
ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ
ਦਿੱਲੀ: ਅੱਜ ਨਵੋੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਾ 9ਵਾਂ ਦਿਨ ਹੈ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਇਕ ਵਾਰ ਫਿਰ ਦੁਹਰਾਇਆ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨਾਲ ਇੱਕ ਹੋਰ ਦੌਰ ਦੀ ਗੱਲਬਾਤ ਹੋਈ, ਪਰ ਕਿਸਾਨਾਂ ਅਤੇ ਸਰਕਾਰ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ।
Farmers Protest
ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਕਿਸਾਨ ਆਪਣਾ ਘਰ ਦਾ ਕੰਮ ਛੱਡ ਕੇ ਵਿਰੋਧ ਵਿੱਚ ਡਟੇ ਹਨ। ਅਜਿਹਾ ਹੀ ਇਕ ਕਿਸਾਨ ਹੈ ਜਿਸ ਦੀ ਧੀ ਦਾ ਵਿਆਹ ਸੀ, ਪਰ ਉਹ ਵਿਆਹ ਵਿਚ ਸ਼ਾਮਲ ਨਹੀਂ ਹੋਇਆ ਸਗੋਂ ਕਿਸਾਨਾਂ ਨਾਲ ਮੋਰਚੇ ਵਿਚ ਡਟਿਆ ਹੋਇਆ ਹੈ।
Farmers Protest
ਗੱਲਬਾਤ ਦੌਰਾਨ ਕਿਸਾਨ ਸੁਭਾਸ਼ ਚੀਮਾ ਨੇ ਕਿਹਾ ਕਿ ਉਹ ਅੱਜ ਜੋ ਵੀ ਹੈ ਉਹ ਖੇਤੀ ਕਰਕੇ ਹੈ। ਸਾਰੀ ਉਮਰ ਉਸਨੇ ਖੇਤੀਬਾੜੀ ਵਿਚ ਕੰਮ ਕੀਤਾ ਅਤੇ ਇਸ ਤੋਂ ਉਸਦਾ ਪਰਿਵਾਰ ਚਲਦਾ ਹੈ। ਅਜਿਹੀ ਸਥਿਤੀ ਵਿੱਚ, ਉਹ ਕਿਸਾਨ ਅੰਦੋਲਨ ਤੋਂ ਪਾਸਾ ਨਹੀਂ ਵੱਟ ਸਕਦਾ। ਸੁਭਾਸ਼ ਚੀਮਾ ਨੇ ਕਿਹਾ ਕਿ ਉਸ ਦੀ ਲੜਕੀ ਦਾ ਵੀਰਵਾਰ ਨੂੰ ਵਿਆਹ ਸੀ ਪਰ ਉਹ ਵਿਆਹ ਵਿਚ ਸ਼ਾਮਲ ਨਹੀਂ ਹੋਇਆ।
Farmers Protest
ਵੀਡੀਓ ਕਾਲ ਜਰੀਏ ਧੀ ਨੂੰ ਦਿੱਤੀ ਵਧਾਈ
ਕਿਸਾਨ ਸੁਭਾਸ਼ ਚੀਮਾ ਨੇ ਵੀਡੀਓ ਕਾਲ ਦੁਆਰਾ ਧੀ ਦੇ ਵਿਆਹ ਨੂੰ ਵੇਖਿਆ ਅਤੇ ਧੀ ਨੂੰ ਵਧਾਈ ਦਿੱਤੀ।