
ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਚੱਕਰਵਾਤ ਬੁਰੇਵੀ ਕਮਜ਼ੋਰ ਹੋ ਗਿਆ ਹੈ।
ਚੇਨਈ: ਚੱਕਰਵਤੀ ਤੂਫਾਨ ਬੁਰੇਵੀ ਦਾ ਖਤਰਾ ਤਾਮਿਲਨਾਡੂ ਅਤੇ ਕੇਰਲ ਦੇ ਕਈ ਤੱਟਵਰਤੀ ਇਲਾਕਿਆਂ ਵਿੱਚ ਬਣਿਆ ਹੋਇਆ ਹੈ। ਬੁਰੇਵੀ ਦੇ ਅੱਜ ਤਾਮਿਲਨਾਡੂ ਅਤੇ ਕੇਰਲ ਦੇ ਕਿਨਾਰਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ ਅਤੇ ਇਸ ਦੇ ਮੱਦੇਨਜ਼ਰ ਦੋਵਾਂ ਰਾਜਾਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੂਫਾਨ ਦਾ ਪ੍ਰਭਾਵ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਈ ਇਲਾਕਿਆਂ ਵਿਚ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ।
Cyclone burevi
ਬੰਦ ਕੀਤਾ ਗਿਆ ਤਿਰੂਵਨੰਕਪੁਰਮ ਹਵਾਈ ਅੱਡਾ
ਕੇਰਲਾ ਦਾ ਤਿਰੂਵਨੰਤਪੁਰਮ ਹਵਾਈ ਅੱਡਾ ਚੱਕਰਵਤੀ ਬੁਰੇਵੀ ਦੇ ਖਤਰੇ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਵਿਚ ਮਦੁਰੈ ਅਤੇ ਤੁਤੀਕਰਿਨ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ।
Cyclone burevi
ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਚੱਕਰਵਾਤ ਬੁਰੇਵੀ ਕਮਜ਼ੋਰ ਹੋ ਗਿਆ ਹੈ। ਆਈਐਮਡੀ ਨੇ ਕਿਹਾ ਕਿ ਬੁਰੇਵੀ ਮੰਨਾਰ ਦੀ ਖਾੜੀ ਵਿੱਚ ਕਮਜ਼ੋਰ ਹੋ ਕੇ 3 ਦਸੰਬਰ ਨੂੰ ਇੱਕ ਘੱਟ ਦਬਾਅ ਵਾਲੇ ਖੇਤਰ ਵਿੱਚ ਬਦਲ ਗਈ ਗਿਆ ਅਤੇ ਰਾਮਾਨਾਥਪੁਰਮ ਦੇ ਤੱਟ ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਵਾ ਦੀ ਗਤੀ 55-65 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਕਿ ਪ੍ਰਤੀ ਘੰਟਾ 75 ਕਿਲੋਮੀਟਰ ਤੱਕ ਜਾ ਸਕਦੀ ਹੈ।