
ਬੁਲੰਦਸ਼ਹਿਰ 'ਚ ਭੀੜ ਹਿੰਸਾ ਦਾ ਸ਼ਿਕਾਰ ਹੋਏ ਸਿਆਨਾ ਕੋਤਵਾਲੀ ਦੇ ਇੰਸਪੈਕਟਰ ਸੁਬੋਧ ਕੁਮਾਰ ਰਾਠੌਰ ਦਾ 2015 'ਚ ਬਿਸਾਹੜਾ ਦੇ ਬਹੁਚਰਚਿਤ ਮੋਬ ਲਿੰਚਿੰਗ ਦੇ...
ਬੁਲੰਦਸ਼ਹਿਰ (ਭਾਸ਼ਾ): ਬੁਲੰਦਸ਼ਹਿਰ 'ਚ ਭੀੜ ਹਿੰਸਾ ਦਾ ਸ਼ਿਕਾਰ ਹੋਏ ਸਿਆਨਾ ਕੋਤਵਾਲੀ ਦੇ ਇੰਸਪੈਕਟਰ ਸੁਬੋਧ ਕੁਮਾਰ ਰਾਠੌਰ ਦਾ 2015 'ਚ ਬਿਸਾਹੜਾ ਦੇ ਬਹੁਚਰਚਿਤ ਮਾਬ ਲਿੰਚਿੰਗ ਦੇ ਸ਼ਿਕਾਰ ਮੁਹੰਮਦ ਅਖਲਾਕ ਹੱਤਿਆਕਾਂਡ ਨਾਲ ਢੁੰਗਾ ਸੰਬਧ ਹੈ। ਮੁਹੰਮਦ ਅਖਲਾਕ ਜਦੋਂ ਮਾਬ ਲਿੰਚਿੰਗ ਦਾ ਸ਼ਿਕਾਰ ਹੋਏ ਸਨ, ਉਸ ਦੌਰਾਨ ਸੁਬੋਧ ਉੱਥੇ ਦੇ ਥਾਣੇ ਵਿਚ ਤੈਨਾਤ ਸਨ ।
Connections with Akhlaq Murder
ਮੁਹੰਮਦ ਅਖਲਾਕ ਦੇ ਭਰਾ ਜੋਨ ਮੁਹੰਮਦ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ 'ਚ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਭਰਾ ਨਾਲ ਮਾਬ ਲਿੰਚਿੰਗ ਹੋਈ ਸੀ ਉਸ ਸਮੇਂ ਸੁਬੋਧ ਕੁਮਾਰ ਘਟਨਾ ਥਾਂ 'ਤੇ ਪਹੁੰਣ ਵਾਲੇ ਪਹਿਲੇ ਪੁਲਿਸਕਰਮੀ ਸਨ। ਜੋਨ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਬੋਧ ਕੁਮਾਰ ਦੇ ਜ਼ਿਆਦਾ ਭੀੜ ਦੇ ਸ਼ਿਕਾਰ ਹੋਣ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ ਦੱਸਿਆ ਕਿ ਸੁਬੋਧ ਕੁਮਾਰ ਹੀ ਅਪਣੀ ਜੀਪ 'ਚ ਜਖ਼ਮੀ ਮੁਹੰਮਦ ਅਖਲਾਕ ਨੂੰ ਹਸਪਤਾਲ ਲੈ ਕੇ ਗਏ ਸਨ ਅਤੇ ਉਹ ਇਸ ਕੇਸ 'ਚ ਪਹਿਲਾਂ ਜਾਂਚ ਅਧਿਕਾਰੀ ਸੀ।
Inspector
