
ਇਸ ਵਿਸ਼ਾਲ ਝੰਡੇ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਅਤੇ ਕਮਿਸ਼ਨ ਵੱਲੋਂ ਕੀਤਾ ਗਿਆ ਡਿਜ਼ਾਈਨ
ਮੁੰਬਈ: ਮੁੰਬਈ ਵਿਚ ਜਲ ਸੈਨਾ ਡਾਕਯਾਰਡ 'ਚ ਦੁਨੀਆ ਦੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਨੂੰ ਇਤਿਹਾਸਕ ਗੇਟਵੇ ਆਫ ਇੰਡੀਆ ਦੇ ਸਾਹਮਣੇ ਲਹਿਰਾਇਆ ਗਿਆ। ਦੱਸ ਦੇਈਏ ਕਿ ਇਹ ਵਿਸ਼ਾਲ ਝੰਡਾ ਆਲੇ-ਦੁਆਲੇ ਦੀਆਂ ਇਮਾਰਤਾਂ ਤੋਂ ਕਾਫੀ ਵੱਡਾ ਹੈ।
photo
ਇਸਨੂੰ ਖਾਦੀ ਨਾਲ ਬੁਣਿਆ ਗਿਆ ਹੈ ਅਤੇ ਇਹ 225 ਫੁੱਟ ਲੰਬਾ ਅਤੇ 150 ਫੁੱਟ ਚੌੜਾ ਹੈ। ਇਸ ਦਾ ਭਾਰ ਲਗਭਗ 1400 ਕਿਲੋਗ੍ਰਾਮ ਹੈ। ਇਸ ਵਿਸ਼ਾਲ ਝੰਡੇ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਅਤੇ ਕਮਿਸ਼ਨ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ।
ਇਸ ਵਿਸ਼ੇਸ਼ ਮੌਕੇ 'ਤੇ, ਨੇਵੀ ਨੇ ਕਿਹਾ, "ਭਾਰਤੀ ਜਲ ਸੈਨਾ ਨੇਵੀ ਦਿਵਸ 'ਤੇ ਵਿਸ਼ਾਲ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਕੇ ਰਾਸ਼ਟਰੀ ਹਿੱਤਾਂ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।"