
ਪਿਛਲੇ ਸਾਲ ਵੀ ਫੌਜੀਆਂ ਨਾਲ ਮਨਾਈ ਸੀ ਦੀਵਾਲੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਸ਼ਹਿਰਾ, ਰਾਜੋਰੀ ਵਿੱਚ ਐਲਓਸੀ ਦੀਆਂ ਅਗਲੀਆਂ ਚੌਕੀਆਂ 'ਤੇ ਸੈਨਿਕਾਂ ਨਾਲ ਦੀਵਾਲੀ ਮਨਾਉਣਗੇ। ਸਾਲ 2019 ਵਿੱਚ ਵੀ ਪ੍ਰਧਾਨ ਮੰਤਰੀ ਨੇ ਰਾਜੋਰੀ ਵਿੱਚ ਹੀ ਫਾਰਵਰਡ ਖੇਤਰ ਵਿੱਚ ਦੀਵਾਲੀ ਮਨਾ ਕੇ ਸੈਨਿਕਾਂ ਦਾ ਮਨੋਬਲ ਵਧਾਇਆ ਸੀ।
PM Modi to celebrate Diwali with troops in Jammu and Kashmir
ਪ੍ਰਧਾਨ ਮੰਤਰੀ ਦਾ ਵੀਰਵਾਰ ਨੂੰ ਐਲਓਸੀ ਦੇ ਨੌਸ਼ਹਿਰਾ ਸੈਕਟਰ ਦਾ ਦੌਰਾ ਪ੍ਰਸਤਾਵਿਤ ਹੈ। ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਜੋਰੀ-ਪੁੰਛ ਸਰਹੱਦੀ ਖੇਤਰ 'ਚ ਅੱਤਵਾਦੀਆਂ ਵਿਰੁੱਧ ਤਿੰਨ ਹਫ਼ਤਿਆਂ ਤੋਂ ਚੱਲੇ ਆਪ੍ਰੇਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
PM Modi to celebrate Diwali with troops in Jammu and Kashmir
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 11 ਵਜੇ ਤੱਕ ਨੌਸ਼ਹਿਰਾ ਪੁੱਜਣ ਵਾਲੇ ਹਨ। ਸਭ ਤੋਂ ਪਹਿਲਾਂ ਉਹ ਜੰਮੂ ਏਅਰਪੋਰਟ ਆਉਣਗੇ, ਜਿੱਥੋਂ ਉਹ ਨੌਸ਼ਹਿਰਾ ਲਈ ਰਵਾਨਾ ਹੋਣਗੇ। ਪੀਐਮ ਮੋਦੀ ਰਾਜੋਰੀ ਵਿੱਚ ਤਿੰਨ ਤੋਂ ਚਾਰ ਘੰਟੇ ਰੁਕ ਸਕਦੇ ਹਨ।
PM Modi to celebrate Diwali with troops in Jammu and Kashmir
ਇਸ ਦੌਰਾਨ ਉਹ ਸੈਨਿਕਾਂ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਜੋਰੀ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਫੌਜੀ ਤਿਆਰੀਆਂ ਦਾ ਜਾਇਜ਼ਾ ਵੀ ਲੈਣਗੇ। ਸੁਰੱਖਿਆ ਨੂੰ ਲੈ ਕੇ ਮੀਟਿੰਗ ਦੀ ਵੀ ਤਜਵੀਜ਼ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਤ ਰਾਵਤ ਵੀ ਪ੍ਰਧਾਨ ਮੰਤਰੀ ਦੇ ਨਾਲ ਜਾ ਸਕਦੇ ਹਨ।