ਜੋਨ ਮੁਹੰਮਦ ਦੇ ਮੁਤਾਬਕ ਬਿਸਾਹੜਾ 'ਚ ਬੀਫ ਦੇ ਸ਼ੱਕ 'ਚ ਅਖਲਾਕ ਦੀ 28 ਸਤੰਬਰ 2015 ਦੀ ਰਾਤ ਕੁੱਟ-ਮਾਰ ਕਰ ਹੱਤਿਆ ਕਰ ਦਿਤੀ ਗਈ ਸੀ। ਇਸ ਮਾਮਲੇ 'ਚ 18 ਲੋਕਾਂ ਨੂੰ ਮੁਲਜ਼ਮ ਦੱਸਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸੁਬੋਧ ਕੁਮਾਰ ਬਹੁਤ ਸੰਵੇਦਨਸ਼ੀਲ ਹੋਣ ਦੇ ਨਾਲ ਜਾਂਚ ਨੂੰ ਲੈ ਕੇ ਉਨ੍ਹਾਂ ਦਾ ਰਵੱਈਆ ਬਹੁਤ ਸਹਿਯੋਗੀ ਸੀ। ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਸੁਬੋਧ ਕੁਮਾਰ ਦਾ ਤਬਾਦਲਾ ਬਨਾਰਸ ਫਿਰ ਵਰਿੰਦਾਵਨ ਅਤੇ ਉਸ ਤੋਂ ਬਾਅਦ ਉਹ ਸਿਆਨਾ ਥਾਣੇ 'ਚ ਐਸਓ ਦੇ ਅਹੁਦੇ ਤੋਂ ਰਹੇ।
ਅਖਲਾਕ ਮਾਮਲੇ 'ਚ ਸੁਬੋਧ ਤੋਂ ਬਾਅਦ ਪ੍ਰਦੀਪ ਕੁਮਾਰ ਅਤੇ ਫਿਰ ਰਵੀਂਦਰ ਰਾਠੀ ਜਾਂਚ ਅਧਿਕਾਰੀ ਬਣੇ। ਉਥੇ ਹੀ ਮਾਬ ਲਿੰਚਿੰਗ ਦੀ ਵੱਧਦੀ ਘਟਨਾਵਾਂ ਨੂੰ ਵੇਖਦੇ ਹੋਏ ਸਰਕਾਰ ਵੀ ਹੁਣ ਮੋਬ ਲਿੰਚਿੰਗ ਦਾ ਡਾਟਾ ਵੱਖ ਰੱਖਣ ਦੀ ਤਿਆਰੀ ਕਰ ਰਹੀ ਹੈ।ਸਰਕਾਰ ਛੇਤੀ ਹੀ 2017 ਦੇ ਨੈਸ਼ਨਲ ਕਰਾਇਮ ਰਿਕਾਰਡ ਬਿਊਰੋ 'ਚ ਇਸ ਨੂੰ ਸ਼ਾਮਿਲ ਕਰੇਗੀ ਅਤੇ ਛੇਤੀ ਹੀ ਇਸ ਦਾ ਐਲਾਨ ਵੀ ਕਰੇਗੀ।
ਸਰਕਾਰੀ ਸੂਤਰਾਂ ਮੁਤਾਬਕ ਜੁਲਾਈ 2017 'ਚ ਸਰਕਾਰ ਦੇ ਕੋਲ ਇਹ ਪ੍ਰਸਤਾਵ ਪੈਡਿੰਗ ਸੀ। ਜੋਨ ਮੋਹੰਮਦ ਨੇ ਦੱਸਿਆ ਕਿ ਮਾਬ ਲਿੰਚਿੰਗ ਨੂੰ ਲੈ ਕੇ ਐਨਸੀਆਰਬੀ ਦਾ ਡੇਟਾ ਵੱਖ ਬਣਾਉਣ ਨੂੰ ਲੈ ਕੇ ਕੁੱਝ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਰੂਰੀ ਹੈ ਕਿ ਅਜਿਹੀ ਘਟਨਾਵਾਂ ਉੱਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਕਨੂੰਨ ਬਣਾ ਕਰ ਲਿਆਉਣ ਜਿਸ ਨੂੰ ਸੱਖਤੀ ਨਾਲ ਲਾਗੂ ਕਰੇ।