ਕਰਤਾਰਪੁਰ ਲਾਂਘੇ 'ਤੇ ਮੋਦੀ ਦਾ ਕਾਂਗਰਸ 'ਤੇ ਤਿੱਖਾ ਹਮਲਾ
Published : Dec 4, 2018, 6:29 pm IST
Updated : Dec 4, 2018, 6:31 pm IST
SHARE ARTICLE
Narendra Modi
Narendra Modi

ਕਰਤਾਪੁਰ ਲਾਂਘੇ ਦਾ ਮੁੱਦਾ ਚਾਰੇ ਪਾਸੇ ਗਰਮਾਇਆ ਹੋਇਆ ਜਿਸ ਦੇ ਚਲਦਿਆਂ ਸਾਰੀ ਸਿਆਸੀ ਪਾਰਟੀਆਂ ਇਸ ਮੁਦੇ 'ਤੇ ਆਪੋ-ਅਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ ਦੱਸ ..

ਹਨੂੰਮਾਨਗੜ੍ਹ (ਭਾਸ਼ਾ): ਕਰਤਾਪੁਰ ਲਾਂਘੇ ਦਾ ਮੁੱਦਾ ਚਾਰੇ ਪਾਸੇ ਗਰਮਾਇਆ ਹੋਇਆ ਜਿਸ ਦੇ ਚਲਦਿਆਂ ਸਾਰੀ ਸਿਆਸੀ ਪਾਰਟੀਆਂ ਇਸ ਮੁਦੇ 'ਤੇ ਆਪੋ-ਅਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਭਾਰਤ-ਪਾਕਿ ਵੰਡ ਸਮੇਂ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਗਿਣਾਈਆਂ।

Narendra ModiNarendra Modi

ਉਨ੍ਹਾਂ ਕਿਹਾ ਕਿ ਤਤਕਾਲੀ ਕਾਂਗਰਸ ਦੀਆਂ ਗਲਤੀਆਂ ਕਰਕੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਰਹਿ ਗਿਆ ਕਿਉਂਕਿ ਕਾਂਗਰਸ ਨੇ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਤੋਂ ਜਵਾਬ ਮੰਗਿਆ ਕਿ ਇਹ ਲਾਂਘਾ 70 ਸਾਲ ਪਹਿਲਾਂ ਕਿਉਂ ਨਹੀਂ ਖੋਲ੍ਹਿਆ ਗਿਆ? ਮੋਦੀ ਨੇ ਕਿਹਾ ਕਿ ਵੰਡ ਸਮੇਂ ਜੇ ਤਤਕਾਲੀ ਕਾਂਗਰਸੀ ਲੀਡਰਾਂ ਵਿਚ ਇਸ ਗੱਲ ਦੀ ਥੋੜ੍ਹੀ ਵੀ ਸਮਝਦਾਰੀ ਜਾਂ ਗੰਭੀਰਤਾ ਹੁੰਦੀ ਤਾਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਕਰਤਾਰਪੁਰ

Narendra ModiNarendra Modi

ਸਾਹਿਬ ਭਾਰਤ ਤੋਂ ਵੱਖ ਨਾ ਹੁੰਦਾ। ਸੱਤਾ ਦੇ ਲਾਲਚ ਵਿਚ ਕਾਂਗਰਸ ਨੇ ਕਈ ਗ਼ਲਤੀਆਂ ਕੀਤੀਆਂ ਜਿਨ੍ਹਾਂ ਦਾ ਹਰਜ਼ਾਨਾ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ ।ਨਰਿੰਦਰ ਮੋਦੀ ਨੇ ਇਸ ਰੈਲੀ ਵਿਚ ਕਰਤਾਰਪੁਰ ਦੇ ਮੁੱਦੇ 'ਤੇ ਜ਼ੋਰ ਦਿੱਤਾ ਤੇ ਸ਼੍ਰੀਗੰਗਾਨਗਰ ਤੇ ਹਨੁਮਾਨਗੜ੍ਹ ਜ਼ਿਲ੍ਹੇ ਦੀਆਂ 11 ਸੀਟਾਂ ਕਵਰ ਕੀਤੀਆਂ।

ਇਹ ਖੇਤਰ ਪੰਜਾਬ ਬਾਰਡਰ ਨਾਲ ਜੁੜਿਆ ਹੈ ਤੇ ਇੱਥੇ ਸਿੱਖ ਭਾਈਚਾਰੇ ਦਾ ਚੰਗਾ ਪ੍ਰਭਾਵ ਹੈ। ਮੋਦੀ ਨੇ ਕਿਹਾ ਕਿ 1947 ਵਿਚ ਕਾਂਗਰਸ ਨੂੰ ਕਰਤਾਰਪੁਰ ਸਾਹਿਬ ਦੀ ਯਾਦ ਕਿਉਂ ਨਹੀਂ ਆਈ? ਉਨ੍ਹਾਂ ਕਿਹਾ ਕਿ ਜੇ ਅੱਜ ਕਰਤਾਰਪੁਰ ਲਾਂਘਾ ਬਣ ਰਿਹਾ ਹੈ ਤਾਂ ਇਸ ਦਾ ਕ੍ਰੈਡਿਟ ਮੋਦੀ ਨੂੰ ਨਹੀਂ, ਬਲਕਿ ਦੇਸ਼ ਦੀ ਜਨਤਾ ਨੂੰ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement