
ਜੇ ਮੇਰਾ ਬੇਟਾ ਉੱਥੇ ਮੌਜੂਦ ਹੁੰਦਾ ਤਾਂ ਭੀੜ ਵੱਲੋਂ ਮੇਰੇ ਬੇਟੇ ਨੂੰ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ
ਉੱਤਰ ਪ੍ਰਦੇਸ਼ - ਲਖੀਮਪੁਰ ਖੀਰੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਵੀਡੀਓ ਨੂੰ ਲੈ ਕੇ ਹਰ ਕਿਸਾਨ ਸਮਰਥਕ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਵੱਲੋਂ ਕਾਰ ਰਾਹੀਂ ਜਾ ਰਹੇ ਸਾਂਸਦ ਅਜੇ ਮਿਸ਼ਰਾ ਨੂੰ ਕਾਲੇ ਝੰਡੇ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੰਤਰੀ ਅਜੇ ਮਿਸ਼ਰਾ ਕਾਰ ਵਿਚ ਬੈਠੇ ਉੱਥੋਂ ਲੰਘ ਰਹੇ ਹਨ ਤੇ ਕਿਸਾਨਾਂ ਵੱਲ ਹੱਥ ਹਿਲਾ ਰਹੇ ਸਨ ਤੇ ਆਖੀਰ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਅੰਗੂਠਾ ਵੀ ਦਿਖਾਇਆ। ਉਹਨਾਂ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਘਟਨਾ ਤੋਂ ਬਾਅਦ ਮਿਸ਼ਰਾ ਦਾ ਇਹ ਬਿਆਨ ਆਇਆ ਸੀ ਕਿ ਘਟਨਾ ਹੋਣ ਵੇਲੇ ਉਹ ਤੇ ਉਸ ਦਾ ਬੇਟਾ ਉੱਥੇ ਮੌਜੂਦ ਹੀ ਨਹੀਂ ਸੀ
ਜਿਸ ਵੇਲੇ ਘਟਨਾ ਹੋਈ ਉਸ ਸਮੇਂ ਪ੍ਰਸ਼ਾਸ਼ਨ ਨੇ ਉਹਨਾਂ ਦਾ ਰੂਟ ਬਦਲ ਦਿੱਤਾ ਸੀ। ਉਹਨਾਂ ਕਿਹਾ ਕਿ ਜੇ ਮੇਰਾ ਬੇਟਾ ਉੱਥੇ ਮੌਜੂਦ ਹੁੰਦਾ ਤਾਂ ਭੀੜ ਵੱਲੋਂ ਮੇਰੇ ਬੇਟੇ ਨੂੰ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਪਰ ਮਿਸ਼ਰਾ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦਾ ਝੂਠ ਫੜਿਆ ਗਿਆ। ਬੇਸ਼ੱਕ ਦੋਵਾਂ ਪਿਓ-ਪੁੱਤਰ ਤੇ ਮਾਮਲਾ ਦਰਜ ਹੋ ਚੁੱਕਾ ਹੈ ਪਰ ਇਹਨਾਂ ਨੂੰ ਲਗਾਤਾਰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।