
ਆਂਧਰਾ ਪ੍ਰਦੇਸ਼ 'ਚ ਦੇਵੀ ਵਾਸਵੀ ਕਨਯਕਾ ਪਰਮੇਸ਼ਵਰੀ ਦੇ 135 ਸਾਲ ਪੁਰਾਣੇ ਮੰਦਰ ਨੂੰ ਪੂਜਾ ਲਈ 8 ਕਰੋੜ ਰੁਪਏ ਦੇ ਕਰੰਸੀ ਨੋਟਾਂ ਅਤੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ।
ਨਵੀਂ ਦਿੱਲੀ: ਦੇਸ਼ ਭਰ ਵਿਚ ਹਿੰਦੂ ਭਾਈਚਾਰੇ ਵੱਲੋਂ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੇਵੀ ਦੁਰਗਾ ਦੀ ਵੱਖ-ਵੱਖ ਤਰੀਕਿਆਂ ਨਾਲ ਪੂਜਾ ਕੀਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ 'ਚ ਦੇਵੀ ਵਾਸਵੀ ਕਨਯਕਾ ਪਰਮੇਸ਼ਵਰੀ ਦੇ 135 ਸਾਲ ਪੁਰਾਣੇ ਮੰਦਰ ਨੂੰ ਪੂਜਾ ਲਈ 8 ਕਰੋੜ ਰੁਪਏ ਦੇ ਕਰੰਸੀ ਨੋਟਾਂ ਅਤੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ।
ਮੰਦਰ ਦੀ ਸਜਾਵਟ ਲਈ 6 ਕਿਲੋ ਸੋਨਾ, 3 ਕਿਲੋ ਚਾਂਦੀ ਅਤੇ 6 ਕਰੋੜ ਰੁਪਏ ਦੀ ਕਰੰਸੀ ਦੀ ਵਰਤੋਂ ਕੀਤੀ ਗਈ। ਮੰਦਰ ਦੀਆਂ ਕੰਧਾਂ ਅਤੇ ਫਰਸ਼ਾਂ 'ਤੇ ਕਰੰਸੀ ਨੋਟ ਚਿਪਕਾਏ ਗਏ ਹਨ। ਦੱਸ ਦੇਈਏ ਕਿ ਇਹ ਮੰਦਰ ਪੱਛਮੀ ਗੋਦਾਵਰੀ ਜ਼ਿਲੇ ਦੇ ਪੇਨੁਗੋਂਡਾ ਸ਼ਹਿਰ ਵਿਚ ਸਥਿਤ ਹੈ। ਦੁਸਹਿਰੇ ਮੌਕੇ ਇਸ ਮੰਦਰ ਵਿੱਚ ਦੇਵੀ ਨੂੰ ਸੋਨੇ ਅਤੇ ਨਕਦੀ ਨਾਲ ਸਜਾਉਣ ਦੀ ਪਰੰਪਰਾ ਲਗਭਗ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਸ਼ੁੱਕਰਵਾਰ ਨੂੰ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ।
ਦੁਸਹਿਰੇ ਤੋਂ ਬਾਅਦ ਇਹਨਾਂ ਗਹਿਣਿਆਂ ਅਤੇ ਕਰੰਸੀ ਦੀ ਵਰਤੋਂ ਬਾਰੇ ਪੁੱਛੇ ਜਾਣ 'ਤੇ ਮੰਦਰ ਕਮੇਟੀ ਨੇ ਨੂੰ ਕਿਹਾ, "ਇਹ ਜਨਤਕ ਦਾਨ ਦਾ ਹਿੱਸਾ ਹੈ। ਪੂਜਾ ਖਤਮ ਹੋਣ ਤੋਂ ਬਾਅਦ ਇਹ ਵਾਪਸ ਕਰ ਦਿੱਤਾ ਜਾਵੇਗਾ। ਇਹ ਮੰਦਰ ਟਰੱਸਟ ਕੋਲ ਨਹੀਂ ਜਾਵੇਗਾ।" ਨਿਊਜ਼ ਏਜੰਸੀ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਦਰਖਤਾਂ ਅਤੇ ਛੱਤਾਂ 'ਤੇ ਨੋਟ ਲਟਕਦੇ ਵੀ ਦਿਖਾਈ ਦੇ ਰਹੇ ਹਨ।