
ਡਿਜ਼ੀਟਲ ਮੀਡੀਆ ਸਿਰਫ਼ ਸੈਲਫ਼ ਬਰੈਂਡਿੰਗ ਦਾ ਮਾਧਿਅਮ ਨਹੀਂ ਹੈ, ਸਗੋਂ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਹੋ ਸਕਦਾ ਹੈ। ਸੋਸ਼ਲ ਮੀਡੀਆ ਦੇ ਯੂਟਿਊਬ...
ਨਵੀਂ ਦਿੱਲੀ (ਭਾਸ਼ਾ) : ਡਿਜ਼ੀਟਲ ਮੀਡੀਆ ਸਿਰਫ਼ ਸੈਲਫ਼ ਬਰੈਂਡਿੰਗ ਦਾ ਮਾਧਿਅਮ ਨਹੀਂ ਹੈ, ਸਗੋਂ ਇਹ ਕਮਾਈ ਦਾ ਵੀ ਵੱਡਾ ਜ਼ਰੀਆ ਹੋ ਸਕਦਾ ਹੈ। ਸੋਸ਼ਲ ਮੀਡੀਆ ਦੇ ਯੂਟਿਊਬ ਪਲੇਟਫਾਰਮ ਨੇ ਕਈਆਂ ਨੂੰ ਨਾ ਸਿਰਫ਼ ਸੁਪਰ ਸਟਾਰ ਬਣਾਇਆ ਹੈ, ਸਗੋਂ ਚੰਗੇ ਪੈਸੇ ਕਮਾਉਣ ਦਾ ਰਸਤਾ ਵੀ ਵਿਖਾਇਆ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬੱਚੇ ਦੇ ਬਾਰੇ ਦੱਸਾਂਗੇ, ਜਿਸ ਦਾ ਨਾਮ ਰਿਆਨ ਹੈ। ਸੱਤ ਸਾਲ ਦਾ ਰਿਆਨ ਯੂਟਿਊਬ ਉਤੇ ਸਭ ਤੋਂ ਘੱਟ ਉਮਰ ਦਾ ਲੋਕਾਂ ਨੂੰ ਪਿਆਰਾ ਸਟਾਰ ਹੈ।
Ryanਇਸ ਦੀ ਕਮਾਈ ਸੁਣ ਕੇ ਤੁਸੀ ਹੈਰਾਨ ਹੋ ਜਾਓਗੇ। ਫੋਰਬਸ ਮੈਗਜ਼ੀਨ ਵਿਚ ਯੂਟਿਊਬ ਚੈਨਲ ਉਤੇ ਦਸ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਯੂਟਿਊਬਰਸ ਦੀ ਰੈਂਕਿੰਗ ਵਿਚ ਸੱਤ ਸਾਲ ਦੇ ਰਿਆਨ ਦਾ ਨਾਮ ਸਿਖ਼ਰ ‘ਤੇ ਹੈ। ਪਿਛਲੇ ਸਾਲ ਇਹ ਸੱਤ ਸਾਲ ਦਾ ਬੱਚਾ ਅਠਵੇਂ ਸਥਾਨ ਉਤੇ ਸੀ। ਯੂਟਿਊਬ ਉਤੇ ਖਿਡੌਣਿਆਂ ਦਾ ਰਿਵਿਊ ਕਰਨ ਵਾਲੇ ਰਿਆਨ ਨੇ 2018 ਵਿਚ ਦੋ ਕਰੋੜ, 20 ਲੱਖ ਡਾਲਰ ਕਮਾਏ ਹਨ। ਯੂਟਿਊਬ ਉਤੇ ਕਮਾਈ ਦੇ ਮਾਮਲੇ ਵਿਚ ਰਿਆਨ ਨੇ 21 ਸਾਲ ਦੇ ਜੈਕ ਪਾਲ ਨੂੰ ਪਿਛੇ ਛੱਡਦੇ ਹੋਏ ਨੰ. 1 ਦੀ ਸ਼੍ਰੇਣੀ ਪ੍ਰਾਪਤ ਕੀਤੀ ਹੈ।
