਕੀਤਾ ਸੀ। ਗੋਆ ਸਰਕਾਰ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਤਿੰਨ ਦਿਨ ਬਾਅਦ ਗੋਆ ਪੁਲਿਸ ਨੇ ਸੁਧੀਰ ਅਤੇ ਸੁਖਵਿੰਦਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਇਸ ਦੇ ਬਾਵਜੂਦ ਪੁਲਿਸ ਇਸ ਕਤਲ ਕੇਸ ਦੀ ਕੋਈ ਜਾਂਚ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀਐੱਮ ਤੋਂ ਸਮਾਂ ਮਿਲਣ ਤੋਂ ਬਾਅਦ ਉਹ ਉਨ੍ਹਾਂ ਨੂੰ ਦੁਬਾਰਾ ਮਿਲਣਗੇ।

ਦੱਸ ਦੇਈਏ ਕਿ ਹਿਸਾਰ ਤੋਂ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ਵਿਚ ਮੌਤ ਹੋ ਗਈ ਸੀ। ਉੱਥੇ ਹੀ ਗੋਆ ਪੁਲਿਸ ਨੇ ਸੋਨਾਲੀ ਦੇ ਭਰਾ ਦੇ ਬਿਆਨ 'ਤੇ ਉਸ ਦੇ ਪੀਏ ਸੁਧੀਰ ਸਾਂਗਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗੋਆ ਪੁਲਿਸ ਮਾਮਲੇ ਦੀ ਜਾਂਚ ਲਈ ਚਾਰ ਦਿਨਾਂ ਤੋਂ ਹਿਸਾਰ ਵਿਚ ਸੀ।

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement