
ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ
ਦੇਹਰਾਦੂਨ - ਉਤਰਾਖੰਡ 'ਚ ਕੇਦਾਰਨਾਥ ਧਾਮ ਦੇ ਕਿਵਾੜ ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਸਮੇਤ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਲੋਕ ਭਲਾਈ ਲਈ ਪਹਿਲਾ ਰੁਦਰਾਭਿਸ਼ੇਕ ਕੀਤਾ ਗਿਆ। 'ਬਮ-ਬਮ ਭੋਲੇ' ਅਤੇ 'ਬਾਬਾ ਕੇਦਾਰ ਕੀ ਜੈ' ਦੇ ਜੈਕਾਰਿਆਂ ਨਾਲ ਸਵੇਰੇ 06.25 'ਤੇ ਵਰਿਸ਼ ਲਗਨ 'ਚ ਰਸਮੀ ਪੂਜਾ ਤੋਂ ਬਾਅਦ ਕੇਦਾਰਨਾਥ ਮੰਦਰ ਦਾ ਮੁੱਖ ਦਰਵਾਜ਼ਾ ਵੈਦਿਕ ਜਾਪਾਂ ਵਿਚਕਾਰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ।
Kedarnath Temple
ਇਸ ਮੌਕੇ ਮੰਦਰ ਨੂੰ 10 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਸੈਨਾ ਦੀ ਮਰਾਠਾ ਰੈਜੀਮੈਂਟ ਦੇ ਬੈਂਡ ਦੀਆਂ ਧੁਨਾਂ ਨਾਲ ਦੇਸ਼-ਵਿਦੇਸ਼ ਤੋਂ ਆਏ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਨਾਲ-ਨਾਲ ਧਾਮੀ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੀ ਮੰਦਰ ਦੇ ਕਿਵਾੜ ਖੁੱਲ੍ਹਣ ਦੇ ਗੁਆਹ ਬਣੇ।
Kedarnath Temple
2020 ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ, ਸ਼ਰਧਾਲੂਆਂ ਨੂੰ ਇੱਥੇ ਦਰਸ਼ਨ ਕਰਨ ਦੀ ਆਗਿਆ ਨਹੀਂ ਸੀ। ਹਰ ਸਾਲ ਕਿਵਾੜ ਖੋਲ੍ਹੇ ਜਾਂਦੇ ਸਨ ਅਤੇ ਬਾਬਾ ਦੀ ਪੂਜਾ ਕੀਤੀ ਜਾਂਦੀ ਸੀ। ਕੜਾਕੇ ਦੀ ਸਰਦੀ ਵਿੱਚ ਸ਼ਾਮ 4 ਵਜੇ ਤੋਂ ਹੀ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਕਤਾਰਾਂ ਵਿੱਚ ਲੱਗ ਗਏ। ਕਿਵਾੜ ਖੁੱਲਦੇ ਹੀ ਕੇਦਾਰਨਾਥ ਧਾਮ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਬਾਬੇ ਦੇ ਦਰਸ਼ਨਾਂ ਲਈ ਕਈ ਕਿਲੋਮੀਟਰ ਲੰਬੀ ਲਾਈਨ ਵਿੱਚ ਔਰਤਾਂ, ਬੱਚੇ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਸਨ।
Kedarnath Temple
ਵੱਡੀ ਗਿਣਤੀ ਵਿੱਚ ਨੌਜਵਾਨ ਜੋੜੇ ਵੀ ਬਾਬਾ ਦੇ ਦਰਸ਼ਨਾਂ ਲਈ ਪਹੁੰਚੇ। ਤਾਮਿਲਨਾਡੂ, ਕੇਰਲ ਤੋਂ ਪੱਛਮੀ ਬੰਗਾਲ ਅਤੇ ਅਸਾਮ ਤੋਂ ਸ਼ਰਧਾਲੂ ਕੇਦਾਰਨਾਥ ਪਹੁੰਚੇ। ਹਜਾਰਾਂ ਲੋਕਾਂ ਨੂੰ ਕੜਾਕੇ ਦੀ ਠੰਡ ਵਿੱਚ ਰਾਤ ਬਾਹਰ ਕੱਟਣੀ ਪਈ ਪਰ ਉਹਨਾਂ ਦਾ ਜੋਸ਼ ਬਿਲਕੁਲ ਵੀ ਘੱਟ ਨਹੀਂ ਹੋਇਆ। ਸ਼ਰਧਾਲੂਆਂ ਨੇ ਕਿਹਾ ਕਿ ਬਾਬੇ ਦੇ ਦਰਸ਼ਨਾਂ ਦੀ ਤਪੱਸਿਆ ਇਹ ਸਾਡੀ ਆਖਰੀ ਪ੍ਰੀਖਿਆ ਵਾਂਗ ਸੀ।
Kedarnath Temple