
ਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ
Tamil Nadu News : ਈਸਟ ਕੋਸਟ ਰੋਡ 'ਤੇ ਬੁੱਧਵਾਰ ਨੂੰ ਇੱਕ ਕਾਰ ਦੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟੱਕਰ ਹੋਣ ਕਾਰਨ ਕਾਰ 'ਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ ਅਤੇ ਫਿਰ ਸੰਤੁਲਨ ਗੁਆ ਕੇ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਨਾਲ ਕਾਰ 'ਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਬੁੱਧਵਾਰ ਤੜਕੇ ਈਸੀਆਰ ਵਿੱਚ ਸੇਮਨਚੇਰੀ ਕੁੱਪਮ ਵਿੱਚ ਵਾਪਰੀ। ਮੁਹੰਮਦ ਆਸ਼ਿਕ 3 ਸਤੰਬਰ ਨੂੰ ਮਲੇਸ਼ੀਆ ਤੋਂ ਚੇਨਈ ਪਰਤਿਆ ਸੀ। ਉਹ ਆਪਣੇ ਤਿੰਨ ਦੋਸਤਾਂ ਨਾਲ ਪੁਡੂਚੇਰੀ-ਚੇਨਈ ਹਾਈਵੇਅ 'ਤੇ ਸ਼ਹਿਰ ਵੱਲ ਜਾ ਰਿਹਾ ਸੀ।
ਬਾਕੀ ਤਿੰਨ ਮ੍ਰਿਤਕਾਂ ਦੀ ਪਛਾਣ ਆਦਿਲ ਮੁਹੰਮਦ, ਅਸਲਫ ਅਹਿਮਦ ਅਤੇ ਸੁਲਤਾਨ ਵਜੋਂ ਹੋਈ ਹੈ। ਖ਼ਰਾਬ ਹੋਣ ਕਾਰਨ ਸੜਕ ਕਿਨਾਰੇ ਖੜ੍ਹਾ ਟਰੱਕ ਸ਼ਹਿਰ ਦੇ ਮਾਈਲਾਪੁਰ ਸਥਿਤ ਟਰਾਂਸਪੋਰਟ ਕੰਪਨੀ ਦਾ ਹੈ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।