Punjab And Haryana High Court News: ਮਹਿਲਾ ਮੁਲਾਜ਼ਮ ਨਾਲ ਹੋਇਆ ਵੱਡਾ ਧੋਖਾ, ਜਾਣਕਾਰ ਬਣ 11 ਲੱਖ ਰੁਪਏ ਲੁੱਟੇ
Published : Nov 4, 2023, 7:29 pm IST
Updated : Nov 4, 2023, 7:29 pm IST
SHARE ARTICLE
File Photo
File Photo

ਕਿਹਾ- ਇਹ ਕਿਸੇ ਨੂੰ ਨਾ ਦੱਸਿਓ, ਮੈਂ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣਾ ਚਾਉਂਦਾ ਹਾਂ

Ambala: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇੱਕ ਮਹਿਲਾ ਮੁਲਾਜ਼ਮ ਨਾਲ 11 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਅੰਬਾਲਾ ਸ਼ਹਿਰ ਦੇ ਅੰਬਾ ਵਿਹਾਰ ਦੀ ਰਹਿਣ ਵਾਲੀ ਹੈ। ਸ਼ਰਾਰਤੀ ਠੱਗ ਨੇ ਜਾਣਕਾਰ ਬਣ ਕੇ ਔਰਤ ਨੂੰ ਫਸਾਇਆ ਅਤੇ ਇਕ ਹਫਤੇ 'ਚ ਉਸ ਤੋਂ ਵੱਖ-ਵੱਖ ਬਹਾਨੇ ਮਾਰ ਕੇ 11 ਲੱਖ ਰੁਪਏ ਟਰਾਂਸਫਰ ਕਰਵਾ ਲਏ।

ਅੰਬਾਲਾ ਸਾਈਬਰ ਥਾਣਾ ਪੁਲਸ ਨੇ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਜਨੀ ਬਾਲਾ ਨੇ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਚੰਡੀਗੜ੍ਹ) ਵਿੱਚ ਕੰਮ ਕਰ ਰਹੀ ਹੈ। 26 ਅਕਤੂਬਰ ਨੂੰ ਰਾਤ 9 ਵਜੇ ਉਸ ਦੇ ਮੋਬਾਈਲ 'ਤੇ ਵਟਸਐਪ ਕਾਲ ਆਈ, ਜਿਸ 'ਚ ਕਿਹਾ ਗਿਆ ਕਿ ਮੈਂ ਕੈਨੇਡਾ ਤੋਂ ਗੌਰਵ ਕਾਲ ਕਰ ਰਿਹਾ ਹਾਂ। ਮੈਂ ਤੁਹਾਡੇ ਖਾਤੇ ਵਿਚ 10.15 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਇਹ ਕਿਸੇ ਨੂੰ ਨਾ ਦੱਸਿਓ। ਮੈਂ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣਾ ਚਾਉਂਦਾ ਹਾਂ । ਮੈਂ ਅਗਲੇ ਮਹੀਨੇ ਭਾਰਤ ਆਉਣਾ ਹੈ ਫੇਰ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸਾਂਗਾ। ਠੱਗ ਨੇ ਹੌਲੀ-ਹੌਲੀ ਉਸ ਔਰਤ ਨੂੰ ਆਪਣੇ ਸ਼ਬਦਾਂ ਨਾਲ ਭਰਮਾਇਆ।

ਔਰਤ ਨੇ ਦੱਸਿਆ ਕਿ ਉਸ ਨੇ ਪਹਿਲਾਂ 2 ਲੱਖ ਰੁਪਏ ਟਰਾਂਸਫਰ ਕੀਤੇ। ਇਸ ਤੋਂ ਬਾਅਦ 28-29 ਅਕਤੂਬਰ ਨੂੰ ਉਸ ਨੇ 1-1 ਲੱਖ ਰੁਪਏ ਅਤੇ 30 ਅਕਤੂਬਰ ਨੂੰ ਆਪਣੇ ਭਰਾ ਦੇ ਦੋਸਤ ਦੀ ਪਤਨੀ ਦੇ ਖਾਤੇ ਵਿਚੋਂ 4 ਲੱਖ ਰੁਪਏ ਟਰਾਂਸਫਰ ਕੀਤੇ। 31 ਅਕਤੂਬਰ ਨੂੰ ਉਸ ਨੇ ਆਪਣੇ ਖਾਤੇ ਵਿਚੋਂ 2 ਲੱਖ ਰੁਪਏ ਟਰਾਂਸਫਰ ਕੀਤੇ। ਉਹ ਮੁਲਜ਼ਮਾਂ ਦੀਆਂ ਗੱਲਾਂ ਵਿਚ ਇੰਨੀ ਫਸ ਗਈ ਕਿ ਉਸ ਨੇ 2 ਨਵੰਬਰ ਨੂੰ ਵੀ 2 ਲੱਖ ਰੁਪਏ ਟਰਾਂਸਫਰ ਕਰ ਦਿੱਤੇ।

ਪੀੜਤ ਨੇ ਦੱਸਿਆ ਕਿ ਬਦਮਾਸ਼ ਠੱਗ ਨੇ ਇਹ ਸਾਰੇ ਖੱਤ ਦੇ ਨੰਬਰ ਵਟਸਐਪ ਰਾਹੀਂ ਦਿੱਤੇ ਸਨ। ਉਸ ਨੇ ਮੁਲਜ਼ਮਾਂ ਨੂੰ 11 ਲੱਖ ਰੁਪਏ ਟਰਾਂਸਫਰ ਕੀਤੇ ਸਨ। ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ।

(For more news apart from A female employee of Punjab and Haryana Court got cheated of Rs 11 lakh, stay tuned to Rozana Spokesman).

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement