
ਮੱਧਪ੍ਰਦੇਸ਼ ਦੇ ਗਵਾਲੀਅਰ 'ਚ ਅੱਜ ਹਵਾਈ ਫੌਜ ਦਾ ਮਿਗ 21 ਟਰੇਨਰ ਜਹਾਜ਼ ਕ੍ਰੈਸ਼ ਹੋ ਗਿਆ। ਏਅਰਕ੍ਰਾਫਟ 'ਚ ਮੌਜੂਦ ਦੋਹਾਂ ਪਾਇਲਟਾਂ..
ਨਵੀਂ ਦਿੱਲੀ : ਮੱਧਪ੍ਰਦੇਸ਼ ਦੇ ਗਵਾਲੀਅਰ 'ਚ ਅੱਜ ਹਵਾਈ ਫੌਜ ਦਾ ਮਿਗ 21 ਟਰੇਨਰ ਜਹਾਜ਼ ਕ੍ਰੈਸ਼ ਹੋ ਗਿਆ। ਏਅਰਕ੍ਰਾਫਟ 'ਚ ਮੌਜੂਦ ਦੋਹਾਂ ਪਾਇਲਟਾਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਗਿਆ ਅਤੇ ਉਹ ਸੁਰੱਖਿਅਤ ਹਨ। ਪਲੇਨ ਆਪਣੀ ਰੂਟੀਨ ਗਸ਼ਤ 'ਤੇ ਸੀ। ਇਸ ਜਹਾਜ਼ 'ਚ ਇਕ ਗਰੁੱਪ ਕੈਪਟਨ ਅਤੇ ਇਕ ਸਕਵਾਰਡਨ ਲੀਡਰ ਬੈਠੇ ਸਨ। ਇਸ ਸਾਲ ਮਿਗ ਕ੍ਰੈਸ਼ ਹੋਣ ਦੀ ਇਹ ਤੀਜੀ ਘਟਨਾ ਹੈ।
Fighter plane crashed
ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਦੋਵੇਂ ਪਾਇਲਟ ਸੁਰੱਖਿਅਤ ਨਿਕਲਣ 'ਚ ਕਾਮਯਾਬ ਰਹੇ। ਜਾਣਕਾਰੀ ਅਨੁਸਾਰ ਜਹਾਜ਼ ਨਿਯਮਿਤ ਮਿਸ਼ਨ 'ਤੇ ਸੀ ਅਤੇ ਸਵੇਰੇ ਕਰੀਬ 10 ਵਜੇ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਆਈਏਐਫ ਨੇ ਦੁਰਘਟਨਾ ਦੇ ਕਾਰਨ ਦਾ ਪਤਾ ਲਗਾਉਣ ਲਈ 'Court of inquiry’ ਦੇ ਆਦੇਸ਼ ਦਿੱਤੇ ਹਨ।
Madhya Pradesh: MiG 21 Trainer aircraft of the Indian Air Force crashed in Gwalior, today. Both the pilots, including a Group Captain and a squadron leader, managed to eject safely. pic.twitter.com/Gdmik5RhTN
— ANI (@ANI) September 25, 2019
ਦੱਸ ਦਈਏ ਕਿ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਜੂਨ 2019 'ਚ ਕਿਹਾ ਸੀ ਕਿ ਭਾਰਤੀ ਹਵਾਈ ਫੌਜ ਨੇ 2016 ਤੋਂ ਬਾਅਦ ਤੋਂ ਦੁਰਘਟਨਾਵਾਂ 'ਚ 15 ਲੜਾਕੂ ਜੈੱਟ ਅਤੇ ਹੈਲੀਕਾਪਟਰ ਸਮੇਤ 27 ਜਹਾਜ਼ ਖੋਹ ਦਿੱਤੇ। ਪਾਕਿਸਤਾਨ ਦੇ ਨਾਲ ਹੋਈ ਡਾਗ ਫਾਇਟ ਦੌਰਾਨ ਹਾਦਸਾਗ੍ਰਸਤ ਹੋਏ ਕਮਾਂਡਰ ਅਭਿਨੰਦਨ ਵਰਤਮਾਨ ਦੇ ਮਿਗ - 21 'ਚ ਨੂੰ ਵੀ ਇਸ ਆਂਕੜਿਆਂ 'ਚ ਸ਼ਾਮਿਲ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