
ਇਹ ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਹੈ। ਲਖਨਊ ਤੋਂ ਦਿੱਲੀ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,310 ਰੁਪਏ ਹੈ।
ਲਖਨਊ- ਭਾਰਤ ਵਿਚ ਪ੍ਰਾਈਵੇਟ ਰੇਲ–ਗੱਡੀਆਂ ਦੀ ਸ਼ੁਰੂਆਤ ਵੀ ਹੋ ਗਈ ਹੈ। ਅੱਜ ਪਹਿਲੀ ਨਿਜੀ ਤੇਜਸ ਟ੍ਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਲਖਨਊ ਤੋਂ ਦਿੱਲੀ ਤੱਕ ਜਾਵੇਗੀ। ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇਸ਼ ਦੀ ਇਸ ਪਹਿਲੀ ਪ੍ਰਾਈਵੇਟ ਟ੍ਰੇਨ ਨੂੰ ਰਵਾਨਾ ਕੀਤਾ। ਇਸ ਟ੍ਰੇਨ ਲਈ ਬੁਕਿੰਗ ਬੀਤੀ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ।
india s first private train will run from lucknow to delhi
ਇਹ ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਹੈ। ਲਖਨਊ ਤੋਂ ਦਿੱਲੀ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,310 ਰੁਪਏ ਹੈ। ਵਾਪਸੀ ਲਈ ਏਸੀ ਚੇਅਰ ਕਾਰ ਲਈ 1,280 ਰੁਪਏ ਤੇ ਐਗਜ਼ੀਕਿਊਟਿਵ ਕਾਰ ਦਾ ਕਿਰਾਇਆ 2,450 ਰੁਪਏ ਹੈ। ਰੇਲ ਅਧਿਕਾਰੀ ਨੇ ਦੱਸਿਆ ਕਿ ਲਖਨਊ ਤੋਂ ਕਾਨਪੁਰ ਤੱਕ ਦਾ ਸਫ਼ਰ ਏਸੀ ਚੇਅਰ ਕਾਰ ਵਿਚ ਸਿਰਫ਼ 320 ਰੁਪਏ ’ਚ ਕੀਤਾ ਜਾ ਸਕੇਗਾ।
ਐਗਜ਼ੀਕਿਊਟਿਵ ਚੇਅਰ ਕਾਰ ਲਈ ਯਾਤਰੀਆਂ ਨੂੰ 630 ਰੁਪਏ ਕਿਰਾਇਆ ਦੇਣਾ ਹੋਵੇਗਾ। ਦਿੱਲੀ ਤੋਂ ਕਾਨਪੁਰ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,155 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,155 ਰੁਪਏ ਹੋਵੇਗਾ। ਲਖਨਊ ਤੋਂ ਗ਼ਾਜ਼ੀਆਬਾਦ ਲਈ ਏਸੀ ਚੇਅਰ ਕਾਰ ਦਾ ਕਿਰਾਇਆ 1,125 ਰੁਪਏ ਤੇ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2,310 ਰੁਪਏ ਦੇਣਾ ਹੋਵੇਗਾ।
india s first private train will run from lucknow to delhi
ਇਹ ਟ੍ਰੇਨ ਲਖਨਊ ਤੋਂ ਦਿੱਲੀ ਦਾ ਸਫ਼ਰ 6 ਘੰਟੇ 15 ਮਿੰਟਾਂ ਵਿਚ ਤੈਅ ਕਰੇਗੀ। ਲਖਨਊ ਤੋਂ ਤੇਜਸ ਰੇਲ ਸਵੇਰੇ 6:10 ਵਜੇ ਚੱਲ ਕੇ 12:25 ਤੱਕ ਯਾਤਰੀਆਂ ਨੂੰ ਦਿੱਲੀ ਪਹੁੰਚਾ ਦੇਵੇਗੀ। ਇਹ ਰੇਲ ਸਿਰਫ਼ ਕਾਨਪੁਰ ਤੇ ਗ਼ਾਜ਼ੀਆਬਾਦ ’ਚ ਹੀ ਰੁਕੇਗੀ। ਤੇਜਸ ਭਾਰਤੀ ਟ੍ਰੇਨ IRCTC ਵੱਲੋਂ ਚਲਾਈ ਜਾਣ ਵਾਲੀ ਪਹਿਲੀ ਟ੍ਰੇਨ ਹੈ।