
ਸਾਨੂੰ ਲਗਭਗ 16 ਲੱਖ, 48 ਹਜ਼ਾਰ, 500 ਜਵਾਬ ਮਿਲੇ ਹਨ। ਇਨ੍ਹਾਂ ਵਿੱਚੋਂ 73% ਨੇ ਇਸੁਦਾਨ ਗੜ੍ਹਵੀ ਦਾ ਨਾਂ ਲਿਆ। - ਕੇੇਜਰੀਵਾਲ
ਨਵੀਂ ਦਿੱਲੀ: ਇਸੁਦਾਨ ਗੜ੍ਹਵੀ ਗੁਜਰਾਤ ਵਿੱਚ ‘ਆਪ’ ਦੇ ਸੀਐਮ ਉਮੀਦਵਾਰ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਜਰਾਤ ਦੇ ਹੋਰ ਆਗੂ ਵੀ ਹਾਜ਼ਰ ਸਨ। ਅਰਵਿੰਦ ਕੇਜਰੀਵਾਲ ਨੇ ਕਿਹਾ, 'ਗੁਜਰਾਤ ਦੇ ਲੋਕਾਂ ਨੇ ਬਦਲਾਅ ਲਈ ਆਪਣਾ ਮਨ ਬਣਾ ਲਿਆ ਹੈ ਅਤੇ ਮੁੱਖ ਮੰਤਰੀ ਦਾ ਨਾਂ ਚੁਣ ਲਿਆ ਹੈ।'
ਆਪਣੇ ਨਾਮ ਦੇ ਐਲਾਨ ਤੋਂ ਬਾਅਦ ਇਸੁਦਾਨ ਗੜ੍ਹਵੀ ਨੇ ਇਸ ਦੌਰਾਨ ਸਟੇਜ 'ਤੇ ਮੌਜੂਦ ਅਪਣੇ ਮਾਤਾ ਦਾ ਆਸ਼ੀਰਵਾਦ ਲਿਆ। ਮਾਂ ਨੇ ਉਸ ਨੂੰ ਜੱਫੀ ਪਾਈ ਤੇ ਅਸ਼ੀਰਵਾਦ ਦਿੱਤਾ। ਇਸੁਦਾਨ ਗੜ੍ਹਵੀ 2021 ਵਿਚ ‘ਆਪ’ ਵਿਚ ਸ਼ਾਮਲ ਹੋਏ ਸਨ। ਉਹ ਸਾਬਕਾ ਟੀਵੀ ਪੱਤਰਕਾਰ ਅਤੇ 'ਆਪ' ਦੇ ਸੰਯੁਕਤ ਜਨਰਲ ਸਕੱਤਰ ਹਨ। ਗੜ੍ਹਵੀ ਨੇ 2022 ਵਿਚ ਗੁਜਰਾਤ ਵਿਚ ਪਰਿਵਰਤਨ ਯਾਤਰਾ ਕੱਢੀ ਸੀ। ਦਿੱਲੀ ਦੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਇਸੁਦਾਨ ਗੜ੍ਹਵੀ 73 ਫ਼ੀਸਦੀ ਲੋਕਾਂ ਦੀ ਪਸੰਦ ਹਨ। ਕੇਜਰੀਵਾਲ ਨੇ ਕਿਹਾ, 'ਸਾਨੂੰ ਲਗਭਗ 16 ਲੱਖ, 48 ਹਜ਼ਾਰ, 500 ਜਵਾਬ ਮਿਲੇ ਹਨ। ਇਨ੍ਹਾਂ ਵਿੱਚੋਂ 73% ਨੇ ਇਸੁਦਾਨ ਗੜ੍ਹਵੀ ਦਾ ਨਾਂ ਲਿਆ।