ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ - ਸੁਖਜਿੰਜਰ ਰੰਧਾਵਾ
Published : Oct 4, 2021, 2:58 pm IST
Updated : Oct 4, 2021, 2:58 pm IST
SHARE ARTICLE
Sukhjinder Randhawa
Sukhjinder Randhawa

ਲਖੀਮਪੁਰ ਖੀਰੀ ਜ਼ਰੂਰ ਜਾਵਾਂਗਾ, ਫਿਰ ਚਾਹੇ ਗ੍ਰਿਫ਼ਤਾਰ ਹੀ ਕਿਉਂ ਨਾ ਹੋ ਜਾਵਾਂ- ਸੁਖਜਿੰਦਰ ਰੰਧਾਵਾ

 

ਉੱਤਰ ਪ੍ਰਦੇਸ਼ - ਲਖੀਮਪੁਰ 'ਚ ਵਾਪਰੀ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ 'ਚ ਭਾਰੀ ਰੋਸ ਹੈ। ਇਸ ਘਟਨਾ ਦਾ ਜਾਇਜ਼ਾ ਲੈਣ ਅੱਜ ਪੰਜਾਬ ਦੇ ਡਿਪਟੀ ਸੀਐੱਮ ਵੀ ਸੜਕ ਰਸਤੇ ਦੌਰਾਨ ਉੱਥੇ ਜਾ ਰਹੇ ਹਨ ਹਾਲਾਂਕਿ ਉਹਨਾਂ ਨੂੰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਉਹ ਫਿਰ ਵੀ ਜਾ ਰਹੇ ਹਨ। ਇਸ ਸਾਰੀ ਘਟਨਾ ਨੂੰ ਲੈ ਕੇ ਉਹਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਅੱਜ ਅੰਗਰੇਜ਼ਾ ਦਾ ਰਾਜ ਤੇ ਜਲ੍ਹਿਆਵਾਲਾ ਬਾਗ ਦੀ ਘਟਨਾ ਨੂੰ ਤਾਜਾ ਕਰਵਾਇਆ ਗਿਆ ਹੈ ਤੇ ਜਿਵੇਂ ਉਸ ਸਮੇਂ ਅੰਗਰੇਜ਼ ਸਰਕਾਰ ਝੁਕ ਗਈ ਸੀ ਤੇ ਇਸ ਵਾਰ ਕਿਸਾਨਾਂ ਅੱਗੇ ਸਰਕਾਰ ਨੂੰ ਵੀ ਝੁਕਣਾ ਪਵੇਗਾ।

FIR lodged against Union minister's son

ਉਹਨਾਂ ਕਿਹਾ ਕਿ ਜਿਵੇਂ ਜਨਰਲ ਡਾਇਰ ਨੇ ਹੁਕਮ ਦੇ ਕੇ ਗੋਲੀਆਂ ਚਲਵਾ ਦਿੱਤੀਆਂ ਸੀ ਉਸੇ ਤਰ੍ਹਾਂ ਹੀ ਭਾਜਪਾ ਲੀਡਰ ਨੇ  ਦੇ ਬੇਟੇ ਨੇ ਵੀ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿੱਤੀ। ਉਹਨਾਂ ਮੰਗ ਕੀਤੀ ਕਿ ਭਾਜਪਾ ਲੀਡਰ ਦੇ ਬੇਟੇ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਇਸ ਦਾ ਇਨਸਾਫ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਕਿ ਭਾਜਪਾ ਕੋਲ ਝੂਠ ਬੋਲਣ ਦੀ ਬਹੁਤ ਵੱਡੀ ਕਪੈਸਟੀ ਹੈ ਤੇ ਜਿੰਨਾ ਝੂਠ ਭਾਜਪਾ ਬੋਲਦੀ ਹੈ ਉਹਨਾਂ ਕੋਈ ਨਹੀਂ ਬੋਲ ਸਕਦਾ।

Lakhimpur Kheri incidentLakhimpur Kheri incident

ਉਹਨਾਂ ਕਿਹਾ ਕਿ ਇਹ ਕਿਸਾਨਾਂ ਨੂੰ ਅੰਗੂਠੇ ਦਿਖਾ ਕੇ ਉਹਨਾਂ ਨੂੰ ਭੜਕਾ ਰਹੇ ਨੇ ਤੇ ਨੀਚਾ ਦਿਖਾ ਰਹੇ ਹਨ। ਉਹਨਾਂ ਦੱਸਿਆ ਕਿ ਯੂਪੀ ਵਿਚ ਦਫਾ 144 ਲਗਾ ਦਿੱਤੀ ਗਈ ਹੈ ਤੇ ਸਰਕਾਰ ਮੈਨੂੰ ਮਨਾਂ ਕਰ ਰਹੀ ਹੈ ਕਿ ਉਹ ਯੂਪੀ ਵਿਚ ਐਂਟਰ ਨਹੀਂ ਹੋ ਸਕਦੇ ਧਾਰਾ 144 ਦਾ ਮਤਲਬ ਹੁੰਦਾ ਹੈ ਕਿ ਕੁੱਝ ਬੰਦਿਆਂ ਤੋਂ ਵੱਧ ਬੰਦੇ ਮੌਜੂਦ ਨਹੀਂ ਹੋ ਸਕਦੇ ਪਰ ਮੈਂ ਤਾਂ ਇਕੱਲਾ ਹੀ ਜਾ ਰਿਹਾ ਹੈ।

Lakhimpur Kheri: Govt to Give Rs 45 lakh and, Job to Kin of Killed FarmersLakhimpur Kheri Accident

ਉਹਨਾਂ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿਚ ਇਹ ਕਦੇ ਨਹੀਂ ਹੋਇਆ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾਈ ਗਈ ਹੋਵੇ। ਪੁਲਿਸ ਕਿਸਾਨਾਂ 'ਤੇ ਬੁਛਾੜਾਂ ਮਾਰ ਸਕਦੀ ਹੈ ਅੱਥਰੂ ਗੈਸ ਛੱਡ ਸਕਦੀ ਹੈ ਪਰ ਇਹ ਕੀ ਤਰੀਕਾ ਹੋਇਆ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਦਿਓ। ਮਨੋਹਰ ਲਾਲ ਖੱਟੜ ਦੇ ਲਾਠੀਚਾਰਜ ਵਾਲੇ ਬਿਆਨ 'ਤੇ ਰੰਧਾਵਾ ਨੇ ਕਿਹਾ ਕਿ ਇਸ ਬਿਆਨ ਤੋਂ ਘਟੀਆ ਬਿਆਨ ਹੋਰ ਕੋਈ ਨਹੀਂ ਹੋ ਸਕਦਾ ਤੇ ਮਨੋਹਰ ਲਾਲ ਖੱਟੜ ਨੂੰ ਇਕ ਮੁੱਖ ਮੰਤਰੀ ਹੋਣ ਦਾ ਕੋਈ ਅਧਿਕਾਰ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement