
Google ਕੰਪਨੀ ਨੇ ਅਪਣੇ ਕਈ ਐਪਸ ਦੇ ਲਾਈਟ (ਹਲਕੇ) ਵਰਜਨ ਨੂੰ ਅਪਡੇਟ ਕਰਨ 'ਤੇ ਕੰਮ ਕਰ ਰਹੀ ਹੈ। ਇਕ ਨਵੀਂ ਰਿਪੋਰਟ ਵਿਚ ਪਤਾ ਚਲਿਆ ਹੈ ਕਿ ਗੂਗਲ...
Google ਕੰਪਨੀ ਨੇ ਅਪਣੇ ਕਈ ਐਪਸ ਦੇ ਲਾਈਟ (ਹਲਕੇ) ਵਰਜਨ ਨੂੰ ਅਪਡੇਟ ਕਰਨ 'ਤੇ ਕੰਮ ਕਰ ਰਹੀ ਹੈ। ਇਕ ਨਵੀਂ ਰਿਪੋਰਟ ਵਿਚ ਪਤਾ ਚਲਿਆ ਹੈ ਕਿ ਗੂਗਲ ਅਪਣੇ ਯੂਟਿਊਬ ਗੋ, ਮੈਪਸ ਗੋ ਐਪ ਵਿਚ ਨਵੇਂ ਫੀਚਰਸ ਜੋੜ ਰਿਹਾ ਹੈ। Android Authority ਵੈਬਸਾਈਟ ਦੀ ਇਕ ਰਿਪੋਰਟ ਦੇ ਮੁਤਾਬਕ, ਅਪਡੇਟ ਹੋਣ ਦੇ ਬਾਅਦ ਗੂਗਲ ਦੇ ਇਸ ਐਪਸ ਵਿਚ ਕਈ ਬਦਲਾਅ ਹੋਣਗੇ। ਇਥੇ ਜਾਣੋ ਨਵੇਂ ਅਪਡੇਟ ਤੋਂ ਬਾਅਦ ਕੀ - ਕੀ ਫੀਚਰਸ ਜੁੜਣਗੇ। Youtube Go ਐਪ : ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਅਪਣੇ ਫੋਨ ਦੀ ਗੈਲਰੀ ਵਿਚ ਡਾਉਨਲੋਡ ਦੀ ਹੋਈ ਵੀਡੀਓ ਫਾਇਲਸ (.yt ਫਾਰਮੈਟ) ਨੂੰ ਗੈਲਰੀ ਵਿਚ ਹੀ ਪਲੇ ਕਰ ਸਕਣਗੇ।
Google
ਇਸ ਤੋਂ ਪਹਿਲਾਂ ਅਜਿਹੇ ਫਾਰਮੈਟ ਦੇ ਵੀਡੀਓਜ਼ ਨੂੰ ਯੂਟਿਊਬ ਗੋ ਐਪ 'ਤੇ ਹੀ ਪਲੇ ਕੀਤਾ ਜਾ ਸਕਦਾ ਸੀ। ਨਾਲ ਹੀ ਅਪਡੇਟ ਤੋਂ ਬਾਅਦ ਅਜਿਹੀ ਫਾਈਲਾਂ ਨੂੰ ਅਸਾਨੀ ਨਾਲ ਸ਼ੇਅਰ ਵੀ ਕੀਤਾ ਜਾ ਸਕੇਗਾ। ਗੂਗਲ ਨੇ ਦੱਸਿਆ ਕਿ ਇਹ ਫ਼ੀਚਰ ਇਸ ਸਾਲ ਦੇ ਅੰਤ ਤੱਕ ਲਾਈਵ ਕਰ ਦਿਤਾ ਜਾਵੇਗਾ। Google Maps Go ਐਪ : ਗੂਗਲ ਮੈਪਸ ਦੇ ਲਾਈਟ ਵਰਜਨ Google Maps Go ਦੀ ਗੱਲ ਕਰੀਏ ਤਾਂ ਗੂਗਲ ਨੇ ਇਸ ਵਿਚ ਨੈਵਿਗੇਸ਼ਨ ਦਾ ਟਰਨ ਬਾਏ ਟਰਨ ਵਾਈਸ ਗਾਇਡੈਂਸ ਫੀਚਰ ਐਡ ਕੀਤਾ ਗਿਆ ਹੈ।
Google
ਇਸ ਫ਼ੀਚਰ ਤੋਂ ਬਾਅਦ ਮੈਪਸ ਗੋ ਐਪ ਵਿਚ ਯੂਜ਼ਰ ਨੂੰ ਹਰ ਚੱਕਰ 'ਤੇ ਵਾਇਸ ਗਾਇਡੈਂਸ ਮਿਲੇਗਾ। ਇਹ ਫੀਚਰ 50 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲੱਬਧ ਹੋਵੇਗਾ। ਹਾਲਾਂਕਿ ਯੂਜ਼ਰ ਨੂੰ ਅਪਣੀ ਪਸੰਦ ਦੀ ਭਾਸ਼ਾ ਜੋੜਨ ਲਈ ਮੈਪਸ ਗੋ ਐਪ ਲਈ ਨੈਵਿਗੇਸ਼ ਪਲੇ ਸਟੋਰ ਤੋਂ ਡਾਉਨਲੋਡ ਕਰਨਾ ਹੋਵੇਗਾ। ਨਾਲ ਹੀ ਇਸ ਵਿਚ ਰੀਡ ਆਉਟ ਲਾਉਡ ਫੀਚਰ ਵੀ ਐਡ ਕੀਤਾ ਜਾਵੇਗਾ। ਇਸ ਵਿਚ ਨੈਵਿਗੇਸ਼ਨ ਦੇ ਸਮੇਂ ਮੈਪਸ ਐਪ ਜਗ੍ਹਾਵਾਂ ਦੇ ਨਾਮ ਨੂੰ ਅਸਾਨੀ ਨਾਲ ਪੜ ਪਾਵੇਗਾ। ਕੰਪਨੀ ਦੇ ਮੁਤਾਬਕ, ਇਹ ਫੀਚਰ ਨੂੰ 28 ਭਾਸ਼ਾਵਾਂ ਵਿਚ ਉਪਲੱਬਧ ਹੋਵੇਗਾ। ਗੂਗਲ ਗੋ ਐਪਸ ਆਉਣ ਵਾਲੇ ਬਾਜ਼ਾਰ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ।
Google
ਇਹ ਐਪਸ ਅਸਲੀ ਐਪਸ ਦੇ ਲਾਈਟ ਯਾਨੀ ਹਲਕੇ ਵਰਜਨ ਹੁੰਦੇ ਹਨ। ਇਨ੍ਹਾਂ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਘੱਟ ਨੈਟਵਰਕ ਸਪੀਡ 'ਤੇ ਵੀ ਖੁੱਲ ਜਾਂਦੇ ਹਨ। ਇਹ ਐਪਸ ਸਟੋਰੇਜ ਵੀ ਘੱਟ ਘੇਰਦੇ ਹਨ। ਇਸ ਦੇ ਨਾਲ ਹੀ ਗੂਗਲ ਨੇ 1 ਜੀਬੀ ਅਤੇ ਘੱਟ ਰੈਮ ਵਾਲੇ ਸਮਾਰਟਫੋਨ ਲਈ ਵੀ ਐਂਡਰਾਇਡ ਓਰੀਆ ਦਾ ਵੀ ਗੋ ਐਡਿਸ਼ਨ ਲਾਂਚ ਕਰ ਦਿਤਾ ਹੈ।