Hero of Youtubeਉਨ੍ਹਾਂ ਦੇ ਚੈਨਲ ਵਿਚ ਕੁਲ 17,298,646 ਗਾਹਕ ਹਨ। ਮੇਕਅੱਪ ਕਲਾਕਾਰ ਜੇਫ਼ਰੀ ਸਟਾਰ ਅਤੇ ਸਵੀਡਿਸ਼ ਗੇਮਰ ਫੇਲਿਕਸ ਕੇਜੇਲਬਰਗ ਦੀ ਤੁਲਨਾ ਵਿਚ ਰਿਆਨ ਨੇ ਇਸ ਸਾਲ ਜ਼ਿਆਦਾ ਪੈਸੇ ਦੀ ਕਮਾਈ ਕੀਤੀ। ਅਮਰੀਕਾ ਦੇ ਰਿਆਨ ਦਾ ਯੂਟਿਊਬ ਉਤੇ ਇਕ ਚੈਨਲ ਹੈ। ਇਸ ਦਾ ਨਾਮ RyanToysReview ਹੈ। ਇਸ ਦੇ ਮਾਧਿਅਮ ਨਾਲ ਰਿਆਨ ਖਿਡੌਣਿਆਂ ਦਾ ਰਿਵਿਊ ਕਰਦਾ ਹੈ। ਚੈਨਲ ਦੀ ਹਰ ਵੀਡੀਓ ਉਤੇ ਲੱਖਾਂ ਹਿਟਸ ਅਤੇ ਕਰੋੜਾਂ ਕਮੈਂਟ ਆਉਂਦੇ ਹਨ।
ਯੂਟਿਊਬ ਉਤੇ ਇਹ ਚੈਨਲ ਰਿਆਨ ਦੀ ਫ਼ੈਮਿਲੀ ਚਲਾਉਂਦੀ ਹੈ, ਜਿਸ ਉਤੇ ਰਿਆਨ ਖਿਡੌਣਿਆਂ ਦਾ ਨਿਰੀਖਣ ਕਰਦਾ ਹੈ। ਚੈਨਲ ਦੀ ਸ਼ੁਰੂਆਤ ਵਿਚ ਉਹ ਕੇਵਲ ਖਿਡੌਣਿਆਂ ਨਾਲ ਖੇਡਦਾ ਹੋਇਆ ਦਿਸਦਾ ਸੀ, ਜਿਵੇਂ-ਜਿਵੇਂ ਉਸ ਦੀਆਂ ਵੀਡੀਓ ਹਿਟ ਹੁੰਦੀਆਂ ਗਈਆਂ, ਉਸ ਨੇ ਉਨ੍ਹਾਂ ਖਿਡੌਣਿਆਂ ਦੇ ਰਿਵਿਊਜ਼ ਦੇਣੇ ਵੀ ਸ਼ੁਰੂ ਕਰ ਦਿਤੇ। ਰਿਆਨ ਦੀ ਮਾਂ ਦਾ ਕਹਿਣਾ ਹੈ ਕਿ ਯੂਟਿਊਬ ਚੈਨਲ ਉਤੇ ਖਿਡੌਣਿਆਂ ਦੇ ਪ੍ਰਤੀ ਉਹ ਸ਼ੁਰੂ ਤੋਂ ਉਤਸ਼ਾਹੀ ਸੀ।
Ryanਬਹੁਤ ਛੋਟੀ ਉਮਰ ਵਿਚ ਹੀ ਉਸ ਦੀ ਦਿਲਚਸਪੀ ਥਾਮਸ ਟੈਂਕ ਇੰਜਨ ਵਿਚ ਸੀ। ਮਾਂ ਨੇ ਕਿਹਾ ਕਿ ਬੱਚਿਆਂ ਨੂੰ ਯੂਟਿਊਬ ਚੈਨਲ ਉਤੇ ਵੇਖ ਕੇ ਉਸ ਨੇ ਵੀ ਇਕ ਦਿਨ ਚੈਨਲ ਵਿਚ ਸ਼ਾਮਿਲ ਹੋਣ ਦੀ ਇੱਛਾ ਜਤਾਈ ਸੀ। ਫਿਰ, ਅਸੀ ਉਸ ਨੂੰ ਪਹਿਲਾਂ ਖਿਡੌਣੇ ਦਿਵਾਉਣ ਲਈ ਦੁਕਾਨ ‘ਤੇ ਲੈ ਗਏ। ਮੈਨੂੰ ਲੱਗਦਾ ਹੈ ਕਿ ਇਹ ਇਕ ਲੇਗੋ ਟ੍ਰੇਨ ਸੇਟ ਸੀ। ਇਸ ਤੋਂ ਹੀ ਰਿਆਨ ਦੇ ਸਫ਼ਰ ਦੀ ਸ਼ੁਰੂਆਤ ਹੋਈ ਸੀ।
ਰਿਆਨ ਦੀ ਯੂਟਿਊਬ ਉਤੇ ਲਗਨ ਅਤੇ ਉਸ ਤੋਂ ਵੱਡੀ ਕਮਾਈ ਤੋਂ ਬਾਅਦ ਮਾਂ ਨੇ ਸਿੱਖਿਅਕ ਦੀ ਨੌਕਰੀ ਛੱਡ ਦਿਤੀ। ਉਹ ਅਮਰੀਕਾ ਦੇ ਇਕ ਸਕੂਲ ਵਿਚ ਕਮਿਸਟਰੀ ਦੀ ਸਿੱਖਿਅਕ ਸੀ। ਹੁਣ ਉਹ ਬੇਟੇ ਰਿਆਨ ਦੇ ਨਾਲ ਯੂਟਿਊਬ ਚੈਨਲ ਨੂੰ ਪੂਰਾ ਸਮਾਂ ਦੇ ਰਹੇ ਹਨ।