
ਭਾਰਤੀ ਫ਼ੌਜ ’ਚ ਨਿਕਲੀ ਧਾਰਮਿਕ ਅਹੁਦਿਆਂ ਲਈ 152 ਅਸਾਮੀਆਂ
ਨਵੀਂ ਦਿੱਲੀ: ਭਾਰਤੀ ਫੌਜ ਵਿਚ ਧਾਰਮਿਕ ਅਹੁਦਿਆਂ ਲਈ ਅਸਾਮੀਆਂ ਨਿਕਲੀਆਂ ਹੋਈਆਂ ਹਨ। ਦਰਅਸਲ ਭਾਰਤੀ ਫੌਜ ਨੂੰ ਧਾਰਮਕਿ ਅਹੁਦਿਆਂ ਲਈ 152 ਉਮੀਦਵਾਰਾਂ ਦੀ ਭਾਲ ਹੈ। ਇਹਨਾਂ ਅਸਾਮੀਆਂ ਲਈ ਕੇਵਲ ਮਰਦ ਉਮੀਦਵਾਰ ਹੀ ਅਰਜ਼ੀਆਂ ਦੇ ਸਕਦੇ ਹਨ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਜੂਨੀਅਰ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਗ੍ਰੰਥੀ,ਪਾਦਰੀ,ਪੰਡਿਤ ਅਤੇ ਮੋਲਵੀ ਇਹਨਾਂ ਅਹੁਦਿਆ ਲਈ ਅਰਜੀਆ ਦੇ ਸਕਦੇ ਹਨ।
Army
ਆਨਲਾਈਨ ਅਰਜੀਆਂ ਦੇਣ ਦੀ ਆਖਰੀ ਤਰੀਕ 29 ਅਕਤੂਬਰ ਹੈ। ਜਦਕਿ ਡਾਕ ਰਾਹੀ ਅਰਜ਼ੀਆ ਨੂੰ 20 ਨਵੰਬਰ ਤੱਕ ਪ੍ਰਵਾਨ ਕੀਤਾ ਜਾਵੇਗਾ। ਹੁਣ ਤੁਹਾਨੂੰ ਦੱਸਦੇ ਆ ਕਿ ਭਾਰਤੀ ਫੌਜ ਨੂੰ ਕਿੰਨੇ ਪੰਡਿਤ, ਮੋਲਵੀ, ਗ੍ਰੰਥੀ ਅਤੇ ਪਾਦਰੀ ਚਾਹੀਦੇ ਹਨ। ਦਰਅਸਲ ਭਾਰਤੀ ਫੋਜ ਨੂੰ 9 ਸਿੱਖ ਗ੍ਰੰਥੀ,4 ਮਸੀਹੀ ਪਾਦਰੀ,9 ਮਸਲਿਮ ਸੁਨੀ ਮੌਲਵੀ,1 ਸਿਆ ਮੋਲਵੀ ਅਤੇ 118 ਹਿੰਦੂ ਪੰਡਿਤਾਂ ਦੀ ਜ਼ਰੂਰਤ ਹੈ। ਜਦਕਿ ਗੋਰਖਾ ਰੈਜੀਮੈਂਟ ਲਈ 7 ਵੱਖਰੇ ਪੰਡਿਤਾਂ ਅਤੇ 4 ਬੋਧੀ ਸਨਯਾਸੀ ਉਮੀਦਵਾਰਾਂ ਦੀ ਜ਼ਰੂਰਤ ਹੈ।
Ruquiremnets
ਹੁਣ ਤੁਹਾਨੂੰ ਦੱਸਦੇ ਆ ਕਿ ਇਹਨਾਂ ਅਸਾਮੀਆਂ ਦੇ ਉਮੀਦਵਾਰਾਂ ਲਈ ਭਾਰਤੀ ਫੌਜ ਨੇ ਕੀ ਯੋਗਤਾ ਰੱਖੀ ਹੈ। ਦਰਅਸਲ ਉਮੀਦਵਾਰ ਵੱਲੋ ਕਿਸੇ ਵੀ ਮਾਨਤਾ ਪ੍ਰਾਪਤ ਅਦਾਰੇ ਤੋਂ Graduation ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਗ੍ਰੰਥੀ ਦੀ ਅਸਾਮੀ ਲਈ ਸਿੱਖ ਉਮੀਦਵਾਰ ਨੇ ਪੰਜਾਬੀ ਭਾਸ਼ਾ ਵਿਚ ਗਿਆਨੀ ਦੀ ਡਿਗਰੀ ਹਾਸਿਲ ਕੀਤੀ ਹੋਵੇ। ਇੰਝ ਹੀ ਮਸੀਹੀ ਉਮੀਦਵਾਰ ਨੇ ਚਰਚ ਦੇ ਉਚਿਤ ਅਧਿਕਾਰੀ ਤੋਂ ਪਾਦਰੀ ਦਾ ਅਹੁਦਾ ਹਾਸਿਲ ਕੀਤਾ ਹੋਵੇ ਜੋ ਹਾਲੇ ਵੀ ਸਥਾਨਿਕ ਬਿਸ਼ਪ ਦੀ ਪ੍ਰਵਾਨਗੀ ਸੂਚੀ ਵਿੱਚ ਵੀ ਸ਼ਾਮਿਲ ਹੋਣਾ ਚਾਹੀਦਾ ਹੈ।
Salary
ਇਵੇਂ ਹੀ ਪੰਡਿਤ ਦੀ ਅਸਾਮੀ ਲਈ ਹਿੰਦੂ ਉਮੀਦਵਾਰਾ ਨੇ ਸੰਸਕ੍ਰਿਤ ਭਾਸ਼ਾ ਵਿਚ ਆਚਾਰਿਆ ਜਾ ਸ਼ਾਸ਼ਤਰੀ ਦੀ ਡਿਗਰੀ ਹਾਸਿਲ ਕੀਤੀ ਹੋਵੇ। ਇਸ ਦੇ ਨਾਲ ਹੀ ਕਰਮ ਕਾਂਡ ਵਿਚ ਇੱਕ ਸਾਲ ਦਾ ਡਿਪਲੋਮਾ ਵੀ ਹੋਣਾ ਚਾਹੀਦਾ ਹੈ ਅਤੇ ਮੁਸਲਿਮ ਮੋਲਵੀ ਵੱਲੋ ਵੀ ਅਰਬੀ ਵਿਚ ਮੌਲਵੀ ਆਲਮ ਜਾ ਉਰਦੂ ਵਿਚ ਅਦੀਬ ਆਲਮ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਧਾਰਮਿਕ ਅਹੁਦਿਆ ਲਈ ਚੁਣੇ ਜਾਣ ਵਾਲੇ ਹਰ ਉਮੀਦਵਾਰ ਦੀ ਤਨਖਾਹ 35,400 ਰੁਪਏ ਤੋਂ ਲੈ ਕੇ1,12,400 ਰੁਪਏ ਤੱਖਕ ਹੋਵੇਗੀ। ਉਸ ਦੇ ਨਾਲ ਉਸ ਨੂੰ ਹੋਰ ਭੱਤੇ ਵੀ ਮਿਲਣਗੇ। ਅਰਜ਼ੀ ਦੇਣ ਵਾਲੇ ਹਰ ਉਮੀਦਵਾਰ ਦੀ ਉਮਰ 25 ਸਾਲ ਤੋ ਲੈ ਕੇ 34 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਦਾ ਜਨਮ 1 ਅਕਤੂਬਰ 1986 ਤੋਂ 30 ਸਤੰਬਰ 1995 ਦੇ ਵਿਚਕਾਰ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।