
ਭਾਰਤੀ ਹਵਾਈ ਫ਼ੌਜ ਮੁਖੀ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਮੰਨਿਆ ਕਿ ਪਾਕਿਸਤਾਨ...
ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਮੁਖੀ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਮੰਨਿਆ ਕਿ ਪਾਕਿਸਤਾਨ ਦੇ ਨਾਲ ਹਵਾਈ ਸੰਘਰਸ਼ ਦੌਰਾਨ ਅਪਣੇ ਹੀ Mi-17 v5 ਹੈਲੀਕਾਪਟਰ ਨੂੰ ਮਾਰ ਸੁੱਟਣਾ ਬਹੁਤ ਵੱਡੀ ਗਲਤੀ ਸੀ। ਜੰਮੂ-ਕਸ਼ਮੀਰ ਦੇ ਬੜਗਾਮ ਵਿਚ ਬੀਤੀ 27 ਫ਼ਰਵਰੀ ਨੂੰ ਹੋਈ ਇਸ ਦੁਰਘਟਨਾ ਵਿਚ ਭਾਰਤੀ ਹਵਾਈ ਫ਼ੌਜ ਦੇ ਛੇ ਜਵਾਨ ਅਤੇ ਇਕ ਆਮ ਨਾਗਰਿਕ ਦੀ ਮੌਤ ਹ ਗਈ ਸੀ। ਹਵਾਈ ਫ਼ੌਜ ਮੁਖੀ ਨੇ ਦੇਸ਼ ਨੂੰ ਭਰੋਸਾ ਦਿਵਾਇਆ ਕਿ ਅਜਿਹੀ ਗਲਤੀ ਭਵਿੱਖ ਵਿਚ ਕਦੇ ਨਹੀਂ ਹੋਵੇਗੀ।
Air Force
ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਅੱਜ ਹਵਾਈ ਫ਼ੌਜ ਦਿਵਸ ‘ਤੇ ਆਯੋਜਿਤ ਪ੍ਰੈਸ ਕਾਂਨਫਰੰਸ ਵਿਚ ਕਿਹਾ, ‘ਕੋਰਟ ਆਫ਼ ਇਨਕਿਉਰੀ’ ਪੂਰੀ ਹੋ ਚੁੱਕੀ ਹੈ। ਸਾਡੀ ਹੀ ਮਿਜ਼ਾਇਲ ਨਾਲ ਸਾਡਾ ਚਾਪਰ ਕ੍ਰੈਸ਼ ਹੋਇਆ ਹੈ, ਇਹ ਸਾਡੀ ਹੀ ਗਲਤੀ ਸੀ। ਅਸੀਂ ਦੋ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਾਂਗੇ। ਅਸੀਂ ਸਵੀਕਾਰ ਕਰਦੇ ਹਾਂ ਕਿ ਇਹ ਸਾਡੀ ਵੱਡੀ ਗਲਤੀ ਸੀ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਜਿਹੀ ਗਲਤੀ ਭਵਿੱਖ ਵਿਚ ਕਦੇ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਇਸ ਮਾਮਲੇ ਵਿਚ ਦੋ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ, ਕਿ ਸਾਡੀ ਮਿਜ਼ਾਇਲ ਨੇ ਹੀ ਹੈਲੀਕਾਪਟਰ ਨੂੰ ਮਾਰ ਸੁੱਟਿਆ।
Balakot airstrike
ਇਸਦੀ ਪੁਸ਼ਟੀ ਹੋ ਚੁੱਕੀ ਹੈ। ਪ੍ਰਸਾਸ਼ਨਿਕ ਅਤੇ ਅਨੁਸਾਸ਼ਨਿਕ ਕਾਰਵਾਈ ਕੀਤੀ ਜਾ ਰਹੀ ਹੈ। ਜਰੂਰੀ ਕਦਮ ਚੁੱਕੇ ਜਾ ਰਹੇ ਹਨ ਤਾਂਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ। ਬਾਲਾਕੋਟ ਸਟ੍ਰਾਇਕ ਵਿਚ ਬੁਖਲਾਇਆ ਪਾਕਿਸਤਾਨ ਇਕ ਦਿਨ ਬਾਅਦ ਜਦ ਅਪਣਾ ਜਹਾਜ਼ ਭਾਰਤੀ ਸਰਹੱਦ ਦੇ ਅੰਦਰ ਭੇਜਿਆ ਤਾਂ ਭਆਰਤ ਨੇ ਉਸਦਾ ਮੂੰਹਤੋੜ ਜਵਾਬ ਦਿੱਤਾ।
BS dhanoa
ਉਸ ਦੋ ਪਾਸੇ ਸੰਘਰਸ਼ ਦੌਰਾਨ ਭਾਰਤੀ ਫ਼ੌਜ ਦਾ ਐਮਆਈ 17 ਵੀ5 ਹੈਲੀਕਾਪਟਰ ਸ੍ਰੀਨਗਰ ਦੇ ਕੋਲ ਬੜਗਾਮ ਇਲਾਕੇ ਵਿਚ ਡਿੱਗ ਗਿਆ। ਘਟਨਾ ਦੀ ਜਾਂਚ ਵਿਚ ਪਤਾ ਚੱਲਿਆ ਕਿ ਹੈਲੀਕਾਪਟਰ ਨੂੰ ਭਾਰਤੀ ਫ਼ੌਜ ਦੇ ਸ੍ਰੀਨਗਰ ਏਅਰ ਬੇਸ ਤੋਂ ਸਪਾਇਡਰ ਏਅਰ ਡਿਫੇਂਸ ਮਿਜ਼ਾਇਲ ਦੇ ਜ਼ਰੀਏ ਨਿਸ਼ਾਨਾ ਬਣਾਇਆ ਗਿਆ ਸੀ। ਸਿਸਟਮ ਨੂੰ ਹੈਂਡਲ ਕਰਨ ਵਾਲੇ ਹਵਾਈ ਫ਼ੌਜ ਅਧਿਕਾਰੀਆਂ ਨੂੰ ਲੱਗਿਆ ਕਿ ਇਹ ਅਪਣਾ ਹੈਲੀਕਾਪਟਰ ਨਹੀਂ, ਬਲਕਿ ਦੁਸ਼ਮਣ ਵੱਲੋਂ ਛੱਡੀ ਗਈ ਮਿਜ਼ਾਇਲ ਹੈ।
Air Strike
ਹੈਲੀਕਾਪਟਰ ਨੇ 10 ਮਿੰਟ ਪਹਿਲਾ ਹੀ ਉਡਾਨ ਭਰੀ ਸੀ। ਉਸਦੇ ਮਲਬੇ ਦੀ ਵੀਡੀਓ ਵਿਚ ਜਲੀਆਂ ਹੋਈਆਂ ਲਾਸ਼ਾਂ ਅਤੇ ਉੱਥੇ ਉੱਡਦਾ ਹੋਇਆ ਧੂੰਆਂ ਦੇਖਿਆ ਗਿਆ ਸੀ। ਦਰਅਸਲ, ਮਿਜ਼ਾਇਲ ਦੀ ਜਦ ‘ਚ ਆਉਂਦੇ ਹੀ ਹੈਲੀਕਾਪਟਰ ਦੇ ਦੋ ਟੁਕੜੇ ਹੋ ਗਏ ਸੀ ਅਤੇ ਉਸਨੇ ਤੁਰੰਤ ਅੱਗ ਫੜ ਲਈ ਸੀ।