ਹਿਮਾਚਲ 'ਚ 106 ਸਾਲਾ ਬਜ਼ੁਰਗ ਬੀਰੂ ਰਾਮ ਨੇ ਪਾਈ ਵੋਟ, ਵੋਟਿੰਗ ਦੇ 2 ਘੰਟਿਆਂ ਬਾਅਦ ਹੋਈ ਮੌਤ
Published : Nov 4, 2022, 1:50 pm IST
Updated : Nov 4, 2022, 1:50 pm IST
SHARE ARTICLE
106-year-old Biru Ram cast his vote in Himachal
106-year-old Biru Ram cast his vote in Himachal

ਬੀਰੂ ਰਾਮ ਦੇ 3 ਪੁੱਤਰ, 1 ਧੀ, 3 ਪੋਤੇ, 2 ਪੋਤੀਆਂ, 2 ਪੜਪੋਤੀਆਂ ਅਤੇ 5 ਪੜਪੋਤੇ ਹਨ

 

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇਕ 106 ਸਾਲਾ ਬਜ਼ੁਰਗ ਵੋਟਰ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਪੋਸਟਲ ਬੈਲਟ ਰਾਹੀਂ ਵੋਟ ਪਾਈ। ਉਸ ਨੇ ਵੋਟ ਪਾਉਣ ਦੇ 2 ਘੰਟਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਬੀਰੂ ਰਾਮ ਸਲਹਨਾ ਪਿੰਡ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਬੀਰੂ ਰਾਮ ਨੇ ਵਿਧਾਨ ਸਭਾ ਚੋਣਾਂ ਲਈ ਬਣਾਏ ਗਏ ਮੋਬਾਇਲ ਬੂਥ ਦੇ ਮਾਧਿਅਮ ਨਾਲ ਵੀਰਵਾਰ ਸ਼ਾਮ ਨੂੰ ਵੋਟ ਪਾਈ ਅਤੇ ਸ਼ਾਮ 4.30 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ।

ਬੀਰੂ ਰਾਮ ਦੇ 3 ਪੁੱਤਰ, 1 ਧੀ, 3 ਪੋਤੇ, 2 ਪੋਤੀਆਂ, 2 ਪੜਪੋਤੀਆਂ ਅਤੇ 5 ਪੜਪੋਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਿਮਾਚਲ 'ਚ ਵੀਰਵਾਰ ਨੂੰ ਪੋਸਟਲ ਬੈਲੇਟ ਰਾਹੀਂ 7800 ਲੋਕਾਂ ਨੇ ਵੋਟ ਪਾਈ, ਜਿਸ ਨਾਲ ਬੈਲਟ ਵੋਟਾਂ ਦੀ ਗਿਣਤੀ 12,893 ਹੋ ਗਈ। ਉੱਥੇ ਹੀ ਫਤਿਹਪੁਰ ਵਿਧਾਨ ਸਭਾ ਖੇਤਰ ਦੇ ਜਗਨੋਲੀ ਪੰਚਾਇਤ ਦੀ ਇਕ ਹੋਰ ਵੋਟਰ ਬੰਟੋ ਦੇਵੀ (106 ਸਾਲ) ਨੇ ਘਰ ਤੋਂ ਵੋਟ ਪੱਤਰ ਰਾਹੀਂ ਵੋਟਿੰਗ ਕੀਤੀ। ਚੋਣ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਗੁਪਤ ਵੋਟਿੰਗ ਦੀ ਪ੍ਰਕਿਰਿਆ ਪੂਰੀ ਕੀਤੀ।

ਸ਼੍ਰੀਮਤੀ ਬੰਟੋ ਦੇਵੀ ਨੇ ਲੋਕਤੰਤਰ ਦੇ ਉਤਸਵ 'ਚ ਹਿੱਸਾ ਲੈਣ 'ਚ ਸਮਰੱਥ ਹੋਣ 'ਤੇ ਸੰਤੋਸ਼ ਜ਼ਾਹਰ ਕੀਤਾ। ਉਨ੍ਹਾਂ ਨੇ ਸਾਰੇ ਵੋਟਰਾਂ ਤੋਂ 12 ਨਵੰਬਰ ਨੂੰ ਵੋਟਿੰਗ ਕਰਨ ਦੀ ਵੀ ਅਪੀਲ ਕੀਤੀ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਲਈ ਪੋਸਟਲ ਬੈਲੇਟ ਨਾਲ ਵੋਟਿੰਗ ਦੀ ਪ੍ਰਕਿਰਿਆ ਦੇ ਦੂਜੇ ਦਿਨ ਵੀਰਵਾਰ ਨੂੰ 7800 ਵੋਟਰਾਂ ਨੇ ਵੋਟ ਪਾਈ। ਇਨ੍ਹਾਂ 'ਚ 80 ਸਾਲ ਤੋਂ ਵੱਧ ਉਮਰ ਦੇ 6445, 1314 ਦਿਵਿਆਂਗ, 41 ਹੋਰ ਸੇਵਾਵਾਂ ਦੇ ਵੋਟਰ ਸ਼ਾਮਲ ਹਨ।


 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement